PollyWoodPunjab

ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨੇ ਬਾਰੇ ਗਲਤ ਸ਼ਬਦਵਲੀ ਵਰਤਣ ਵਾਲੇ ਦਾ ਕੁਟਾਪਾ

ਇਸਨੂੰ ਲੋਕਾਂ ਦੀ ਅਕਲ ਤੇ ਪਰਦਾ ਪਿਆ ਕਹੀਏ ਜਾਂ ਫਿਰ ਮੱਤ ਵੱਜੀ ਕਹੀਏ ਕਿ ਲੋਕ ਹੁਣ ਗੁਰੂ ਨਾਨਕ ਤੇ ਚੁਟਕੁਲੇ ਬਣਾਉਣ ਲੱਗ ਪਏ ਤੇ ਉਹ ਵੀ ਅਸ਼ਲੀਲ ਚੁਟਕੁਲੇ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਿਸ ਵਿਚ ਇਹ ਬੰਦਾ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨੇ ਤੇ ਗੰਦੇ ਚੁਟਕੁਲੇ ਬਣਾ ਰਿਹਾ ਹੈ। ਗੱਡੀ ਵਿਚ ਸਫ਼ਰ ਕਰ ਰਿਹਾ ਇਹ ਬੰਦਾ ਕੌਣ ਹੈ ? ਜੇਕਰ ਕੋਈ ਇਸ ਬਾਰੇ ਜਾਣਦਾ ਹੋਵੇ ਤਾਂ ਜਰੂਰ ਦੱਸੋ ਤੇ ਜੇਕਰ ਕੋਈ ਇਸਦੇ ਨਾਮ-ਪਤੇ ਬਾਰੇ ਜਾਣਦਾ ਤਾਂ ਦੱਸੋ। ਅਜਿਹੇ ਲੋਕ ਪਹਿਲਾਂ ਅਜਿਹੀਆਂ ਗੰਦੀਆਂ ਕਰਤੂਤਾਂ ਕਰ ਲੈਂਦੇ ਨੇ ਜਦੋਂ ਫਿਰ ਸਿੰਘਾਂ ਦੇ ਹੱਥੇ ਚੜਨ ਫਿਰ ਮੁਆਫੀਆਂ ਮੰਗਦੇ ਹਨ। ਬਹੁਤੇ ਸਿਆਣੇ ਲੋਕ ਫਿਰ ਸਿੰਘਾਂ ਨੂੰ ਗਲਤ ਕਹਿੰਦੇ ਹਨ ਕਿ ਗਰੀਬ ਕੁੱਟ ਦਿੱਤਾ ਪਰ ਜਦੋਂ ਅਜਿਹੇ ਗੰਦੇ ਲੋਕ ਅਜਿਹੀਆਂ ਗੰਦੀਆਂ ਹਰਕਤਾਂ ਕਰਨ ਫਿਰ ਸੋਧਾ ਤਾਂ ਲੱਗਣਾ ਹੀ ਲੱਗਣਾ। ਕੀ ਇਹਨਾਂ ਲੋਕਾਂ ਨੂੰ ਨਹੀਂ ਪਤਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਕੌਣ ਹਨ ? ਕੀ ਇਹ ਨਹੀਂ ਜਾਣਦੇ ਕਿ ਇਹਨਾਂ ਦੀ ਹੋਂਦ ਓਸੇ ਗੁਰੂ ਨਾਨਕ ਕਰਕੇ ਹੈ।
ਵੇਖੀ ਚੱਲੋ ਰੰਗ ਕਰਤਾਰ ਦੇ,ਜਦੋ ਇਹਨੂੰ ਕਿਸੇ ਸਿੰਘ ਨੇ ਗੱਡੀ ਚਾੜ ਦਿੱਤਾ, ਫੇਰ ਘਰਦੇ ਇਹਦੇ ਵੇਖਿਓ ਕਿਵੇ ਰੋ ਰੋ ਭੁੱਬਾ ਮਾਰਦੇ…

Related Articles

Back to top button