Punjab

ਗੁਰੂਘਰ ਚ ਹੋਈ ਅਨਾਊਂਸਮੈਂਟ ਨਾਲ ਪਿੰਡ ਚ ਮਾਹੌਲ ਹੋ ਗਿਆ ਗਰਮ

ਮਾਨਸਾ ਦੇ ਪਿੰਡ ਖੀਵਾ ਦਿਆਲੂ ਵਿੱਚ ਦੋ ਭਾਈਚਾਰਿਆਂ ਵਿਚਕਾਰ ਪੈਦਾ ਹੋਇਆ ਮਾਮਲਾ ਉਲਝ ਗਿਆ ਹੈ। ਜਿਸ ਦੇ ਚੱਲਦੇ ਇੱਕ ਭਾਈਚਾਰੇ ਵੱਲੋਂ ਦੂਸਰੇ ਭਾਈਚਾਰੇ ਦਾ ਮੁਕੰਮਲ ਤੌਰ ਤੇ ਬਾਈਕਾਟ ਕਰ ਦਿੱਤਾ ਗਿਆ। ਇਸ ਭਾਈਚਾਰੇ ਨੇ ਉਸ ਭਾਈਚਾਰੇ ਨੂੰ ਆਪਣੇ ਖੇਤਾਂ ਵਿੱਚ ਵੜਨ ਤੋਂ ਵੀ ਰੋਕ ਦਿੱਤਾ। ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਚੀਜ਼ ਦੇਣ ਤੋਂ ਮਨ੍ਹਾ ਕਰ ਦਿੱਤਾ ਅਤੇ ਉਨ੍ਹਾਂ ਦੇ ਕਿਸੇ ਵੀ ਦੁੱਖ ਸੁੱਖ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਗਿਆ। ਇਸ ਫ਼ੈਸਲੇ ਦੀ ਬਕਾਇਦਾ ਗੁਰੂ ਘਰ ਵਿੱਚੋਂ ਅਨਾਊਂਸਮੈਂਟ ਕੀਤੀ ਗਈ।ਇਸ ਤੇ ਦੂਸਰੇ ਭਾਈਚਾਰੇ ਨੇ ਇਸ ਦਾ ਸਖ਼ਤ ਵਰੋਧ ਕਰਦਿਆਂ ਮਾਮਲਾ ਥਾਣੇ ਪਹੁੰਚਾ ਦਿੱਤਾ। ਕਿਉਂਕਿ ਗੁਰੂ ਘਰ ਤੋਂ ਸਦਾ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਜਾਂਦਾ ਹੈ। ਨਾ ਕਿ ਕਿਸੇ ਦੇ ਬਾਈਕਾਟ ਦਾ ਹੁਣ ਐਸਡੀਐਮ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਦੋਵੇਂ ਭਾਈਚਾਰਿਆਂ ਦਾ ਆਪਸ ਵਿੱਚ ਰਾਜ਼ੀਨਾਮਾ ਕਰਵਾ ਦਿੱਤਾ ਗਿਆ ਹੈ। ਇਹ ਮਸਲਾ ਗਰੀਬਬ ਪਰਿਵਾਰ ਦੇ ਬੱਚੇ ਦੇ ਦੂਸਰੇ ਭਾਈਚਾਰੇ ਦੇ ਵਿਅਕਤੀ ਵੱਲੋਂ ਮੋਟਰ ਸਾਈਕਲ ਨਾਲ ਸੱਟ ਮਾਰ ਦੇਣ ਕਾਰਨ ਉਲਝ ਗਿਆ ਸੀ।ਪਹਿਲਾਂ ਤਾਂ ਮੋਟਰਸਾਈਕਲ ਸਵਾਰ ਵੱਲੋਂ ਗ਼ਰੀਬਬ ਪਰਿਵਾਰ ਦੇ ਬੱਚੇ ਦੇ ੲਲਾਜ ਲਈ ਕੁਝ ਖਰਚਾ ਕੀਤਾ ਗਿਆ ਅਤੇ ਜ਼ਿਆਦਾ ਪੈਸੇ ਲੱਗਦੇ ਦੇਖ ਉਨ੍ਹਾਂ ਨੇ ਹੋਰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੇ ਲੋਕਾਂ ਨੇ ਇਕੱਠੇ ਹੋ ਕੇ ਪੀੜਤ ਪਰਿਵਾਰ ਦੇ ਨਾਲ ਪੂਰੇ ਹੀ ਗਰੀਬਬ ਭਾਈਚਾਰੇ ਦਾ ਬਾਈਕਾਟ ਕਰ ਦਿੱਤਾ। ਜਿਸ ਦੀ ਗੁਰੂ ਘਰ ਵਿੱਚ ਬਕਾਇਦਾ ਅਨਾਊਂਸਮੈਂਟ ਕੀਤੀ ਗਈ। ਇਸ ਦੇ ਦੂਸਰੇ ਭਾਈਚਾਰੇ ਨੇ ਇਸ ਦੀ ਵਰੋਧਤਾ ਕੀਤੀ। ਇਸ ਭਾਈਚਾਰੇ ਦੇ ਵਿਅਕਤੀ ਲਖਵਿੰਦਰ ਸਿੰਘ ਦਾ ਮੰਨਣਾ ਹੈ ਕਿ ਗੁਰੂ ਘਰ ਵਿੱਚ ਸਭ ਨੂੰ ਮਿਲ ਕੇ ਬੈਠਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਪਰ ਇੱਥੇ ਵੰਡੀਆਂ ਪਾਈਆਂ ਜਾ ਰਹੀਆਂ ਹਨ।ਦੂਸਰੀ ਧਿਰ ਦੇ ਵਿਅਕਤੀ ਬੂਟਾ ਸਿੰਘ ਪੰਚ ਦਾ ਕਹਿਣਾ ਹੈ ਕਿ ਸਮਾਜ ਬਾਈਕਾਟ ਦਾ ਫੈਸਲਾ ਪੰਚਾਇਤ ਦਾ ਨਹੀਂ। ਸਗੋਂ ਇੱਕ ਭਾਈਚਾਰੇ ਦਾ ਹੈ। ਡੀਐੱਸਪੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇੱਕ ਭਾਈਚਾਰੇ ਦੇ ਵਿਅਕਤੀ ਦੇ ਮੋਟਰਸਾਈਕਲ ਨਾਲ ਦੂਜੇ ਭਾਈਚਾਰੇ ਦੇ ਬੱਚੇ ਦੇ ਸੱਟ ਲੱਗੀ ਸੀ। ਉਸ ਨੇ ਇਲਾਜ ਲਈ ਕੁਝ ਪੈਸੇ ਦੇ ਦਿੱਤੇ ਅਤੇ ਹੋਰ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ। ਇਸ ਕਰਕੇ ਦੋਵੇਂ ਧਿਰਾਂ ਵਿੱਚ ਦੂਰੀਆਂ ਬਣ ਗਈਆਂ। ਪਰ ਹੁਣ ਪੁਲੀਸ ਅਤੇ ਐਸਡੀਐਮ ਵੱਲੋਂ ਦੋਵੇਂ ਧਿਰਾਂ ਨੂੰ ਸਮਝਾ ਕੇ ਉਨ੍ਹਾਂ ਦੀ ਇੱਕ ਦੂਜੇ ਪ੍ਰਤੀ ਨਾ-ਰਾਜ਼ਗੀ ਦੂਰ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਦਾ ਰਾਜ਼ੀਨਾਮਾ ਕਰਵਾ ਦਿੱਤਾ ਗਿਆ ਹੈ।

Related Articles

Back to top button