Punjab
ਗੁਰਦਾਸ ਮਾਨ ਸ਼ਰਮ ਕਰ’ ਦੇ ਨਾਹਰੇ ਗੂੰਜੇ | Protest against Gurdas Maan Show

ਹਿੰਦੀ ਦੇ ਗਧੇੜੇ ਚੜ੍ਹਨ ਤੇ ਹਿੰਦੀ ਇੱਕ ਦੇਸ਼ ਇੱਕ ਭਾਸ਼ਾ ਤੇ ਪਹਿਰਾ ਦੇਣ ਦੇ ਗੱਲ ਕਰਨ ਵਾਲੇ ਗੁਰਦਾਸ ਮਾਨ ਦਾ ਸਮੂਹ ਪੰਜਾਬੀਆਂ ਵਲੋਂ ਵਿਰੋਧ ਸ਼ੁਰੂ ਹੋ ਚੁੱਕਾ ਹੈ। ਕੱਲ ਐਬਟਸਫੋਰਡ ਦੇ ਸ਼ੋਅ ਦੌਰਾਨ ਸਮੂਹ ਪੰਜਾਬੀਆਂ ਨੇ ਉਸਦੇ ਸ਼ੋਅ ਦਾ ਵਿਰੋਧ ਕਰਦਿਆਂ ਸ਼ੋਅ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ। ਇਥੋਂ ਤੱਕ ਕਿ ਬਹੁਤ ਸਾਰੇ ਲੋਕਾਂ ਨੇ ਇਸ ਸ਼ੋਅ ਦੀਆਂ ਖਰੜਿਆਂ ਟਿਕਟਾਂ ਵੀ ਪਾੜ ਦਿੱਤੀਆਂ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਗੁਰਦਾਸ ਮਾਨ ਨੇ ਇੱਕ ਇੰਟਰਵਿਊ ਅਤੇ ਇੱਕ ਪ੍ਰੈਸ ਕਾਨਫਰੰਸ ਵਿਚ ਕਿਹਾ ਸੀ ਕਿ ਹਿੰਦੀ ਨੂੰ ਭਾਰਤ ਦੀ ਮੁੱਖ ਬੋਲੀ ਐਲਾਨ ਦੇਣਾ ਚਾਹੀਦਾ ਹੈ। ਜਦੋਂ ਪੱਤਰਕਾਰਾਂ ਨੇ ਪੰਜਾਬੀ ਬਾਰੇ ਪੁੱਛਿਆ ਤਾਂ ਗੁਰਦਾਸ ਮਾਨ ਨੇ ਜਵਾਬ ਦਿੱਤਾ ਕਿ ਮਾਂ ਤਾਂ ਮਾਂ ਹੀ ਰਹਿਣੀ ਹੈ,ਪਰ ਹਿੰਦੀ ਸਾਡੀ ਮਾਸੀ ਹੈ। ਹੁਣ ਮਾਂ ਬੋਲੀ ਪੰਜਾਬੀ ਦੇ ਸਿਰ ਤੇ ਸ਼ੋਹਰਤ ਖੱਟਣ ਵਾਲੇ ਪਰ ਹਿੰਦੀ ਦੇ ਹੱਕ ਵਿਚ ਖੜਨ ਕਰਕੇ ਗੁਰਦਾਸ ਮਾਨ ਦਾ ਪੰਜਾਬੀਆਂ ਵਲੋਂ ਇਸੇ ਬਿਆਨ ਕਰਕੇ ਵਿਰੋਧ ਕੀਤਾ ਜਾ ਰਿਹਾ ਹੈ।