Sikh News

ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿਚ Jagmeet Singh ਨੇ ਕਹੀ ‘ਅਜਿਹੀ ਗੱਲ’ ਜੋ ਹਰ ਸਿੱਖ ਨੂੰ ਪੱਲੇ ਬੰਨਣੀ ਚਾਹੀਦੀ ਹੈ

ਸਰਦਾਰ ਜਗਮੀਤ ਸਿੰਘ ਜਿਨਾਂ ਨੇ ਹਾਲ ਹੀ ਵਿਚ ਹੋਈਆਂ ਕਨੇਡਾ ਦੀਆਂ ਸੰਸਦੀ ਵੋਟਾਂ ਵਿਚ ਜਿੱਤ ਪ੍ਰਾਪਤ ਕੀਤੀ ਹੈ। ਉਹਨਾਂ ਦੀ ਪਾਰਟੀ NDP ਨੇ 24 ਸੀਟਾਂ ਜਿੱਤੀਆਂ ਹਨ। ਇਸ ਬੰਦੀ ਛੋੜ ਦਿਹਾੜੇ ਤੇ ਓਹਨਾ ਨੇ ਗੁਰਦਵਾਰਾ ਸਾਹਿਬ ਪਹੁੰਚਕੇ ਸਿੱਖ ਸੰਗਤ ਨਾਲ ਵਿਚਾਰ ਸਾਂਝੇ ਕੀਤੇ। ਉਹਨਾਂ ਕੌਮ ਨੂੰ ਸੰਬੋਧਨ ਹੁੰਦੀਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਸਿੱਖਾਂ ਨੂੰ ਭਗਤੀ ਨਾਲ ਸ਼ਕਤੀ ਨੂੰ ਵੀ ਧਾਰਨ ਕਰਨ ਦੀ ਲੋੜ ਹੈ।
Image result for sikh
ਅਕਸਰ ਸਾਡੇ ਲੋਕ ਇਹ ਸਮਝਦੇ ਹਨ ਕਿ ਸਿੱਖੀ ਦਾ ਮਤਲਬ ਸਿਰਫ ਨਾਮ ਜਪਣਾ ਤੇ ਆਪਣਾ ਕੰਮ ਕਰਨਾ ਹੈ,ਕਿਸੇ ਨਾਲ ਸਾਨੂੰ ਕੋਈ ਮਤਲਬ ਨਹੀਂ ਹੋਣਾ ਚਾਹੀਦਾ। ਸਾਜਿਸ਼ੀ ਢੰਗ ਨਾਲ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਲੋਕਾਈ ਨੂੰ ਪਿਆਰ ਦਾ ਸੰਦੇਸ਼ ਦਿੱਤਾ Image result for sikhਪਰ ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ-ਸ਼ਸ਼ਤਰ ਵਾਲੀ ਗੱਲ ਕਰਕੇ ਸਿੱਖਾਂ ਨੂੰ ਗਲਤ ਰਾਹ ਪਾਇਆ। ਅੱਜ ਦੇ ਅਖੌਤੀ ਸੰਤ-ਬਾਬੇ ਇਹ ਪ੍ਰਚਾਰ ਕਰਦੇ ਹਨ ਕਿ ਅੱਜ ਸ੍ਰੀ ਸਾਹਿਬ ਦੀ ਲੋੜ ਨਹੀਂ ਹੈ ਪਰ ਸਿੱਖ ਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਗੁਰੂ ਨੇ ਸਿੱਖ ਨੂੰ ਸਿਰਫ ਸੰਤ ਹੀ ਨਹੀਂ ਬਣਾਇਆ,ਨਾਲ ਸਿਪਾਹੀ ਵੀ ਬਣਾਇਆ ਹੈ। ਸਿੱਖ ਨੇ ਸਿੱਖ ਹੋ ਕੇ ਸਿੱਖਣਾ ਹੈ,ਪਰਮਾਤਮਾ ਦੀ ਬੰਦਗੀ ਕਰਨੀ ਹੈ,ਓਥੇ ਸਿੰਘ ਬਣਕੇ ਜ਼ੁਲਮ ਖਿਲਾਫ ਵੀ ਨਿੱਤਰਨਾ ਹੈ।

Related Articles

Back to top button