Sikh News

ਗੁਰਦੁਆਰਾ ਸਾਹਿਬ ਦੇ ਅੰਦਰ ਲੱਗੇ ਏਸੀ ਦੇ ਫੱਟਣ ਨਾਲ 7 ਸਰੂਪ ਹੋਏ ਅਗਨ ਭੇਂਟ

ਜਗਰਾਉਂ ਇਲਾਕੇ ਦੇ ਪਿੰਡ ਛੋਟਾ ਸ਼ੇਰਪੁਰ ਵਿਖੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਏਸੀ ਦੇ ਫੱਟਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਸਰੂਪ ਅਗਨ ਭੇਟ ਹੋ ਗਏ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਅੱਗ ਤੇ ਕਾਬੂ ਪਾਇਆ। ਸ੍ਰੀ ਸਹਿਜ ਪਾਠ ਸਾਹਿਬ ਆਰੰਭ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਜਾਇਆ ਜਾਣਾ ਸੀ। ਪਿੰਡ ਵਾਸੀਆਂ ਵੱਲੋਂ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਹੈ। ਪੁਲਿਸ ਮੌਕੇ ਤੇ ਪਹੁੰਚ ਗਈ ਹੈ। ਇਸ ਘਟਨਾ ਤੇ ਸਾਰੇ ਇਲਾਕਾ ਨਿਵਾਸੀਆਂ ਨੇ ਅਫਸੋਸ ਜਤਾਇਆ ਹੈ। ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਉਨ੍ਹਾਂ ਦੇ ਪਿੰਡ ਛੋਟਾ ਸ਼ੇਰਪੁਰ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਦਾ ਆਰੰਭ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਜਾਇਆ ਜਾਣਾ ਸੀ ਕਿ ਅਚਾਨਕ ਹੀ ਇਹ ਘਟਨਾ ਵਾਪਰ ਗਈ।ਇਸ ਘਟਨਾ ਕਾਰਨ ਹਰ ਕਿਸੇ ਦਾ ਹਿਰਦਾ ਕੁਰਲਾ ਉੱਠਿਆ। ਗੁਰਦੁਆਰਾ ਸਾਹਿਬ ਵਿੱਚ ਲੱਗਾ ਹੋਇਆ ਸੀ। ਅਚਾਨਕ ਹੀ ਫਟ ਗਿਆ। ਇਸ ਗੁਰੂ ਘਰ ਵਿੱਚ 10 ਸਰੂਪ ਹਨ। ਜਿਨ੍ਹਾਂ ਵਿੱਚੋਂ 7 ਸਰੂਪ ਅਗਨ ਭੇਟ ਹੋ ਗਏ। ਇਕ ਹੋਰ ਵਿਅਕਤੀ ਦੇ ਦੱਸਣ ਅਨੁਸਾਰ ਇਹ ਘਟਨਾ ਵਾਪਰਨ ਨਾਲ ਕਾਫੀ ਅੱਗ ਫੈਲ ਗਈ। ਜਿਉਂ ਹੀ ਪਿੰਡ ਦੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਸਾਰੇ ਪਿੰਡ ਦੀ ਸੰਗਤ ਬੜੀ ਹਿੰਮਤ ਨਾਲ ਗੁਰਦੁਆਰਾ ਸਾਹਿਬ ਵੱਲ ਦੌੜੀ ਸੰਗਤ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ। ਗੁਰਦੁਆਰਾ ਸਾਹਿਬ ਦੀ ਬਿਲਡਿੰਗ ਵਿੱਚ ਵੀ ਅੱਗ ਫੈਲ ਗਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋ ਗਏ ਨਾਂਅ ਦੇ ਪਿੰਡ ਵੱਡਾ ਸ਼ੇਰਪੁਰ ਦਾ ਸਰਪੰਚ ਵੀ ਘਟਨਾ ਸਮੇਂ ਪਹੁੰਚਿਆ।ਉਨ੍ਹਾਂ ਦੇ ਦੱਸਣ ਅਨੁਸਾਰ ਹੁਣ ਇਹਨਾਂ ਸਰੂਪਾਂ ਨੂੰ ਰਾਮਗੜ੍ਹ ਭੁੱਲਰ ਵਿਖੇ ਅੰਗੀਠਾ ਸਾਹਿਬ ਵਿੱਚ ਲਿਜਾਇਆ ਜਾਵੇਗਾ। ਜਿੱਥੇ ਇਨ੍ਹਾਂ ਨੂੰ ਅਗਨ ਭੇਟ ਕੀਤਾ ਜਾਵੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵਾਂ ਜਨਮ ਦਿਹਾੜਾ ਮਨਾਏ ਜਾਣ ਦੇ ਦਿਨਾਂ ਦੌਰਾਨ ਇਹ ਘਟਨਾ ਵਾਪਰੀ ਹੈ। ਜੋ ਕਿ ਬਹੁਤ ਦੁਖਦਾਈ ਹੈ। ਪਰ ਇਹ ਸਭ ਅਚਾਨਕ ਹੋਇਆ ਹੈ। ਪੁਲਿਸ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਤਾਂ ਤੁਰੰਤ ਪੁਲਸ ਮੌਕੇ ਤੇ ਪਹੁੰਚੀ ਅਤੇ ਫਾਇਰ ਬ੍ਰਿਗੇਡ ਵਾਲੇ ਵੀ ਪਹੁੰਚੇ ਸਨ। ਪਿੰਡ ਵਾਸੀਆਂ ਨੇ ਅੱਗ ਤੇ ਕਾਬੂ ਪਾ ਲਿਆ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 5 ਸਰੂਪ ਅਗਨ ਭੇਟ ਹੋ ਗਏ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ..

Related Articles

Back to top button