ਜਗਤਾਰ ਸਿੰਘ ਹਵਾਰਾ ਦੀ ਅੱਖ ਦਾ ਹੋਇਆ ਅਪ੍ਰੇਸ਼ਨ – Surkhab Tv

ਇਥੋਂ ਦੀ ਤਿਹਾੜ ਜੇਲ ਵਿਚ ਸਜ਼ਾ ਭੁਗਤ ਰਹੇ ਭਾਈ ਜਗਤਾਰ ਸਿੰਘ ਹਵਾਰਾ ਦੀ ਸੱਜੀ ਅੱਖ ਦਾ ਆਪ੍ਰੇਸ਼ਨ ਗੁਰੂ ਨਾਨਕ ਆਈ ਹਸਪਤਾਲ ਵਿਖੇ ਅੱਜ ਡਾਕਟਰ ਸ਼ਰੂਤੀ ਨੇ ਸਫ਼ਲਤਾ ਪੂਰਵਕ ਕਰ ਦਿਤਾ ਹੈ। ਦਸਣਯੋਗ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਦੀ ਸੱਜੀ ਅੱਖ ਵਿਚ ਬੀਤੇ ਕੁੱਝ ਸਮੇਂ ਤੋਂ ਮੋਤੀਆ ਬਿੰਦ ਹੋ ਗਿਆ ਸੀ ਅਤੇ ਜੇਲ ਪ੍ਰਸ਼ਾਸਨ ਵਲੋਂ ਇਲਾਜ ਕਰਵਾਉਣ ਲਈ ਟਾਲਮਟੋਲ ਕੀਤਾ ਜਾ ਰਿਹਾ ਸੀ ਅਤੇ ਢਿੱਲ ਵਰਤੀ ਜਾ ਰਹੀ ਸੀ ਜਿਸ ਵਿਰੁਧ ਭਾਈ ਹਵਾਰਾ ਦੇ ਵਕੀਲ ਪਰਮਜੀਤ ਸਿੰਘ ਵਲੋਂ ਅਦਾਲਤ ਵਿਚ ਅਪੀਲ ਲਗਾਈ ਗਈ ਸੀਤੇ ਇਸ ਅਪੀਲ ’ਤੇ ਸੁਣਵਾਈ ਕਰਦਿਆਂ ਜੱਜ ਸਾਹਿਬ ਨੇ 4 ਅਗੱਸਤ ਨੂੰ ਆਪ੍ਰੇਸ਼ਨ ਕਰਵਾਉਣ ਦੇ ਆਦੇਸ਼ ਜਾਰੀ ਕਰ ਦਿਤੇ ਸਨ ਜਿਸ ਦੀ ਪਾਲਣਾ ਕਰਦਿਆਂ ਹੋਇਆਂ ਅੱਜ ਜੇਲ ਪ੍ਰਸ਼ਾਸਨ ਵਲੋਂ ਭਾਈ ਜਗਤਾਰ ਸਿੰਘ ਹਵਾਰਾ ਦਾ ਆਪ੍ਰੇਸ਼ਨ ਕਰਵਾਇਆ ਗਿਆ ਹੈ। ਭੇਜੀ ਗਈ ਜਾਣਕਾਰੀ ਮੁਤਾਬਕ ਡਾਕਟਰ ਸ਼ਰੂਤੀ ਨੇ ਕਿਹਾ ਕਿ ਕੱੁਝ ਹਫ਼ਤਿਆਂ ਦੀ ਦੇਖਭਾਲ ਤੋਂ ਬਾਅਦ ਭਾਈ ਹਵਾਰਾ ਦੀ ਅੱਖ ਦੀ ਰੋਸ਼ਨੀ ਬਿਲਕੁਲ ਠੀਕ ਹੋ ਜਾਵੇਗੀ ਤੇ ਪਹਿਲਾਂ ਦੀ ਤਰ੍ਹਾਂ ਸੱਭ ਕੱੁਝ ਠੀਕ ਤਰੀਕੇ ਨਾਲ ਵੇਖ ਅਤੇ ਪੜ੍ਹ-ਲਿਖ ਸਕਣਗੇ।