News

ਚੌਟਾਲਾ ਪਰਿਵਾਰ ਦੀ ਬੇੜੀ ਪਾਰ ਲਾਉਣ ਲਈ ਬਾਦਲ ਕੋਲ ਪਹੁੰਚੀ ਹਰਿਆਣਾ ਦੀ ਪੰਚਾਇਤ, ਬੰਦ ਕਮਰੇ ‘ਚ ਮੁਲਾਕਾਤ

ਹਰਿਆਣਾ ਦੀ ਖਾਪ ਪੰਚਾਇਤ ਚੌਟਾਲਾ ਪਰਿਵਾਰ ਨੂੰ ਇੱਕ-ਜੁੱਟ ਕਰਣ ਲਈ ਅੱਜ ਮਲੋਟ ਵਿੱਚ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਮਿਲਣ ਪਹੁੰਚੀ। ਹਰਿਆਣਾ ਵਿੱਚ ਓਮ ਪ੍ਰਕਾਸ਼ ਚੌਟਾਲਾ ਪਰਿਵਾਰ ਵਿੱਚ ਆਪਸੀ ਫੁੱਟ ਨੂੰ ਇੱਕ-ਜੁੱਟ ਕਰਵਾਉਣ ਲਈ ਰਮੇਸ਼ ਦਲਾਲ ਦੀ ਅਗਵਈ ਵਿੱਚ ਖਾਪ ਪੰਚਾਇਤ ਨੇ ਪਰਕਾਸ਼ ਸਿੰਘ ਬਾਦਲ ਨੂੰ ਮੁਲਾਕਾਤ ਕੀਤੀ।haryana khap panchayat meets parkash singh badal to unite chautala family
ਸੂਤਰਾਂ ਮੁਤਾਬਕ ਇਹ ਮੁਲਾਕਾਤ ਇੱਕ ਬੰਦ ਕਮਰੇ ਅੰਦਰ ਕੀਤੀ ਗਈ। ਕੁੱਲ 10 ਮਿੰਟ ਤਕ ਗੱਲਬਾਤ ਹੋਈ। ਮੁਲਾਕਾਤ ਦੇ ਬਾਅਦ ਖਾਪ ਪੰਚਾਇਤ ਦੇ ਰਮੇਸ਼ ਦਲਾਲ ਨੇ ਦੱਸਿਆ ਕਿ ਉਹ ਚੌਟਾਲਾ ਪਰਵਾਰ ਦੀ ਇੱਕ-ਜੁੱਟਤਾ ਨੂੰ ਲੈ ਕੇ ਅੱਜ ਪੰਜਾਬ ਦੇ ਸਾਬਕਾ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਮਿਲਣ ਆਏ ਸਨ।
ਉਨ੍ਹਾਂ ਦੱਸਿਆ ਕਿ ਪਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਵਿਸਵਾਸ਼ ਦਿਵਾਇਆ ਹੈ ਕਿ ਉਹ ਚੌਟਾਲਾ ਪਰਿਵਾਰ ਨੂੰ ਇੱਕਜੁੱਟ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਪਰ ਦੂਜੇ ਪਾਸੇ ਇਸ ਮੁਲਾਕਾਤ ਦੇ ਬਾਅਦ ਜਦੋਂ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਮੀਡੀਆ ਸਾਹਮਣੇ ਗੱਲ ਨੂੰ ਗੋਲ ਮੋਲ ਕਰ ਗਏ।

Related Articles

Back to top button