News

ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦਿੱਲੀ ਵਿੱਚ ਆਹ ਰਾਤ ਨੂੰ ਦੇਖੋ ਕੀ ਹੋ ਗਿਆ | Bangla Sahib Delhi

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਇਹ ਵੀਡੀਓ ਦਿੱਲੀ ਦੇ ਬੰਗਲਾ ਸਾਹਿਬ ਗੁਰਦਵਾਰਾ ਸਾਹਿਬ ਦੀਆਂ ਜਿਥੇ ਗੁਰਮਤਿ ਤੋਂ ਉਲਟ ਚਲਦੇ ਹੋਏ ਕਰਵਾਚੌਥ ਦੇ ਵਰਤ ਤੋੜੇ ਜਾ ਰਹੇ ਹਨ। ਗੁਰਦਵਾਰਾ ਸਾਹਿਬ ਦੇ ਸਰੋਵਰ ਵਾਲੇ ਪਾਸੇ ਕਰਵਾਚੌਥ ਦਾ ਵਰਤ ਤੋੜਨ ਦੀਆਂ ਰਸਮਾਂ ਕੀਤੀਆਂ ਜਾ ਰਹੀਆਂ ਹਨ ਪਰ ਓਥੇ ਇਹਨਾਂ ਲੋਕਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ।
ਗੁਰੂ ਗਰੰਥ ਸਾਹਿਬ ਚ ਵਰਤ ਰੱਖਣ ਦੀ ਮਨਾਹੀ ਹੈ। ਗੁਰਬਾਣੀ ਚ ਗੁਰੂ ਸਾਹਿਬ ਨੇ ਵਰਤ ਤੋਂ ਰੋਕਿਆ ਹੈ,ਵਰਤ ਦਾ ਵਿਰੋਧ ਕੀਤਾ ਹੈ।
ਸਿੱਖ ਪ੍ਰਚਾਰਕਾਂ ਨੇ ਸਮੇ ਸਮੇ ਬਹੁਤ ਪ੍ਰਚਾਰ ਵੀ ਕੀਤਾ ਹੈ ਕਿ ਵਰਤ ਰੱਖਣਾ ਗਲਤ ਹੈ ਜਿਸਦਾ ਅਸਰ ਵੀ ਕਾਫੀ ਹੈ ਤੇ ਲੋਕਾਂ ਵਿੱਚ ਜਾਗਰਉਕਤਾ ਵੀ ਆਈ ਹੈ।Image result for bangla sahib ਪਰ ਇਸ ਤਰਾਂ ਦੀਆਂ ਘਟਨਾਵਾਂ ਜੇਕਰ ਗੁਰਦਵਾਰੇ ਸਾਹਿਬਾਨ ਵਿਚ ਹੋਣਗੀਆਂ ਤਾਂ ਫਿਰ ਸੋਚਣਾ ਪੈਣਾ ਕਿ ਇਸਦਾ ਹੱਲ ਕੀ ਹੈ ? ਕੀ ਪ੍ਰਬੰਧਕਾਂ ਦੇ ਧਿਆਨ ਵਿਚ ਇਹ ਸਭ ਨਹੀਂ ਆਇਆ ? ਸਰੋਵਰ ਦੇ ਆਸ ਪਾਸ ਖੜੇ ਸੇਵਾਦਾਰਾਂ ਚੋਂ ਕਿਸੇ ਨੇ ਨਹੀਂ ਰੋਕਿਆ ਕਿ ਇਹ ਸਭ ਗੁਰਮਤਿ ਦੇ ਉਲਟ ਹੈ ਤੇ ਗੁਰਦਵਾਰਾ ਸਾਹਿਬ ਅੰਦਰ ਨਹੀਂ ਹੋਵੇਗਾ ?
ਸਿੱਖ ਹਰ ਧਰਮ ਦਾ ਸਤਿਕਾਰ ਕਰਦੇ ਨੇ। ਪਿਛਲੇ ਕਈ ਸਾਲਾਂ ਤੋਂ ਮੁਸਲਮਾਨਾਂ ਦੇ ਰੋਜੇ ਵੀ ਗੁਰਦੁਆਰਿਆਂ ਵਿੱਚ ਖਲਵਾਉਂਦੇ ਆ ਰਹੇ ਹਨ। ਸਿੱਖ ਹਰ ਧਰਮ ਦੀ ਪ੍ਰੰਪਰਾ ਰੀਤੀ ਰਿਵਾਜ ਦਾ ਸਤਿਕਾਰ ਕਰਦੇ ਨੇ ਪਰ ਵਰਤ ਬਾਰੇ ਤਾਂ ਗੁਰਬਾਣੀ ਨੇ ਸਾਫ ਹੀ ਪਖੰਡ ਲਿਖਿਆ ਹੈ, ਇਸ ਲਈ ਅਜਿਹੇ ਕੰਮਾਂ ਤੋਂ ਗੁਰਜ ਕਰਨਾ ਚਾਹੀਦਾ।
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)

Related Articles

Back to top button