News

ਗੁਰੂਘਰ ਅੱਗੇ ਇਕੱਠਾ ਹੋ ਗਿਆ ਪੂਰਾ ਪਿੰਡ, ਭੜਕੀ ਬੇਬੇ ਨੇ ਦੱਸਿਆ ਕਿਸਨੇ ਤੇ ਕਿਉਂ ਕੀਤਾ ਇਹ ਕਾਰਾ

ਮੋਗਾ ਦੇ ਪਿੰਡ ਪਿੰਡ ਖੁਰਦ ਦੇ ਗੁਰਦੁਆਰਾ ਸਾਹਿਬ ਤੇ ਬਾਹਰਲੇ ਬੰਦਿਆਂ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਰਾਤ ਦੇ ਲੱਗਭੱਗ 10 ਵਜੇ ਗੁਰਦੁਆਰਾ ਸਾਹਿਬ ਦੀ ਗੋਲਕ ਤੋੜ ਕੇ ਮਾਇਆ ਕੱਢ ਲਈ ਗਈ। ਇਹ ਬਾਬਾ ਟਹਿਲ ਦਾਸ ਗੁਰਦੁਆਰਾ ਦੀ ਕਮੇਟੀ 1994 ਤੋਂ ਬਣੀ ਹੋਈ ਹੈ। ਜਦ ਕਿ ਦੂਸਰੀ ਧਿਰ ਜਿਸ ਦਾ ਮੁਖੀ ਜੁਗਰਾਜ ਸਿੰਘ ਹੈ। ਇੱਥੇ ਕਬਜ਼ਾ ਕਰਨਾ ਚਾਹੁੰਦੀ ਹੈ ਪਿੰਡ ਵਾਸੀਆਂ ਨੇ ਡੀਐੱਸਪੀ ਨੂੰ ਵੀ ਅਪੀਲ ਕੀਤੀ ਹੈ। ਇਸ ਗੁਰੂ ਘਰ ਦੀ ਸਵਾ ਸੱਤ ਏਕੜ ਜ਼ਮੀਨ ਹੈ। ਗੁਰੂ ਘਰ ਦੇ ਗ੍ਰੰਥੀ ਸੇਵਾਦਾਰ ਅਤੇ ਗਜਾ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਭਜਾ ਦਿੱਤਾ ਗਿਆ ਹੈ। ਜਦ ਕਿ ਦੂਜੀ ਧਿਰ ਦਾ ਕਹਿਣਾ ਹੈ ਕਿ ਇਸ ਕਮੇਟੀ ਤੇ ਉਨ੍ਹਾਂ ਦਾ ਕਬਜ਼ਾ ਹੈ। ਪੁਲਿਸ ਨੇ ਮਾਮਲਾ ਸ਼੍ਰੋਮਣੀ ਕਮੇਟੀ ਦੇ ਧਿਆਨ ਵਿੱਚ ਲਿਆ ਦਿੱਤਾ ਹੈ ਅਤੇ ਪੁਲਿਸ ਵੀ ਜਾਂਚ ਕਰ ਰਹੀ ਹੈ।ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੁਗਰਾਜ ਸਿੰਘ ਅਤੇ ਉਸ ਦੇ ਸਾਥੀਆਂ ਦੁਆਰਾ ਇਸ ਗੁਰੂ ਘਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਸਰੀ ਧਿਰ ਦਾ ਨਾਲ ਦੇ ਪਿੰਡ ਭਿੰਡਰ ਕਲਾਂ ਦੇ ਗੁਰਦੁਆਰਾ ਡੇਰਾ ਬਾਬਾ ਰਾਮ ਦਿਆਲ ਦੀ ਕਮੇਟੀ ਤੇ ਕਬਜ਼ਾ ਹੈ ਅਤੇ ਉਹ ਇੱਥੇ ਵੀ ਕਬਜਾ ਕਰਨਾ ਚਾਹੁੰਦੇ ਹਨ। ਪਿੰਡ ਵਾਸੀਆਂ ਨੇ ਪੁਲੀਸ ਨੂੰ ਵੀ ਬੇਨਤੀ ਕੀਤੀ ਸੀ। ਪਰ ਅਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਦੂਜੀ ਧਿਰ ਦਾ ਕਹਿਣਾ ਹੈ ਕਿ ਇਸ ਕਮੇਟੀ ਤੇ ਪਹਿਲਾਂ ਵੀ ਉਨ੍ਹਾਂ ਦਾ ਕਬਜ਼ਾ ਸੀ। ਇਸ ਗੁਰੂ ਘਰ ਦੀ ਜ਼ਮੀਨ ਤੇ ਝੋਨਾ ਵੀ ਉਨ੍ਹਾਂ ਨੇ ਲਗਾਇਆ ਹੋਇਆ ਹੈ। ਉਨ੍ਹਾਂ ਨੇ ਗੋਲਕ ਚੋਰੀ ਨਹੀਂ ਕੀਤੀ। ਸਗੋਂ ਗੋਲਕ ਦੇ ਪੁਰਾਣੇ ਤਾਲੇ ਤੋੜ ਕੇ ਆਪਣੇ ਤਾਲੇ ਲਗਾਏ ਹਨ ਗੋਲਕ ਇਸ ਲਈ ਚੁੱਕਣੀ ਪਈ।ਕਿਉਂਕਿ ਤਾਲੇ ਕਟਰ ਨਾਲ ਤੋੜੇ ਜਾਣੇ ਸਨ। ਇਸ ਤਰ੍ਹਾਂ ਕਰਨ ਨਾਲ ਗੁਰੂ ਘਰ ਦੀ ਮਰਿਆਦਾ ਭੰਗ ਹੁੰਦੀ ਸੀ। ਉਨ੍ਹਾਂ ਨੇ ਆਪਣਾ ਮੋਬਾਈਲ ਨੰਬਰ ਵੀ ਦਿੱਤਾ ਹੈ ਤਾਂ ਕਿ ਕੋਈ ਸਪੱਸ਼ਟੀਕਰਨ ਲੈਣਾ ਚਾਹੁੰਦਾ ਹੋਵੇ ਤਾਂ ਉਨ੍ਹਾਂ ਨਾਲ ਗੱਲ ਕੀਤੀ ਜਾ ਸਕਦੀ ਹੈ। ਐੱਸ ਐੱਚ ਓ ਦੱਸਣ ਅਨੁਸਾਰ ਇਸ ਗੁਰੂ ਘਰ ਦੀਆਂ ਦੋ ਕਮੇਟੀਆਂ ਹਨ। ਇੱਕ ਕਮੇਟੀ ਬਾਬਾ ਟਹਿਲ ਦਾਸ ਦੇ ਨਾਮ ਤੇ ਬਣੀ ਹੈ। ਜਦ ਕਿ ਦੂਜੀ ਕਮੇਟੀ ਬਾਬਾ ਰਾਮ ਦਿਆਲ ਦੇ ਨਾਮ ਤੇ ਬਣੀ ਹੋਈ ਹੈ। ਉਨ੍ਹਾਂ ਤੋਂ ਪਹਿਲੇ ਐਸੋ ਨੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਦਖਲ ਦੇਣ ਦੀ ਸਿਫਾਰਸ਼ ਕੀਤੀ ਸੀ। ਗੋਲਕ ਚੁੱਕੇ ਜਾਣ ਦੇ ਮਾਮਲੇ ਤੇ ਉਹ ਜਾ ਕੇ ਜਾਂਚ ਕਰਨ ਲਈ ਮੌਕੇ ਤੇ ਪਹੁੰਚ ਕੇ ਜਾਇਜ਼ਾ ਲੈਣਗੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Related Articles

Back to top button