News

ਗੈਂਗਸਟਰ ਬਣਿਆ ਭਿੰਡਰਾਂਵਾਲਿਆਂ ਦਾ ਫੈਨ, Lawrence Bishnoi become Fan of Sant Bhindranwale !!

ਪੰਜਾਬ ਦੇ so called ਗੈਂਗਸਟਰ ਜਿਹੜੇ ਵੱਖੋ ਵੱਖ ਮਾਮਲਿਆਂ ਵਿਚ ਪੰਜਾਬ ਦੀਆਂ ਵੱਖ ਵੱਖ ਜੇਲਾਂ ਵਿਚ ਬੰਦ ਸਨ। ਇਹਨਾਂ ਚੋਂ ਪਿਛਲੇ ਸਮੇਂ ਵਿਚ ਬਹੁਤ ਸਾਰੇ ਨੌਜਵਾਨ ਸਿੱਖੀ ਵਲ ਵਾਪਸ ਮੁੜੇ ਹਨ। ਖਾਸ ਕਰਕੇ ਨਾਭਾ ਜੇਲ ਕਾਂਡ ਮਗਰੋਂ ਬਹੁਤ ਸਾਰੇ ਨੌਜਵਾਨ ਜਿਨਾਂ ਨੂੰ ਸਰਕਾਰ ਤੇ ਪੁਲਿਸ ਬਦਮਾਸ਼ ਆਖਦੀ ਹੈ ਉਹਨਾਂ ਦਾ ਝੁਕਾਅ ਖਾਲਿਸਤਾਨ ਲਹਿਰ ਵਲ ਮੁੜਿਆ। ਇਸੇ ਦੇ ਚਲਦੇ ਹਰਜਿੰਦਰ ਸਿੰਘ ਭੁੱਲਰ ਉਰਫ ਵਿੱਕੀ ਗੌਂਡਰ ਦਾ ਮੁਕਾਬਲਾ ਵੀ ਬਣਾਇਆ ਗਿਆ ਜਿਸ ਦੀਆਂ ਨਾਭਾ ਜੇਲ ਵਿਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਭਾਈ ਹਰਮਿੰਦਰ ਸਿੰਘ ਨਿਹੰਗ ਨਾਲ ਦੁਮਾਲੇ ਵਾਲਿਆਂ ਫੋਟੋਆਂ ਵਾਇਰਲ ਹੋਈਆਂ ਸਨ। ਇਸਤੋਂ ਬਾਅਦ ਗੈਂਗਸਟਰ ਗੁਰਪ੍ਰੀਤ ਸੇਖੋਂ ਆਦਿ ਵਲੋਂ ਪੇਸ਼ੀ ਤੇ ਆਉਂਦੇ ਸਮੇਂ ਦੁਮਾਲੇ ਸਜਾਕੇ ਤੇ ਦਾਹੜੀ ਰੱਖਕੇ ਆਉਣ ਦੀਆਂ ਵੀਡੀਓ ਆਈਆਂ। ਪੰਜਾਬ ਦੇ ਬਹੁਤ ਸਾਰੇ ਨੌਜਵਾਨ ਗਲਤ ਪਾਸਿਓਂ ਹਟਕੇ ਸਿੱਖੀ ਵਲ ਮੁੜੇ ਤੇ ਹੁਣ ਅਬੋਹਰ ਦਾ ਗੈਂਗਸਟਰ ਲਾਰੈਂਸ ਬਿਸ਼ਨੋਈ ਵੀ ਸ਼ਾਇਦ ਸੰਤ ਭਿੰਡਰਾਂਵਾਲਿਆਂ ਦਾ ਮੁਰੀਦ ਹੋ ਚੁੱਕਾ ਲਗਦਾ ਹੈ। Image result for lawrence bishnoi bhindranwaleਜੋਧਪੁਰ ਦੀ ਹਾਈ ਸਿਕਿਓਰਿਟੀ ਜੇਲ੍ਹ ‘ਚ ਬੰਦ ਗੈਂਗਸਟਰ ਲਾਰੈਂਸ ਨੂੰ ਸ਼ੁੱਕਰਵਾਰ ਜਦੋਂ ਮੋਹਾਲੀ ਕੋਰਟ ‘ਚ ਪੇਸ਼ ਕੀਤਾ ਗਿਆ ਤਾਂ ਉਸ ਨੇ ਸੰਤ ਭਿੰਡਰਾਵਾਲੇ ਦੀ ਫੋਟੋ ਲੱਗੀ ਟੀ-ਸ਼ਰਟ ਪਾ ਰੱਖੀ ਸੀ। ਇਹੀ ਨਹੀਂ, ਲਾਰੈਂਸ ਕਈ ਪੇਸ਼ੀਆਂ ‘ਤੇ ਭਗਤ ਸਿੰਘ ਦੀ ਫੋਟੋ ਲੱਗੀ ਟੀ-ਸ਼ਰਟ ਪਾ ਕੇ ਵੀ ਕੋਰਟ ‘ਚ ਪੇਸ਼ ਹੁੰਦਾ ਰਿਹਾ ਹੈ। ਉਹ ਭਗਤ ਸਿੰਘ ਤੇ ਸੰਤ ਭਿੰਡਰਾਵਾਲੇ ਨੂੰ ਅਲੱਗ ਆਦਰਸ਼ ਮੰਨਦਾ ਹੈ। ਜਿਸ ਦਾ ਮੰਨਣਾ ਹੈ ਕਿ ਦੋਵੇਂ ਹੀ ਆਜ਼ਾਦ ਸੋਚ ਰੱਖਦੇ ਹਨ, ਇਸ ਲਈ ਉਹ ਉਨ੍ਹਾਂ ਦੇ ਵਿਚਾਰਾਂ ਦੀ ਕਦਰ ਕਰਦਾ ਹੈ ਲਾਰੈਂਸ ਨੇ ਆਪਣੀ ਫੇਸਬੁੱਕ ਆਈਡੀ ‘ਤੇ ਭਗਤ ਸਿੰਘ ਦੇ ਜਨਮ ਦਿਨ ਅਤੇ ਉਸਦੇ ਇਲਾਵਾ ਕਈ ਅਜਿਹੀਆਂ ਪੋਸਟਾਂ ਅਪਲੋਡ ਕੀਤੀਆਂ ਹਨ, ਜਿਸ ‘ਚ ਉਸ ਨੇ ਭਗਤ ਸਿੰਘ ਤੇ ਸੰਤ ਭਿੰਡਰਾਵਾਲੇ ਨੂੰ ਆਪਣਾ ਆਦਰਸ਼ ਦੱਸਿਆ ਹੈ। ਦੱਸ ਦਈਏ ਕਿ ਲਾਰੈਂਸ ਨੇ ਸਲਮਾਨ ਖਾਨ ਨੂੰ ਵੀ ਕਾਲੇ ਹਿਰਨ ਦਾ ਸਿਕਾਰ ਵਾਲੇ ਕਾਂਡ ਵਿੱਚ ਮਾਰਨ ਦੀ ਧਮਕੀ ਦਿੱਤੀ ਸੀ।ਪੰਜਾਬ ਦੇ ਗੈਂਗਸਟਰਾਂ ਵਲੋਂ ਗਲਤ ਪਾਸਿਓਂ ਹਟਕੇ ਸਿੱਖੀ ਵਲ ਮੁੜਨਾ ਖਾਸ ਕਰਕੇ ਖਾਲਿਸਤਾਨ ਲਹਿਰ ਵਲ ਝੁਕਾਅ ਰੱਖਣਾ ਤੇ ਹੁਣ ਗੈਂਗਸਟਰ ਲਾਰੈਂਸ ਬਿਸ਼ਨੋਈ ਵਲੋਂ ਵੀ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਪੇਸ਼ੀ ਤੇ ਆਉਣਾ,ਫੇਸਬੁੱਕ ਤੇ ਲਾਰੈਂਸ ਦੇ ਨਾਮ ਤੇ ਚਲਦੇ ਕਈ ਖਾਤਿਆਂ ਵਿਚ ਉਸਦੀਆਂ ਦੁਮਾਲਾ ਸਜਾਏ ਵਾਲੀਆਂ ਫੋਟੋਆਂ ਵੀ ਅਪਲੋਡ ਕੀਤੀਆਂ ਹੋਈਆਂ ਹਨ ਜੋ ਇਹ ਸਾਬਿਤ ਕਰਦਿਆਂ ਹਨ ਕਿ ਉਸਦਾ ਸਿੱਖੀ ਵਲ ਮੋਹ ਪੈ ਚੁੱਕਾ ਹੈ। ਇਸਤੋਂ ਪਹਿਲਾਂ ਵਿੱਕੀ ਗੌਂਡਰ ਨਾਲ ਵੀ ਕੁਝ ਅਜਿਹਾ ਹੀ ਵਰਤਾਰਾ ਵੇਖਣ ਨੂੰ ਮਿਲਿਆ ਸੀ Image result for lawrence bishnoi sikhਜਦੋਂ ਉਸਦੀਆਂ ਦੁਮਾਲੇ ਵਿਚ ਫੋਟੋਆਂ ਵਾਇਰਲ ਹੋਈਆਂ ਸਨ। ਇਸਤੋਂ ਬਾਅਦ ਗੁਰਪ੍ਰੀਤ ਸੇਖੋਂ ਵੀ ਦੁਮਾਲੇ ਵਿਚ ਨਜਰ ਆਇਆ ਸੀ ਤੇ ਉਸ ਨਾਲ ਭਾਈ ਹਰਮਿੰਦਰ ਸਿੰਘ ਨਿਹੰਗ ਦੀ ਫੋਟੋ ਵੀ ਵਾਇਰਲ ਹੋਈ ਸੀ। ਕਿਹਾ ਜਾਂਦਾ ਹੈ ਕੀ ਖਾਲਿਸਤਾਨੀ ਸੰਘਰਸ਼ ਨਾਲ ਸਬੰਧਿਤ ਸਿੰਘਾਂ ਖਾਸ ਕਰਕੇ ਨਾਭਾ ਜੇਲ ਵਿਚ ਭਾਈ ਹਰਮਿੰਦਰ ਸਿੰਘ ਨਿਹੰਗ ਨਾਲ ਮੇਲ ਹੋਣ ਕਰਕੇ ਇਹ ਗੈਂਗਸਟਰ ਸਿੱਖੀ ਵਿਚਾਰਧਾਰਾ ਵਲ ਵਾਪਸ ਮੁੜੇ ਤੇ ਖਾਲਿਸਤਾਨ ਲਹਿਰ ਨਾਲ ਇਹਨਾਂ ਦਾ ਪਿਆਰ ਪਿਆ। ਤੁਸੀਂ ਇਸ ਮਾਮਲੇ ਨੂੰ ਕਿਵੇਂ ਸਮਝਦੇ ਹੋ ? ਇਹ ਗੈਂਗਸਟਰ ਜੇਕਰ ਸਿੱਖੀ ਵਲ ਮੁੜੇ ਹਨ ਤਾਂ ਇਸਦਾ ਕਾਰਨ ਕੀ ਹੈ ? ਆਪਣੇ ਵਿਚਾਰ ਥੱਲੇ ਕਮੈਂਟ ਵਿਚ ਜਰੂਰ ਦਿਓ।

Related Articles

Back to top button