ਘਰ ਵਿੱਚ ਲੱਗੇ ਪੁਰਾਣੇ ਅਤੇ ਗੰਦੇ ਸਵਿੱਚ ਬੋਰਡ ਨੂੰ ਸਿਰਫ 5 ਮਿੰਟਾਂ ਵਿੱਚ ਚਮਕਾਉਣ ਦਾ ਤਰੀਕਾ

ਅਕਸਰ ਸਾਡੇ ਘਰ ਵਿੱਚ ਪੁਰਾਣੇ ਸਵਿਚ ਬੋਰਡ ਵਾਰ ਵਾਰ ਹੱਥ ਲੱਗਣ ਦੇ ਕਾਰਨ ਬਹੁਤ ਜ਼ਿਆਦਾ ਗੰਦੇ ਹੋ ਜਾਂਦੇ ਹਨ ਅਤੇ ਕਈ ਤਰੀਕਿਆਂ ਦਾ ਇਸਤੇਮਾਲ ਕਰਨ ਤੋਂ ਬਾਅਦ ਵੀ ਸਾਫ਼ ਨਹੀਂ ਹੁੰਦੇ। ਪਰ ਅੱਜ ਅਸੀ ਤੁਹਾਨੂੰ ਇੱਕ ਅਜਿਹਾ ਤਰੀਕਾ ਦੱਸਣ ਜਾ ਰਹੇ ਹਾਂ ਜਿਸਦੇ ਇਸਤੇਮਾਲ ਨਾਲ ਤੁਸੀ ਸਿਰਫ 5 ਮਿੰਟ ਵਿੱਚ ਸਵਿਚ ਬੋਰਡ ਨੂੰ ਨਵੇਂ ਵਾਂਗ ਚਮਕ ਸਕਦੇ ਹੋ।ਸਭਤੋਂ ਪਹਿਲਾਂ ਸਵਿਚ ਬੋਰਡ ਨੂੰ ਇੱਕ ਸੁੱਕੇ ਕੱਪੜੇ ਨਾਲ ਚੰਗੀ ਤਰਾਂ ਸਾਫ਼ ਕਰ ਲਓ ਤਾਂਕਿ ਇਸਦੇ ਉਪਰੋਂ ਸਾਰੀ ਧੂੜ ਮਿੱਟੀ ਸਾਫ ਹੋ ਜਾਵੇ। ਧਿਆਨ ਰਹੇ ਕਿ ਸਵਿਚ ਬੋਰਡ ਨੂੰ ਸਾਫ਼ ਕਰਨ ਤੋਂ ਪਹਿਲਾਂ ਮੇਨ ਸਵਿਚ ਨੂੰ ਬੰਦ ਕਰ ਲਓ ਅਤੇ ਨਾਲ ਹੀ ਪੈਰਾਂ ਵਿੱਚ ਚੱਪਲ ਪਾ ਲੈਣੀ ਚਾਹੀਦੀ ਹੈ। ਗਿੱਲਾ ਕੱਪੜਾ ਜਾਂ ਕਿਸੇ ਪ੍ਰਕਾਰ ਦਾ ਕੋਈ ਸਪ੍ਰੇ ਸਾਨੂੰ ਸਵਿਚ ਉੱਤੇ ਨਹੀਂ ਮਾਰਨੀ ਚਾਹੀਦੀ ਹੈ ਇਸ ਨਾਲ ਕਰੰਟ ਆਉਣ ਦਾ ਖ਼ਤਰਾ ਹੁੰਦਾ ਹੈ।ਤੁਹਾਨੂੰ ਦੱਸ ਦੇਈਏ ਕਿ ਤੁਸੀ ਸਿਰਫ ਇੱਕ ਚੀਜ ਨਾਲ ਸਵਿਚ ਬੋਰਡ ਨੂੰ ਕਲੀਨ ਕਰ ਸੱਕਦੇ ਹੋ ਉਹ ਹੈ ਕੋਲਗੇਟ। ਇਸ ਲਈ ਤੁਸੀਂ ਇੱਕ ਕੋਲਗੇਟ ਟੂਥਪੇਸਟ ਲੈ ਲੈਣੀ ਹੈ ਅਤੇ ਨਾਲ ਇੱਕ ਪੁਰਾਣ ਬੁਰਸ਼। ਹੁਣ ਤੁਸੀਂ ਕੋਲਗੇਟ ਨੂੰ ਬਰਸ਼ ਦੇ ਉੱਤੇ ਲੈਣਾ ਹੈ ਅਤੇ ਹੌਲੀ – ਹੌਲੀ ਕਰਕੇ ਸਾਰੇ ਸਵਿੱਚ ਬੋਰਡ ਉੱਤੇ ਲਗਾ ਦੇਣਾ ਹੈ। ਇਸਨ੍ਹੂੰ ਲਗਾਉਣ ਤੋਂ ਬਾਅਦ ਲਗਭਗ ਅੱਧੇ ਘੰਟੇ ਲਈ ਇਸਨੂੰ ਇਸੇ ਤਰਾਂ ਹੀ ਛੱਡ ਦਿਓ। ਬਾਕੀ ਸਾਰੇ ਸਵਿਚ ਬੋਰਡ ਉੱਤੇ ਵੀ ਇਸੇ ਇਸਨੂੰ ਲਗਾਕੇ ਛੱਡ ਦਿਓ।ਅੱਧੇ ਘੰਟੇ ਬਾਅਦ ਇਸ ਬੋਰਡ ਦੇ ਉੱਤੇ ਫਿਰ ਦੁਬਾਰਾ ਚੰਗੀ ਤਰਾਂ ਬਰਸ਼ ਰਗੜੋ। ਉਸ ਤੋਂ ਬਾਅਦ ਇਸਨੂੰ ਇੱਕ ਸੁੱਕੇ ਕੱਪੜੇ ਨਾਲ ਸਾਫ਼ ਕਰ ਦਿਓ। ਜੇਕਰ ਤੁਹਾਡਾ ਬੋਰਡ ਜ਼ਿਆਦਾ ਗੰਦਾ ਨਹੀਂ ਹੋਵੇਗਾ ਤਾਂ ਇਹ ਇੱਕ ਵਾਰ ਵਿੱਚ ਹੀ ਸਾਫ਼ ਹੋ ਜਾਵੇਗਾ ਅਤੇ ਬਿਲਕੁਲ ਨਵਾਂ ਦਿਖਣ ਲੱਗੇਗਾ। ਜੇਕਰ ਬੋਰਡ ਜ਼ਿਆਦਾ ਗੰਦਾ ਹੈ ਤਾਂ ਇਹ ਤਰੀਕਾ ਤੁਸੀ ਦੁਬਾਰਾ ਇਸਤੇਮਾਲ ਕਰ ਸਕਦੇ ਹੋ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…