Punjab

ਗੁਰਦਾਸ ਅਤੇ ਸਿੱਧੂ ਮੂਸੇਵਾਲਾ ਬਾਰੇ ਰਾਜੇ ਵੜਿੰਗ ਨੇ ਕਹਿ ਦਿੱਤੀ ਵੱਡੀ ਗੱਲ

ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਦੋ ਮੁੱਦੇ ਅਹਿਮ ਰੂਪ ਵਿੱਚ ਛਾਏ ਹੋਏ ਹਨ ਅਤੇ ਇਹ ਦੋਵੇਂ ਹੀ ਮੁੱਦੇ ਪੰਜਾਬ ਨਾਲ ਸਬੰਧਿਤ ਹਨ। ਇਸ ਕਰਕੇ ਇਨ੍ਹਾਂ ਮੁੱਦਿਆਂ ਤੇ ਲੋਕ ਆਪਸ ਵਿੱਚ ਵੰਡੇ ਹੋਏ ਨਜ਼ਰ ਆ ਰਹੇ ਹਨ। ਕੋਈ ਕਿਸੇ ਦੇ ਹੱਕ ਵਿੱਚ ਬੋਲਦਾ ਹੈ ਤਾਂ ਕੋਈ ਉਸ ਦੇ ਵਿਰੁੱਧ ਬੋਲਦਾ ਹੈ। ਦੋਵੇਂ ਮੁੱਦੇ ਪੰਜਾਬੀ ਕਲਾਕਾਰਾਂ ਨਾਲ ਜੁੜੇ ਹੋਏ ਹਨ। ਪੰਜਾਬੀ ਦੇ ਨਵੀਂ ਪੀੜ੍ਹੀ ਦੇ ਕਲਾਕਾਰ ਸਿੱਧੂ ਮੂਸੇਵਾਲਾ ਨੇ ਸਿੱਖ ਇਤਿਹਾਸ ਦੀ ਮਹਾਨ ਸ਼ਖ਼ਸੀਅਤ ਮਾਤਾ ਭਾਗ ਕੌਰ ਜਿਨ੍ਹਾਂ ਨੂੰ ਮਾਈ ਭਾਗੋ ਵੀ ਆਖਦੇ ਹਨ। ਉਨ੍ਹਾਂ ਦੀ ਤੁਲਨਾ ਇੱਕ ਆਮ ਲੜਕੀ ਨਾਲ ਕਰ ਦਿੱਤੀ।ਉਨ੍ਹਾਂ ਦੀ ਇਸ ਹਰਕਤ ਦੀ ਬਹੁਤ ਆਲੋਚਨਾ ਹੋਈ ਅਤੇ ਸਿੱਖ ਸੰਗਤਾਂ ਉਨ੍ਹਾਂ ਦੇ ਪਿੰਡ ਇਕੱਠੀਆਂ ਹੋ ਗਈਆਂ। ਸਿੱਧੂ ਮੂਸੇਵਾਲਾ ਨੇ ਭਾਵੇਂ ਮਾਫੀ ਮੰਗ ਲਈ ਹੈ ਪਰ ਲੋਕ ਸ਼ਾਂਤ ਨਹੀਂ ਹੋ ਰਹੇ। ਇਸ ਤਰ੍ਹਾਂ ਹੀ ਪੰਜਾਬੀ ਭਾਸ਼ਾ ਦੇ ਮੁੱਦੇ ਤੇ ਪ੍ਰਸਿੱਧ ਕਲਾਕਾਰ ਗੁਰਦਾਸ ਮਾਨ ਨੇ ਹਿੰਦੀ ਦੇ ਹੱਕ ਵਿੱਚ ਬਿਆਨ ਦਾਗ ਦਿੱਤਾ। ਜਿਸ ਦੀ ਪੰਜਾਬੀ ਲੋਕਾਂ ਵੱਲੋਂ ਦੇਸ਼ ਵਿਦੇਸ਼ ਵਿੱਚ ਉਨ੍ਹਾਂ ਦੀ ਨਿਖੇਧੀ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ਤੇ ਇੱਕ ਤਰ੍ਹਾਂ ਨਾਲ ਗੁਰਦਾਸ ਮਾਨ ਦੇ ਖਿਲਾਫ ਬਿਆਨਬਾਜ਼ੀ ਦਾ ਇੱਕ ਹੜ੍ਹ ਜਿਹਾ ਹੀ ਆਇਆ ਹੋਇਆ ਹੈ। ਗੁਰਦਾਸ ਮਾਨ ਨੇ ਵਿਦੇਸ਼ ਵਿੱਚ ਆਪਣੇ ਇੱਕ ਵਿਰੋਧੀ ਨੂੰ ਭੱਦੇ ਸ਼ਬਦ ਵੀ ਬੋਲ ਦਿੱਤੇ ਸਨ।ਹੁਣ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਇਨ੍ਹਾਂ ਦੋਵੇਂ ਕਲਾਕਾਰਾਂ ਗੁਰਦਾਸ ਮਾਨ ਅਤੇ ਸਿੱਧੂ ਮੂਸੇਵਾਲਾ ਦੇ ਹੱਕ ਵਿੱਚ ਨਿੱਤਰੇ ਹਨ। ਉਨ੍ਹਾਂ ਦੀ ਦਲੀਲ ਹੈ ਕਿ ਜਦੋਂ ਸਿੱਧੂ ਮੂਸੇਵਾਲਾ ਨੇ ਮਾਫੀ ਮੰਗ ਲਈ ਹੈ ਤਾਂ ਇਸ ਮਸਲੇ ਨੂੰ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਦੇ ਦੱਸਣ ਅਨੁਸਾਰ ਸਿੱਧੂ ਮੂਸੇ ਵਾਲਾ ਚੰਗਾ ਮੁੰਡਾ ਹੈ ਅਤੇ ਵਧੀਆ ਕਲਾਕਾਰ ਹੈ। ਲੋਕ ਉਨ੍ਹਾਂ ਨੂੰ ਪਸੰਦ ਕਰਦੇ ਹਨ, ਕਿੰਨੇ ਲੋਕ ਅਜਿਹੇ ਹਨ। ਜਿਹੜੇ ਗਲਤੀ ਕਰਕੇ ਵੀ ਨਹੀਂ ਮੰਨਦੇ।ਮੂਸੇ ਵਾਲੇ ਨੇ ਤਾਂ ਮਾਫੀ ਮੰਗ ਲਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜਿੰਨੀ ਪੰਜਾਬੀ ਬੋਲੀ ਦੀ ਸੇਵਾ ਗੁਰਦਾਸ ਮਾਨ ਨੇ ਕੀਤੀ ਹੈ। ਓਨੀ ਕਿਸੇ ਹੋਰ ਨੇ ਨਹੀਂ ਕੀਤੀ ਉਹ 45 ਸਾਲ ਤੋਂ ਪੰਜਾਬੀ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਪੰਜਾਬੀ ਨੂੰ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾ ਦਿੱਤਾ ਹੈ। ਗੁਰਦਾਸ ਮਾਨ ਨੇ ਕਦੇ ਵੀ ਕਿਸੇ ਵੀ ਭਾਸ਼ਾ ਦੀ ਆਲੋਚਨਾ ਜਾਂ ਨਿਖੇਧੀ ਨਹੀਂ ਕੀਤੀ। ਰਾਜਾ ਵੜਿੰਗ ਕਹਿੰਦੇ ਹਨ ਕਿ ਜਿਹੜਾ ਵੀ ਕੋਈ ਗੁਰਦਾਸ ਮਾਨ ਦੀ ਨਿਖੇਧੀ ਕਰਦਾ ਹੈ। ਉਸ ਨੂੰ ਸ਼ਰਮ ਆਉਣੀ ਚਾਹੀਦੀ ਹੈ।

Related Articles

Back to top button