News

ਚੀਨ-ਤਿੱਬਤ ਦੀ ਖਾਲਸਾ ਰਾਜ ਨਾਲ ਕੀ ਸੰਧੀ ਹੋਈ ਸੀ | History Pages | Surkhab TV

ਚੀਨ ਤਿਬਤ ਨਾਲ ਖਾਲਸਾ ਰਾਜ ਦਾ ਸਮਝੋਤਾ ਹੋਇਆ ਸੀ।ਚੀਨ ਤਿਬਤ ਖਾਲਸਾ ਰਾਜ ਤੋਂ ਥਰ ਥਰ ਕੰਬਦੇ ਸਨ।ਸਾਹ ਮਹੁੰਮਦ ਲਿਖਦਾ ਹੈ ਕਿ ਸ਼ਾਹ ਮੁਹੰਮਦ ਨੇ ਇਸ ਤਰ੍ਹਾਂ ਕਲਮ ਬੰਦ ਕੀਤਾ :ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।ਮੁਲਤਾਨਕਸ਼ਮੀਰ, ਪਿਸ਼ੌਰ, ਚੰਬਾ, ਜੰਮੂ, ਕਾਂਗੜਾ ਕੋਟ ਨਿਵਾਇ ਗਿਆ।ਹੋਰ ਦੇਸ਼ ਲਦਾਖ ਤੇ ਚੀਨ ਤੋੜੀ, ਸਿੱਕਾ ਆਪਣੇ ਨਾਮ ਚਲਾਇ ਗਿਆ।ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ, ਅੱਛਾ ਰੱਜ ਕੇ ਰਾਜ ਕਮਾਇ ਗਿਆ। ‌ ਤਿਬਤ ਵਲ ਲੜਨ ਵਾਲੀ ਖਾਲਸਾ ਫੌਜ ਨਾਮਾਤਰ ਸੀ। ੳੁਥੋਂ ਦੇ ਕਬੀਲੇ ,ਡੋਗਰੇ ਖਾਲਸਾ ਰਾਜ ਦੀ ਫੌਜ ਵਿਚ ਜੋਰਾਵਾਰ ਸਿੰਘ ਰਾਹੀਂ ਭਰਤੀ ਹੋਏ ਸਨ।ਮਹਾਰਾਜੇ ਦੇ ਇਸ ਵਿਸ਼ਾਲ ਖਾਲਸਾਈ ਰਾਜਸੀ ਸ਼ਾਨ ਸਮੇਂ ਸਲਤਨਤ (ਹੁਕੂਮਤ) ਦਾ ਘੇਰਾ 1 ਲੱਖ 45 ਹਜ਼ਾਰ ਵਰਗ ਮੁਰੱਬਾ ਸੀ । ਜਿਸ ਤੋਂ 3, 02, 75, 000 ਰੁ: ਸਾਲਾਨਾ ਆਮਦਨ ਆਉਂਦੀ ਸੀ । ਇਸ ਦੀ ਇਕ ਹੱਦ ਸਤਲੁਜ ਦਾ ਬੰਨ੍ਹਾ ਸੀ ਤੇ ਦੂਜੀ ਪੱਛਮ ਵੱਲ ਦਰਾ ਖੈਬਰ ਨਾਲ ਜਾ ਲਗਦੀ ਸੀ, ਜੋ ਉੱਤਰ ਦਿਸ਼ਾ ਵੱਲ ਲਦਾਖ, ਅਸਕਰਦੂ ਤੇ ਤਿੱਬਤ ਤੱਕ ਖ਼ਾਲਸਾਈ ਰਾਜ ਫੈਲਿਆ ਹੋਇਆ ਸੀ ਤਾਂ ਦੱਖਣ ਵੱਲ ਸ਼ਿਕਾਰ ਪੁਰ ਸਿੰਧ ਨਾਲ ਹੱਦਾਂ ਖਹਿੰਦੀਆਂ ਸਨ। ਡੋਗਰਾ ਜਰਨੈਲ ਜੋਰਾਵਾਰ ਸਿੰਘ ਨੇ ਇਥੇ ਤਿਬਤ ਤਕ ਹਦਾਂ ਵਧਾਈਆਂ ਸਨ।ਭਾਰਤ-ਚੀਨ ਤਣਾਅ : ਤਿੱਬਤ ਉੱਤੇ ਚੀਨ ਦੇ ...ਤਿੱਬਤ ਦੇ ਜਿਸ ਇਲਾਕੇ ਬਾਰੇ ਹੁਣ ਚੀਨ ਅਤੇ ਭਾਰਤ ਵਿਚਾਲ਼ੇ ਰੇੜਕਾ ਚੱਲ ਰਿਹਾ ਹੈ, ਉਹ ਇਲਾਕਾ 1841 ਵਿੱਚ ਸਿੱਖ ਰਾਜ ਦਾ ਹਿੱਸਾ ਸੀ, ਜਿਸ ਦਾ ਸਬੂਤ ਹੈ ਟਕਲਾਕੋਟ ਵਿੱਚ ਉਸਰਿਆ ਜੋਰਾਵਰ ਫੋਰਟ’।ਇਹ ਕਿਲਾ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਜਰਨੈਲ ਜੋਰਾਵਰ ਸਿੰਘ ਨੇ ਉਸਾਰਿਆ ਸੀ ਅਤੇ ਇਥੇ ਖਾਲਸਾ ਰਾਜ ਦੇ ਝੰਡੇ ਗੱਡੇ ਸੀ।ਵਾਜਪਾਈ ਦੀ ਸਰਕਾਰ ਵੇਲ਼ੇ ਭਾਰਤ ਵੱਲੋਂ ਇਹ ਇਲਾਕਾ ਮੰਗੇ ਜਾਣ ‘ਤੇ ਚੀਨ ਨੇ ਜਵਾਬ ਵਿੱਚ ਕਿਹਾ ਸੀ ਕਿ ਕਦੇ ਇਹ ਇਲਾਕਾ ਖਾਲਸਾ ਰਾਜ ਦਾ ਹਿੱਸਾ ਹੁੰਦਾ ਸੀ ਅਤੇ ਚੀਨ ਇਸ ਇਲਾਕੇ ਬਾਰੇ ਸਿਰਫ਼ ਖਾਲਸਾ ਸਰਕਾਰ ਨਾਲ਼ ਹੀ ਗੱਲਬਾਤ ਕਰੇਗਾ।ਖਾਲਸਾ ਰਾਜ ਦਾ ਜਰਨੈਲ – ਜਨਰਲ ਜ਼ੋਰਾਵਰ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਫੌਜ ਦਾ ਓਹ ਜਰਨੈਲ ਸੀ ਜਿਸ ਨੇ ਕਸ਼ਮੀਰ ਘਾਟੀ ਤੋਂ ਲੈ ਕੇ ਤਿਬੱਤ ਤੱਕ ਖਾਲਸਾ ਰਾਜ ਕਾਇਮ ਕੀਤਾ।ਜਰਨਲ ਜ਼ੋਰਾਵਰ ਸਿੰਘ ਲੇਹ ਲਦਾਖ਼ ਨੂੰ ਫਤਿਹ ਕਰਨ ਤੋਂ ਬਾਦ ਤਿੱਬਤ ਨੂੰ ਫਤਿਹ ਕਰਨ ਲਈ ਤੁਰ ਪਿਆ। ਮਾਨ ਸਰੋਵਰ ਝੀਲ ਦੇ ਇਲਾਕੇ ਨੂੰ ਸਹਿਜੇ ਹੀ ਫਤਿਹ ਕਰ ਕੇ ਉਸਨੇ ਪੁਰਾਂਗ (ਤਿਬੱਤ) ਵੱਲ ਚੜ੍ਹਾਈ ਕਰ ਦਿੱਤੀ। ਇਸਦੀ ਸਹਾਦਤ 12 ਦਸੰਬਰ 1841 ਨੂੰ ਇਥੇ ਹੋਈ ਸੀ।ਇਹ ਇਲਾਕਾ ਅਤਿਅੰਤ ਉਜਾੜ ਬਰਫੀਲਾ ਸੀ। ਮਾੜੇ ਮੌਸਮ ਵਿਚ ਘਿਰਨ ਕਰਕੇ ਜੋਰਾਵਾਰ ਸਿੰਘ ਮਾਰਿਆ ਗਿਆ ਸੀ।ਉਸ ਸਮੇਂ ਮਹਾਰਾਜਾ ਸ਼ੇਰ ਸਿੰਘ ਦਾ ਰਾਜ ਸੀ।ਦੁਨੀਆਂ ਦੀ ਤਵਾਰੀਖ਼ ਵਿਚ ਚੁਸ਼ੂਲ ਦਾ ਅਹਿਦਨਾਮਾ ਇਕ ਅਹਿਮ ਘਟਨਾ ਹੈ। ਚੀਨ ਦੇ ਬਾਦਸ਼ਾਹ ਨਾਲ 2 ਅੱਸੂ ਸੰਮਤ 1899 (1842) ਦੇ ਦਿਨ ਹੋਏ ਅਹਿਦਨਾਮੇ (ਜਿਸ ‘ਤੇ ਲ੍ਹਾਸਾ ਦੇ ਕਾਲੋਸ ਸੁਕਾਨ ਤੇ ਬਖ਼ਸ਼ੀ ਸਪਜੂ, ਚੀਨ ਦੇ ਬਾਦਸ਼ਾਹ ਦੀਆਂ ਫ਼ੌਜਾਂ ਦੇ ਕਮਾਂਡਰ ਇਨ ਚੀਫ਼ ਅਤੇ ਕਸ਼ਮੀਰ ਦੇ ਰਾਜੇ ਵੱਲੋਂ ਹਰੀ ਚੰਦ ਅਤੇ ਵਜ਼ੀਰ ਰਤਨੂੰ ਦੇ ਦਸਤਖ਼ਤ ਹੋਏ ਸਨ। ਇਹ ਉਸ ਦੀ ਸ਼ਹੀਦੀ ਤੋਂ ਕੁਝ ਮਹੀਨੇ ਮਗਰੋਂ ਅਗਸਤ ਦੀ ਗੱਲ ਹੈ ।ਮਹਾਰਾਜਾ ਰਣਜੀਤ ਸਿੰਘ ਨੇ ਪ੍ਰਬੰਧ ਦੇ ਖਿਆਲ ਨਾਲ ਇਹ ਸਾਰਾ ਇਲਾਕਾ ਮੁਲਕ ਲਾਹੌਰ, ਮੁਲਤਾਨ, ਕਸ਼ਮੀਰ ਤੇ ਪਿਸ਼ੌਰ (ਚਾਰ ਸੂਬਿਆਂ) ਵਿੱਚ ਵੰਡਿਆ ਹੋਇਆ ਸੀ । ਜਿਸ ਵਿੱਚ ਫੌਜ ਦੀ ਕੁਲ ਗਿਣਤੀ 1 ਲੱਖ 23 ਹਜ਼ਾਰ 800 ਸੌ (1, 23, 800) ਜਵਾਨ ਸੀ, ਜਿਨ੍ਹਾਂ ਪਾਸ 384 ਵੱਡੀਆਂ ਤੋਪਾਂ, 840 ਹਲਕੀਆਂ ਤੋਪਾਂ ਤੇ 60,000 ਘੋੜੇ ਸਨ। ਖਜ਼ਾਨੇ ਵਿੱਚ ਅੱਠ ਕਰੋੜ ਨਕਦ ਰੁਪਏ ਤੇ ਅੱਸੀ ਕਰੋੜ ਦੇ ਕੀਮਤੀ ਜਵਾਹਰਾਤ ਹੀਰੇ ਸਨ ।

Related Articles

Back to top button