Punjab

ਘਰੇ ਸਕੂਲੋਂ ਵਿਹਲੇ ਮੁੰਡੇ ਨੇ ਲਾਇਆ ਦਿਮਾਗ | ਤਿਆਰ ਕੀਤਾ ਲੱਕੜ ਦਾ ਸਾਈਕਲ | Surkhab TV

ਇਸ ਲੌਕਡਾਊਨ ਵਿਚ ਬਹੁਤ ਸਾਰੇ ਜਿਥੇ ਲੋਕ ਕੰਮ-ਕਾਰ ਤੋਂ ਹੱਥ ਧੋ ਬੈਠੇ ਓਥੇ ਹੀ ਸਕੂਲੀ ਨਿਆਣੇ ਵੀ ਸਾਰਾ ਦਿਨ ਵਿਹਲੇ ਹੀ ਰਹਿੰਦੇ ਹਨ। ਭਾਵੇਂ ਕਿ ਕਈ ਬੱਚਿਆਂ ਦੀਆਂ Online ਕਲਾਸਾਂ ਲਗਦੀਆਂ ਹਨ ਪਰ ਇਹ ਕਲਾਸਾਂ ਵੀ ੨-੩ ਘੰਟੇ ਹੁੰਦੀਆਂ ਤੇ ਬਾਕੀ ਦਾ ਦਿਨ ਨਿਆਣਾ ਵੇਹਲਾ ਹੀ ਰਹਿੰਦਾ। ਪਰ ਕੁਝ ਬੱਚੇ ਅਜਿਹੇ ਹੁੰਦੇ ਹਨ ਜੋ ਕੁਝ ਨਵਾਂ ਕਰਨ ਦੀ ਕੋਸ਼ਿਸ਼ ਵਿਚ ਰਹਿੰਦੇ ਹਨ ਤੇ ਮੋਗਾ ਦੇ ਅਜਿਹੇ ਹੀ ਇੱਕ ਸਕੂਲੀ ਵਿਦਿਆਰਥੀ ਮਨਪ੍ਰੀਤ ਸਿੰਘ ਨੇ ਕੁਝ ਵੱਖਰਾ ਹੀ ਮਾਰਕਾ ਮਾਰਿਆ ਹੈ ਜਿਸਨੇ ਲਕੜੀ ਦੇ ਫਰੇਮ ਦਾ ਸਾਈਕਲ ਬਣਾਇਆ ਹੈ। ਮਨਪ੍ਰੀਤ ਸਿੰਘ ਦਾ ਮਾਮਾ ਸੁਖਦੇਵ ਸਿੰਘ ਲੱਕੜ ਦਾ ਕੰਮ ਕਰਦੇ ਹਨ ਤੇ ਉਹਨਾਂ ਨੂੰ ਹੀ ਦੇਖਕੇ ਉਹਨਾਂ ਦੇ ਭਾਣਜੇ ਨੇ ਲੱਕੜ ਦਾ ਸਾਈਕਲ ਤਿਆਰ ਕੀਤਾ ਹੈ।ਮਨਪ੍ਰੀਤ ਸਿੰਘ ਦੀ ਇਸ ਕਾਢ ਤੇ ਉਸਨੂੰ ਵਧਾਈ ਹੈ ਤੇ ਨਾਲ ਹੀ ਉਮੀਦ ਕਰਦੇ ਹਾਂ ਕਿ ਅਜਕਲ ਦੀ ਨੌਵਜਾਨ ਪੀੜੀ ਵੀ ਗਾਇਕਾਂ ਪਿੱਛੇ ਲੜਨ ਨਾਲੋਂ ਕੁਝ ਅਜਿਹਾ ਕਰੇਗੀ ਜੋ ਸਮਾਜ ਦੇ ਕੰਮ ਆ ਸਕੇ।

Related Articles

Back to top button