News

ਚਾਰ ਦੋਸਤਾਂ ਨੇ ਮਾਰੀ ਸੀ ਨਹਿਰ ਚ ਛਾਲ, ਦੇਖੋ ਕਿਵੇਂ ਇੱਕ ਨੂੰ ਖਿੱਚ ਕੇ ਲੈ ਗਈ

ਨਾਭਾ ਦੇ ਪਿੰਡ ਖਨੌੜਾ ਦੇ ਸਤਾਰਾਂ ਸਾਲਾਂ ਨੌਜਵਾਨ ਮੇਵਾ ਰਾਮ ਪੁੱਤਰ ਰਾਜ ਕੁਮਾਰ ਦੀ ਆਪਣੇ ਸਾਥੀਆਂ ਸਮੇਤ ਨਹਿਰ ਵਿਚ ਨਹਾਉਂਦੇ ਸਮੇਂ ਡੁੱਬਣ ਦੀ ਖਬਰ ਮਿਲੀ ਹੈ। ਇਹ ਲੜਕਾ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਇਸ ਦੀ ਮਾਤਾ ਪਹਿਲਾਂ ਹੀ ਇਸ ਨੂੰ ਛੱਡ ਕੇ ਜਾ ਚੁੱਕੀ ਸੀ ਅਤੇ ਇਸ ਦੇ ਪਿਤਾ ਰਾਜ ਕੁਮਾਰ ਦੀ ਦਿਮਾਗੀ ਹਾਲਤ ਚੀਕ ਨਹੀਂ ਹੈ। ਪਿੰਡ ਵਾਸੀਆਂ ਵੱਲੋਂ ਨਹਿਰ ਵਿੱਚੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵੀ ਨਹਿਰ ਤੇ ਤਾਇਨਾਤ ਹੈ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਜਿਸ ਹਾਲਤ ਵਿੱਚ ਮੇਵਾ ਰਾਮ ਮਿਲੇਗਾ। ਉਸੇ ਤਰ੍ਹਾਂ ਦੀ ਹੀ ਕਾਰਵਾਈ ਕੀਤੀ ਜਾਵੇਗੀ। ਮੇਵਾ ਰਾਮ ਦੇ ਨਾਲ ਨਹਿਰ ਵਿੱਚ ਨਹਾਉਣ ਗਏ। ਸਾਥੀਆਂ ਦੇ ਦੱਸਣ ਅਨੁਸਾਰ ਉਹ ਨਹਿਰ ਵਿੱਚ ਨਹਾਉਣ ਆਏ ਸਨ। ਉਹ ਚਾਰ ਦੋਸਤ ਨਹਿਰ ਵਿੱਚ ਨਹਾਉਣ ਆਏ ਸਨ। ਉਹ ਸਾਢੇ ਬਾਰਾਂ ਵਜੇ ਨਹਾਉਣ ਲੱਗ ਗਏ। ਲਗਭਗ ਤਿੰਨ ਵਜੇ ਮੇਵਾ ਰਾਮ ਨਹਿਰ ਵਿੱਚ ਰੋਟੀ ਵਾਲੇ ਪੁਲ ਕੋਲ ਡੁੱਬ ਗਿਆ। ਉਹ ਉਸ ਦੇ ਮਿਲਣ ਦਾ ਇੰਤਜ਼ਾਰ ਕਰਦੇ ਰਹੇ ਪਰ ਉਹ ਨਹੀਂ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ 5-6 ਵਜੇ ਪਿੰਡ ਵਿੱਚ ਜਾ ਕੇ ਇਸ ਘਟਨਾ ਦੀ ਸੂਚਨਾ ਦਿੱਤੀ। ਪਿੰਡ ਦੇ ਇੱਕ ਹੋਰ ਵਿਅਕਤੀ ਦੇ ਦੱਸਣ ਅਨੁਸਾਰ ਇਹ ਚਾਰੇ ਲੜਕੇ ਘਰ ਤੋਂ ਬਿਨਾਂ ਦੱਸੇ ਨਹਾਉਣ ਆ ਗਏ। ਇਹ ਤੈਰਨਾ ਨਹੀਂ ਜਾਣਦੇ। ਲੜਕੇ ਦੇ ਡੁੱਬ ਜਾਣ ਕਾਰਨ ਸਾਥੀਆਂ ਨੇ ਉਨ੍ਹਾਂ ਦੇ ਪਰਿਵਾਰ ਨੂੰ ਸਮੇਂ ਸਿਰ ਜਾਣਕਾਰੀ ਨਹੀਂ ਦਿੱਤੀ।ਉਹ ਰਾਤ ਭਰ ਤੋਂ ਬੱਚੇ ਦੀ ਭਾਲ ਵਿੱਚ ਨਹਿਰ ਤੇ ਪੈਰਾਂ ਦੇ ਰਹੇ ਹਨ। ਪ੍ਰਸ਼ਾਸਨ ਨੇ ਹੁਣ ਤੱਕ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ। ਮੇਵਾ ਰਾਮ ਦੇ ਪਰਿਵਾਰ ਦੀ ਮਾਲੀ ਹਾਲਤ ਬਹੁਤ ਮਾੜੀ ਹੈ। ਉਸਦੀ ਮਾਂ ਉਸ ਨੂੰ ਛੱਡ ਕੇ ਪਹਿਲਾਂ ਹੀ ਜਾ ਚੁੱਕੀ ਹੈ। ਜਦ ਕਿ ਉਸ ਦੇ ਪਿਤਾ ਦੀ ਦਿਮਾਗੀ ਹਾਲਤ ਠੀਕ ਨਹੀਂ ਦੱਸੀ ਜਾਂਦੀ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਸਤਾਰਾਂ ਸਾਲਾਂ ਮੇਵਾ ਰਾਮ ਪੁੱਤਰ ਰਾਜ ਕੁਮਾਰ ਪਿੰਡ ਖਨੌੜਾ ਸ਼ਹਿਰ ਵਿੱਚ ਨਹਾਉਂਦੇ ਸਮੇਂ ਡੁੱਬ ਗਿਆ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਜਿਸ ਹਾਲਤ ਵਿਚ ਲੜਕਾ ਮਿਲੇਗਾ। ਉਸ ਤਰ੍ਹਾਂ ਦੀ ਹੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Related Articles

Back to top button