News

ਗੋਰੀ ਨੂੰ ਪਸੰਦ ਆਇਆ ਪੰਜਾਬੀ ਮੁੰਡੇ ਦਾ ਸਾਈਕਲ ਵਾਲਾ ਸਟਾਈਲ,ਬਾਹਰਲੇ ਮੁਲਕ ਤੋਂ ਆ ਗਏ ਪੰਜਾਬ

ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾਂ ਦਾ ਜੰਮਪਲ ਜਸਕਰਨ ਸਿੰਘ 17 ਤੋਂ ਵੀ ਜ਼ਿਆਦਾ ਮੁਲਕਾਂ ਦੀ ਯਾਤਰਾ ਕਰਦਾ ਹੋਇਆ ਆਪਣੇ ਮੁਲਕ ਭਾਰਤ ਪਹੁੰਚਿਆ ਹੈ। ਜਿਸ ਕਾਰਨ ਸਿੰਘ ਦੇ ਨਾਲ ਉਨ੍ਹਾਂ ਦੀ ਪਤਨੀ ਪੈਰੀਨਾ ਵੀ ਸੀ। ਇਹ ਦੋਵੇਂ ਪਤੀ ਪਤਨੀ ਸਾਈਕਲ ਰਾਹੀਂ ਭਾਰਤ ਪਹੁੰਚੇ ਹਨ। ਇਨ੍ਹਾਂ ਨੇ ਸਵਿਟਜ਼ਰਲੈਂਡ ਤੋਂ ਭਾਰਤ ਤੱਕ ਪਹੁੰਚਣ ਲਈ ਸਾਈਕਲ ਤੇ 8000 ਕਿਲੋਮੀਟਰ ਦਾ ਸਫਰ ਲਗਭਗ ਛੇ ਮਹੀਨੇ ਵਿੱਚ ਤੈਅ ਕੀਤਾ ਹੈ। ਜਸਕਰਨ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਅੱਜਕਲ੍ਹ ਪ੍ਰਦੂਸ਼ਣ ਦਾ ਮਸਲਾ ਬਹੁਤ ਹੀ ਚਰਚਾ ਵਿੱਚ ਹੈ। ਇਸ ਲਈ ਉਨ੍ਹਾਂ ਨੇ ਪ੍ਰਦੂਸ਼ਣ ਰਹਿਤ ਸਾਈਕਲ ਰਾਹੀਂ ਯਾਤਰਾ ਕਰਨ ਦਾ ਮਨ ਬਣਾਇਆ। ਇਸ ਤੋਂ ਬਿਨਾਂ ਲੋਕਾਂ ਵਿੱਚ ਇਹ ਵੀ ਧਾਰਨਾ ਬਣੀ ਹੋਈ ਹੈ ਕਿ ਸਖ਼ਤ ਕੰਮ ਪੁਰਸ਼ ਹੀ ਕਰ ਸਕਦੇ ਹਨ ਔਰਤਾਂ ਨਹੀਂ।ਜਦ ਕਿ ਇਸ ਔਕੜਾਂ ਭਰੀ ਯਾਤਰਾ ਵਿੱਚ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਵੀ ਸੀ। ਜਿਸ ਕਾਰਨ ਸਿੰਘ ਨੇ ਦੱਸਿਆ ਹੈ ਕਿ ਸਵਿਟਜ਼ਰਲੈਂਡ ਤੋਂ ਯਾਤਰਾ ਸ਼ੁਰੂ ਕਰਨ ਸਮੇਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਨਿਖਟਨਸਟਾਈਨ ਨਾਮ ਦੇ ਮੁਲਕ ਦੀ ਹੱਦ ਪਾਰ ਕੀਤੀ। ਇਸ ਤੋਂ ਮਗਰੋਂ ਉਹ ਆਸਟਰੇਲੀਆ, ਇਟਲੀ, ਸਲੋਵੇਨੀਆ, ਕ੍ਰੋਏਸ਼ੀਆ, ਮੋਂਟੀਨੀਗਰੋ, ਅਰਮੀਨੀਆ, ਨੌਰਥ ਮੈਸੇਡੋਨੀਆ, ਗਰੀਸ, ਤਰਕੀ, ਜਾਰਜੀਆ, ਅਰਮੇਨੀਆ, ਈਰਾਨ, ਸੰਯੁਕਤ ਅਰਬ ਅਮੀਰਾਤ ਅਤੇ ਨੇਪਾਲ ਆਦਿ ਮੁਲਕਾਂ ਰਾਹੀਂ ਹੁੰਦੇ ਹੋਏ ਭਾਰਤ ਪਹੁੰਚੇ। ਪਹਿਲਾਂ ਉਹ ਪਾਕਿਸਤਾਨ ਤੋਂ ਬਾਘਾ ਬਾਰਡਰ ਰਾਹੀਂ ਭਾਰਤ ਆਉਣਾ ਚਾਹੁੰਦੇ ਸੀ। ਉਨ੍ਹਾਂ ਦੀ ਇੱਛਾ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਦੀ ਸੀ। ਪਰ ਕਸ਼ਮੀਰ ਮਸਲੇ ਕਾਰਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਰਿਸ਼ਤਿਆਂ ਵਿੱਚ ਪਏ ਫਰਕ ਕਰਕੇ ਇਹ ਸੰਭਵ ਨਹੀਂ ਹੋ ਸਕਿਆ।ਪਾਕਿਸਤਾਨ ਦੁਆਰਾ ਭਾਰਤੀਆਂ ਨੂੰ ਸਿਰਫ 14 ਦਿਨ ਦਾ ਵੀਜ਼ਾ ਦਿੱਤਾ ਜਾਂਦਾ ਹੈ। ਉਨ੍ਹਾਂ ਦੀ ਇਹ ਵੀ ਸ਼ਰਤ ਹੈ ਕਿ ਜਿਸ ਬਾਰਡਰ ਤੋਂ ਤੁਸੀਂ ਦਾਖਲ ਹੋਵੋਗੇ ਉਸੇ ਬਾਰਡਰ ਤੋਂ ਵਾਪਿਸ ਜਾਣਾ ਪਵੇਗਾ। ਇਸ ਲਈ ਉਨ੍ਹਾਂ ਨੂੰ ਈਰਾਨ ਵੱਲੋਂ ਪਾਕਿਸਤਾਨ ਵਿੱਚ ਦਾਖ਼ਲ ਹੋ ਕੇ ਮੁੜ ਈਰਾਨ ਵੱਲ ਹੀ ਜਾਣਾ ਪੈਣਾ ਸੀ। ਉਨ੍ਹਾਂ ਨਾਲ ਈਰਾਨ ਵਿੱਚ ਨਕਲੀ ਪੁਲਿਸ ਵੱਲੋਂ 500 ਡਾਲਰ ਦੀ ਠੱਗੀ ਵੀ ਮਾਰੀ ਗਈ। ਉਨ੍ਹਾਂ ਦੇ ਦੱਸਣ ਅਨੁਸਾਰ ਰਸਤੇ ਵਿੱਚ ਸਾਉਣ ਦੀ ਪਾਣੀ ਦੀ ਅਤੇ ਖਾਣੇ ਦੀ ਤੰਗੀ ਆਉਂਦੀ ਸੀ। ਉਹ 70 -75 ਕਿਲੋਮੀਟਰ ਦੀ ਔਸਤ ਨਾਲ ਰੋਜ਼ਾਨਾ ਸਫ਼ਰ ਕਰ ਰਹੇ ਸਨ। ਸਫ਼ਰ ਦੌਰਾਨ ਸਾਈਕਲ ਵੀ ਪੈਂਚਰ ਹੁੰਦੇ ਰਹੇ। ਜਿਸ ਕਾਰਨ ਸਿੰਘ ਦੀ ਪਤਨੀ ਕੈਰੀਨਾ ਨੇ ਵੀ ਆਪਣੇ ਸਫਰ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਭਾਰਤ ਵਿੱਚ ਆ ਕੇ ਬਹੁਤ ਖੁਸ਼ੀ ਮਹਿਸੂਸ ਕੀਤੀ ਹੈ। ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Related Articles

Back to top button