Latest

ਚਾਰ ਲੱਖ ਰੁਪਏ ‘ਚ ਵਿਕਿਆ ਇਹ ਛੋਟਾ ਜਿਹਾ ਬੂਟਾ, ਆਖਰ ਕੀ ਹੈ ਖਾਸੀਅਤ

ਨਿਊਜ਼ੀਲੈਂਡ ‘ਚ ਚਾਰ ਪੱਤੀਆਂ ਵਾਲਾ ਛੋਟਾ ਜਿਹਾ ਬੂਟਾ ਚਾਰ ਲੱਖ ਰੁਪਏ ‘ਚ ਵਿਕਿਆ। ਦੁਨੀਆਂ ‘ਚ ਬਹੁਤ ਘੱਟ ਥਾਵਾਂ ‘ਤੇ ਪਾਇਆ ਜਾਣ ਵਾਲਾ ਪੌਦਾ ਰਫਿਡੋਫੋਰਾ ਟੈਟ੍ਰਾਸਪਰਮਾ (Rhaphidophora Tetrasperma) ਹੈ ਜਿਸ ਨੂੰ ਫਿਲੋਡੇਂਡ੍ਰੋਨ ਮਿਨਿਮਾ (Philodendron Minima) ਦੇ ਰੂਪ ‘ਚ ਜਾਣਿਆ ਜਾਂਦਾ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਚਾਰ ਪੱਤਿਆਂ ‘ਚ ਹਰ ਇਕ ਦਾ ਰੰਗ ਪੀਲੇ ‘ਚ ਬਦਲਦਾ ਹੈਇੱਕ ਰਿਪੋਰਟ ਮੁਤਾਬਕ ਇਸ ਪੌਦੇ ਨੂੰ ਖਰੀਦਣ ਲਈ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਬਿਜ਼ਨਸ ਸਾਈਟ ਟ੍ਰੇ਼ਡ ਮੀ ‘ਤੇ ਲੋਕਾਂ ਨੇ ਵਧ ਚੜ੍ਹ ਕੇ ਬੋਲੀ ਲਾਈ। ਆਖਰਕਾਰ ਨਿਊਜ਼ੀਲੈਂਡ ਦੇ ਇਕ ਵਿਜੇਤਾ ਨੇ ਇਸ ਨੂੰ ਚਾਰ ਲੱਖ ਰੁਪਏ (8,150) ਡਾਲਰ ‘ਚ ਖਰੀਦਿਆ।ਟ੍ਰੇਡ ਮੀ ਦੀ ਸਾਈਟ ‘ਤੇ ਲਿਖਿਆ ਸੀ ਇਸ ਪੌਦੇ ‘ਚ ਵਰਤਮਾਨ ‘ਚ ਹਰੇ ਤੇ ਪੀਲੇ ਰੰਗ ਦੀਆਂ ਚਾਰ ਪੱਤੀਆਂ ਹਨ। ਹਰੇ ਰੰਗ ਦੀਆਂ ਪੱਤੀਆਂ ਪੌਦੇ ਨੂੰ ਪ੍ਰਕਾਸ਼ ਸੰਸਲੇਸ਼ਨ ਦੀ ਸੁਵਿਧਾ ਦਿੰਦੀਆਂ ਹਨ। ਘੱਟ ਹਰੀਆਂ ਜਾਂ ਪੀਲੀਆਂ ਪੱਤੀਆਂ ਉਨ੍ਹਾਂ ਨੂੰ ਵਧਣ ਲਈ ਲੋੜੀਂਦੇ ਸ਼ੱਕਰ ਦਾ ਉਤਪਾਦਨ ਕਰਦੀਆਂ ਹਨ।New Zealand plant Philodendron Minima sold in 4 lakh rupeesਇਸ ਪੌਦੇ ਦੇ ਖਰੀਦਦਾਰ ਨੇ ਦੱਸਿਆ ਕਿ ਇਹ ਪੌਦਾ ਟ੍ਰਾਪੀਕਲ ਪੈਰਾਡਾਇਜ਼ ਲਈ ਖਰੀਦਿਆ ਗਿਆ ਹੈ। ਤਿੰਨ ਲੋਕਾਂ ਦਾ ਇਕ ਗਰੁੱਪ ਹੈ ਜੋ ਟ੍ਰੌਪੀਕਲ ਪੈਰਾਡਾਇਜ਼ ਦਾ ਨਿਰਮਾਣ ਕਰ ਰਿਹਾ ਹੈ। ਜਿੱਥੇ ਪੰਛੀ ਹੋਣਗੇ, ਤਿਤਲੀਆਂ ਹੋਣਗੀਆਂ ਤੇ ਵਿਚ ਇਕ ਰੈਸਟੋਰੈਂਟ ਹੋਵੇਗਾ। ਉਨ੍ਹਾਂ ਦੱਸਿਆ ਕਿ ਉਹ ਦੁਨੀਆਂ ਦੇ ਸਭ ਤੋਂ ਚੰਗੇ ਪੌਦੇ ਖਰੀਦਣਾ ਚਾਹੁੰਦੇ ਹਨ। ਇਹ ਨਿਊਜ਼ੀਲੈਂਡ ‘ਚ ਆਪਣੇ ਆਪ ‘ਚ ਅਨੋਖੀ ਥਾਂ ਹੋਵੇਗੀ।

Related Articles

Back to top button