Sikh News

ਗੁਰਪੁਰਬ ਨੂੰ ਸਮਰਪਿਤ ਸਮਾਗਮ ਤੇ ਲੱਚਰ ਗੀਤ ਗਾਵੇਗਾ Malkeet | Longowal ਮੁੱਖ ਮਹਿਮਾਨ !!

ਦੁਬਈ ਗੁਰਦੁਆਰਾ ਦੇ ਪ੍ਰਬੰਧਕ ਪਿਛਲੇ ਲੰਬੇ ਸਮੇਂ ਤੋਂ ਗੁਰਮਤਿ ਵਿਰੋਧੀ ਕਾਰਵਾਈਆਂ ਵਿਚ ਸ਼ਾਮਲ ਹਨ ਅਤੇ ਪਹਿਲਾਂ ਵੀ ਇਹਨਾਂ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕਰ ਚੁੱਕੇ ਹਾਂ| ਅੱਜ ਜਿਥੇ ਕੁਲ ਕਾਇਨਾਤ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੇ 550 ਵੇਂ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਗੁਰਮਤਿ ਰਹੁ ਰੀਤਾਂ ਅਨੁਸਾਰ ਮਨਾ ਰਹੀਆਂ ਹਨ ਓਥੇ ਹੀ ਦੁਬਈ ਗੁਰਦੁਆਰਾ ਪ੍ਰਬੰਧਕਾ ਵਲੋਂ ਮਿਤੀ ੧੪ ਨਵੰਬਰ ਨੂੰ ਗੁਰਦੁਆਰਾ ਸਾਹਿਬ ਦੀ ਕੰਧ ਨਾਲ ਪੰਡਾਲ ਲਗਾ ਕੇ ਪੰਜਾਬੀ ਗਾਇਕ ਮਲਕੀਤ ਸਿੰਘ ਅਤੇ ਗਿੱਧੇ ਭੰਗੜੇ ਦੇ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਹੈ ਜਿਸ ਬਾਬਤ ਜਾਣਕਾਰੀ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਸਾਹਮਣੇ ਨੋਟਿਸ ਲਗਾ ਕੇ ਨਸ਼ਰ ਕੀਤੀ ਗਈ ਹੈ | ਸੰਸਾਰ ਕਿਸ ਧਰਮ ਦੇ ਧਾਰਣੀ ਆਪਣੇ ਰਹਿਬਰ ਦਾ ਪੁਰਬ ਅਜਿਹੇ ਮਨਮਤੀ ਢੰਗ ਨਾਲ ਮਨਾਉਂਦੇ ਹਨ ? ਗੁਰੂ ਨਾਨਕ ਸਾਹਿਬ ਤਾਂ ਸਾਨੂੰ ਇਸ ਕੂੜ ਮਨਮਤੀ ਵਾਦਾਂ ਅਤੇ ਨਾਚਾਂ ਤੋਂ ਵਰਜ ਕੇ ਗਏ ਹਨ ਅਤੇ ਅਸੀਂ ਉਹਨਾਂ ਦੇ ਪ੍ਰਕਾਸ਼ ਦਿਹਾੜੇ ਤੇ ਹੀ ਇਸ ਮਨਮਤ ਦਾ ਪ੍ਰਬੰਧ ਸੰਭਾਲ ਲਿਆ ਹੈ| ਸਤਿਕਾਰ ਯੋਗ ਜਥੇਦਾਰ ਸਾਹਿਬ ਇਸ ਤੋਂ ਪਹਿਲਾਂ ਵੀ ਗੁਰਦੁਆਰੇ ਦੇ ਪ੍ਰਬੰਧਕਾਂ ਵਲੋਂ ਅਕਾਲ ਤਖਤ ਸਾਹਿਬ ਤੋਂ ਬੰਦ ਕੀਤੀ ਗਈ Image result for malkitਫਿਲਮ ਨਾਨਕ ਸ਼ਾਹ ਫਕੀਰ ਦਾ ਦੁਬਈ ਚ ਵਿਸ਼ੇਸ਼ ਸਕਰੀਨਿਗ ਕੀਤੀ ਗਈ ਅਤੇ ਤਖਤ ਸਾਹਿਬ ਤੋਂ ਛੇਕੇ ਹੋਏ ਹਰਿੰਦਰ ਸਿੱਕਾ ਨਾਲ ਸਬੰਧ ਰੱਖੇ ਗਏ ਅਤੇ ਉਸਨੂੰ ਸਨਮਾਨਤ ਕਰ ਕੇ ਫਿਲਮ ਚ ਵਰਤੀ ਰਬਾਬ ਗੁਰਦੁਆਰਾ ਸਾਹਿਬ ਚ ਖੁਲ੍ਹੇ ਦਰਸ਼ਣਾਂ ਲਈ ਸਜਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾਂ ਕੀਤੀ ਗਈ ਹੈ| ਮੌਜੂਦਾ ਸਮੇਂ ਚ ਵੀ ਇਹ ਰਵਾਬ ਓਥੇ ਹੀ ਮੌਜੂਦ ਹੈ |
ਇਹਨਾਂ ਸਮਾਗਮਾਂ ਵਿਚ ੧੫ ਨਵੰਬਰ ਨੂੰ ਤਖਤ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਰਣਜੀਤ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਜਗਤਾਰ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸਕੱਤਰ ਰੂਪ ਸਿੰਘ ਅਤੇ ਹੋਰ ਬੇਅੰਤ ਸਨਮਾਨਤ ਸ਼ਖਸੀਅਤਾਂ ਸ਼ਮੂਲੀਅਤ ਕਰ ਰਹੀਆਂ ਹਨ ਜੋ ਕਿ ਇਸ ਕਾਰਵਾਈ ਨੂੰ ਹੋਰ ਵੀ ਸ਼ਰਮਨਾਕ ਬਣਾਉਂਦਾ ਹੈ | ਸਿੰਘ ਸਾਹਿਬ ਅਸੀਂ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਫਰਿਆਦ ਕਰਦੇ ਹਾਂ ਕਿ ਧਰਮ ਦੇ ਇਸ ਘਾਣ ਨੂੰ ਰੋਕਿਆ ਜਾਵੇ ਅਤੇ ਇਸ ਭੰਗੜਾ ਨਾਈਟ ਤੇ ਪਾਬੰਦੀ ਲਗਾਈ ਜਾਵੇ| ਗੁਰਦੁਆਰਾ ਪਰਬੰਧਕਾਂ ਨੂੰ ਧਰਮ ਦੀ ਪਾਲਣਾ ਦੀਆਂ ਹਦਾਇਤਾਂ ਹੋਣ ਅਤੇ ਸਮਾਗਮਾਂ ਦੀ ਮਰਿਆਦਾ ਦਾ ਪਾਲਣ ਹੋਵੇ | ਆਸ ਹੈ ਆਪ ਜੀ ਇਸ ਕਾਰਵਾਈ ਦਾ ਨੋਟਿਸ ਲਵੋਗੇ|

Related Articles

Back to top button