Punjab

ਚਿੱਟੇ ਨੇ ਖਤਮ ਕੀਤਾ Pind | ਚਿੱਟੇ ਕਰਕੇ 200 ਮੁੰਡਿਆਂ ਨੂੰ ਹੋਈ Aids

ਚਿੱਟੇ ਦੇ ਟੀਕਾ ਲਾਉਣ ਕਾਰਨ ਇੱਕੋ ਪਿੰਡ ਦੇ 200 ਜਣੇ ਏਡਜ਼ ਦਾ ਸ਼ਿਕਾਰ – ਪਿੰਡ ਕੋਠਾ ਗੁਰੂ ਤੋਂ ਰਿਪੋਰਟ..ਸਾਡਾ ਸਮਾਜ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਅਤੇ ਲਾਹਨਤਾਂ ਦਾ ਸ਼ਿਕਾਰ ਹੋ ਰਿਹਾ ਹੈ। ਇੰਨ੍ਹਾਂ ਵਿਚੋਂ ਇਕ ਬਹੁਤ ਹੀ ਘਾਤਕ ਸਮਾਜਿਕ ਬੁਰਾਈ ਨਸ਼ਿਆਂ ਦੀ ਦਿਨ-ਬ-ਦਿਨ ਵਧ ਰਹੀ ਵਰਤੋਂ ਹੈ। ਇਕ ਸਮਾਂ ਸੀ ਜਦ ਕੇਵਲ ਗਿਣਤੀ ਦੇ ਸਰੀਰਿਕ ਜਾਂ ਮਾਨਸਿਕ ਰੋਗੀ ਹੀ ਕਿਸੇ ਨਸ਼ੀਲੀ ਦਵਾਈ ਜਾਂ ਵਸਤੂ ਦੀ ਵਰਤੋਂ ਕਰਿਆ ਕਰਦੇ ਸਨ। ਸਮੇਂ ਦੇ ਬੀਤਣ ਨਾਲ ਕੁਝ ਲੋਕਾਂ ਨੇ ਮੌਜ-ਮਸਤੀ ਲਈ ਨਸ਼ੇ ਕਰਨੇ ਸ਼ੁਰੂ ਕਰ ਦਿੱਤੇ, ਪਰ ਅੱਜ ਇਹ ਇਕ ਅਜਿਹੀ ਆਦਤ ਬਣਦੀ ਜਾ ਰਹੀ ਹੈ ਜੋ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਹੀ ਹੈ। ਇਸ ਬੁਰਾਈ ਦਾ ਸਭ ਤੋਂ ਖ਼ਤਰਨਾਕ ਪੱਖ ਇਹ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਨਾ ਕੇਵਲ ਨਸ਼ਿਆਂ ਦੀ ਆਦੀ ਹੋ ਰਹੀ ਹੈ ਸਗੋਂ ਆਪਣੀਆਂ ਬਹੁਮੁੱਲੀਆਂ ਜਾਨਾਂ ਵੀ ਗਵਾ ਰਹੀ ਹੈ। ਸਮਝਣ ਵਾਲੀ ਗੱਲ ਇਹ ਹੈ ਕਿ ਨਸ਼ੇ ਨਾ ਕੇਵਲ ਮਨੁੱਖ ਦੀ ਸਿਹਤ ਨੂੰ ਹੀ ਨੁਕਸਾਨ ਪਹੁੰਚਾਉਂਦੇ ਹਨ ਸਗੋਂ ਉਸਦੀ ਮਾਨਸਿਕਤਾ ਨੂੰ ਵੀ ਰੋਗੀ ਬਣਾ ਦਿੰਦੇ ਹਨ। ਇਕ ਨਸ਼ੇੜੀ ਮਨੁੱਖ ਆਪਣੇ ਨਸ਼ੇ ਦੀ ਆਦਤ ਨੂੰ ਪੂਰਾ ਕਰਨ ਲਈ ਝੂਠ ਬੋਲ ਸਕਦਾ ਹੈ, ਚੋਰੀ ਕਰ ਸਕਦਾ ਹੈ, ਕੋਈ ਘਿਨਾਉਣਾ ਅਪਰਾਧ ਕਰ ਸਕਦਾ ਹੈ ਅਤੇ ਕਿਸੇ ਆਪਣੇ ਨਜ਼ਦੀਕੀ ਨਾਲ ਧੋਖਾ ਵੀ ਕਰ ਸਕਦਾ ਹੈ। ਉਸਦਾ ਨਾ ਤਾਂ ਕੋਈ ਵਿਸ਼ਵਾਸ ਕਰਦਾ ਹੈ ਅਤੇ ਨਾ ਹੀ ਉਸਨੂੰ ਕੋਈ ਪਸੰਦ ਕਰਦਾ ਹੈ। ਹੋਰ ਤਾਂ ਹੋਰ ਉਸਦੇ ਪਰਿਵਾਰ ਵਾਲੇ ਵੀ ਉਸਨੂੰ ਨਫ਼ਰਤ ਦੀ ਨਿਗ੍ਹਾ ਨਾਲ ਦੇਖਦੇ ਹਨ ਅਤੇ ਉਸਨੂੰ ਆਪਣੇ ਖਾਨਦਾਨ ਉਪਰ ਲੱਗਿਆ ਕਲੰਕ ਸਮਝਦੇ ਹਨ। ਅਜਿਹਾ ਮਨੁੱਖ ਆਪਣੇ-ਆਪ ਲਈ, ਆਪਣੇ ਪਰਿਵਾਰ ਲਈ ਅਤੇ ਸਮੁੱਚੇ ਸਮਾਜ ਲਈ ਬੋਝ ਹੁੰਦਾ ਹੈ।Image result for punjab drugs
ਸਾਡੇ ਰਿਸ਼ੀਆਂ-ਮੁਨੀਆਂ, ਗੁਰੂਆਂ-ਪੀਰਾਂ ਅਤੇ ਸਮਾਜ ਹਿਤੈਸ਼ੀਆਂ ਨੇ ਸਾਨੂੰ ਵਾਰ-ਵਾਰ ਇਹ ਸੋਝੀ ਦਿੱਤੀ ਹੈ ਕਿ ਨਸ਼ੇ ਕੇਵਲ ਨਾਸ਼ ਹੀ ਨਹੀਂ ਕਰਦੇ ਸਗੋਂ ਸਰਵਨਾਸ਼ ਕਰਦੇ ਹਨ ਅਤੇ ਇਹਨਾਂ ਦਾ ਪੱਟਿਆ ਮਨੁੱਖ ਕਦੀ ਵੀ ਤਾਬ ਨਹੀਂ ਆਉਂਦਾ। ਉਨ੍ਹਾਂ ਦਾ ਕਥਨ ਹੈ ਕਿ ਜੇਕਰ ਨਸ਼ਾ ਕਰਨਾ ਹੈ ਤਾਂ ਉਸ ਪ੍ਰਭੂ ਦੇ ਨਾਮ ਦਾ ਕਰੋ, ਦੇਸ਼ ਭਗਤੀ ਦਾ ਕਰੋ, ਸਮਾਜ-ਸੇਵਾ ਦਾ ਕਰੋ, ਮਿਹਨਤ ਅਤੇ ਲਗਨ ਦਾ ਕਰੋ— ਉਸ ਨਸ਼ੇ ਦਾ ਕੀ ਕਰਨਾ ਜੋ ਤੁਹਾਡੀ ਸਿਹਤ ਖ਼ਰਾਬ ਕਰਦਾ ਹੋਵੇ, ਤੁਹਾਡਾ ਘਰ-ਬਾਰ ਤਬਾਹ ਕਰਦਾ ਹੋਵੇ, ਤੁਹਾਡਾ ਚਰਿੱਤਰ ਵਿਗਾੜਦਾ ਹੋਵੇ, ਤੁਹਾਡੀ ਸ਼ੁਹਰਤ ਨੂੰ ਮਲੀਆਮੇਟ ਕਰਦਾ ਹੋਵੇ ਅਤੇ ਤੁਹਾਨੂੰ ਸਮਾਜ ਦੀਆਂ ਨਜ਼ਰਾਂ ਵਿਚ ਗਿਰਾਉਂਦਾ ਹੋਵੇ। ਸਾਨੂੰ ਹਮੇਸ਼ਾ ਚੇਤੇ ਰੱਖਣਾ ਚਾਹੀਦਾ ਹੈ ਕਿ:
ਬੁਰੇ ਕਰਮ ਕਰਕੇ ਕਦੀ ਚੰਗੇ ਖੁਆਬ ਨਹੀਂ ਆਉਂਦੇ; ਨਸ਼ਿਆਂ ਦੇ ਪੱਟੇ ਘਰ ਕਦੀ ਤਾਬ ਨਹੀਂ ਆਉਂਦੇ।Image result for punjab drugs
ਅੱਜ ਲੋੜ ਹੈ ਕਿ ਅਸੀਂ ਆਪਣੀ ਯੁਵਾ ਪੀੜ੍ਹੀ ਵਿਚ ਨਸ਼ਿਆਂ ਵਿਰੁੱਧ ਚੇਤਨਤਾ ਪੈਦਾ ਕਰੀਏ ਅਤੇ ਉਹਨਾਂ ਨੂੰ ਇਸ ਬੁਰੇ ਪਾਸਿਓਂ ਹਟਾ ਕੇ ਚੰਗੇ ਪਾਸੇ ਲਾਈਏ। ਕੀ ਉਸ ਸਮੇਂ ਸਾਡਾ ਸਿਰ ਸ਼ਰਮ ਨਾਲ ਨਹੀਂ ਝੁਕਦਾ ਜਦ ਅਸੀਂ ਕਿਸੇ ਨੂੰ ਇਹ ਕਹਿੰਦੇ ਹੋਏ ਸੁਣਦੇ ਹਾਂ ਕਿ ਪੰਜਾਬ ਵਿਚ ਛੇਵਾਂ ਦਰਿਆ ਨਸ਼ਿਆਂ ਦਾ ਵਗਦਾ ਹੈ? ਸਾਨੂੰ ਇਹ ਅਲਾਮਤ ਤੋਂ ਛੁਟਕਾਰਾ ਪਾਉਣ ਲਈ ਆਪਣੇ ਵਿਦਿਆਰਥੀਆਂ ਅਤੇ ਦੂਸਰੇ ਨੌਜਵਾਨਾਂ ਨੂੰ ਇਹੋ-ਜਿਹੀ ਮੁੱਲ ਅਧਾਰਿਤ ਨੈਤਿਕ ਅਤੇ ਧਾਰਮਿਕ ਸਿੱਖਿਆ ਦੇਣੀ ਚਾਹੀਦੀ ਹੈ, ਜਿਸ ਨਾਲ ਉਹ ਇਸ ਘਿਨਾਉਣੀ ਆਦਤ ਤੋਂ ਬਚ ਸਕਣ। ਦੂਸਰਾ, ਸਾਡੀ ਸਰਕਾਰ ਨੂੰ ਨਸ਼ੇ ਦਾ ਕਾਲਾ ਧੰਦਾ ਕਰਨ ਵਾਲੇ ਸਮਾਜ ਦੇ ਦੁਸ਼ਮਣਾਂ ਖਿਲਾਫ਼ ਅਜਿਹੇ ਸਖਤ ਕਦਮ ਚੁੱਕਣੇ ਚਾਹੀਦੇ ਹਨ ਕਿ ਕੋਈ ਅਜਿਹਾ ਘਿਨਾਉਣਾ ਕੰਮ ਕਰਨ ਬਾਰੇ ਸੋਚ ਵੀ ਨਾ ਸਕੇ। ਤੀਸਰਾ, ਸਾਨੂੰ ਆਪਣੇ ਲੋਕਾਂ ਲਈ ਅਜਿਹੇ ਉਸਾਰੂ ਰੁਝੇਵੇਂ ਪੈਦਾ ਕਰਨੇ ਚਾਹੀਦੇ ਹਨ ਜੋ ਉਹਨਾਂ ਨੂੰ ਨਕਾਰਾਤਮਕ ਰੁਚੀਆਂ ਤੋਂ ਬਚਾ ਸਕਣ। ਯੁਵਕਾਂ ਨੂੰ ਵੀ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਸਰਦਾਰ ਕਰਤਾਰ ਸਿੰਘ ਸਰਾਭਾ, ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਅਤੇ ਭਾਰਤ ਦੀ ਅਣਖ ਦੇ ਪ੍ਰਤੀਕ ਸ਼ਹੀਦ ਊਧਮ ਸਿੰਘ ਦੇ ਵਾਰਿਸ ਹੋਣ ਦੇ ਨਾਤੇ ਉਹ ਨਸ਼ਿਆਂ ਦੀ ਲਾਹਨਤ ਤੋਂ ਦੂਰ ਰਹਿਣਗੇ।
ਉਹਨਾਂ ਦੀ ਇਸ ਧਰਤੀ ਨੂੰ ਕਿੰਨੇ ਹੀ ਮਹਾਨ ਰਿਸ਼ੀਆਂ-ਮੁਨੀਆਂ, ਗੁਰੂਆਂ-ਪੀਰਾਂ ਅਤੇ ਵਿਦਵਾਨਾਂ ਦੀ ਚਰਨ ਛੂਹ ਨੇ ਪਵਿੱਤਰ ਕੀਤਾ ਹੈ ਅਤੇ ਨਸ਼ਿਆਂ ਦੀ ਵਰਤੋਂ ਰਾਹੀਂ ਉਹ ਇਸਨੂੰ ਕਦਾਚਿਤ ਦੂਸ਼ਿਤ ਨਹੀਂ ਕਰਨਗੇ।
ਆਓ! ਮਿਲਕੇ ਵਕਤ ਨੂੰ ਸੰਭਾਲੀਏ, ਨਸ਼ਿਆਂ ਵਿਰੁੱਧ ਲਾਮਬੰਦ ਹੋਈਏ ਅਤੇ ਇਹ ਨਾਹਰਾ ਬੁਲੰਦ ਕਰੀਏ:
ਨਸ਼ੇ ਛੱਡੋ, ਕੋਹੜ ਵੱਢੋ, ਨਸ਼ਾ ਤਸਕਰਾਂ ਨੂੰ ਦੇਸ਼ੋਂ ਕੱਢੋ।

Related Articles

Back to top button