Sikh News

ਗੁਰਦਵਾਰੇ ਬਣਾ ਦਿੱਤੇ Hindu ਪੂਜਾ ਸਥਾਨ !! ਕਿੱਥੇ ਗਈ ਗੁਰਮਤਿ ?

ਗੁਰਮਤਿ ਬਾਰੇ ਚਿੰਤਨ ਕਰਨ ਵੇਲੇ, ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਨਾਨਕ ਜੀ ਦੇ ਉਪਰੋਕਤ ਬਚਨ, ਕਿਸੇ ਵੀ ਵਿਦਵਾਨ ਲਈ ਪੱਲੇ ਬੰਨ ਕੇ ਤੁਰਨ ਵਾਲੀ ਗੱਲ ਹੈ। ਪਰਮਾਤਮਾ ਨੇ ਮਨੁੱਖ ਨੂੰ ਵਿਚਾਰ ਸ਼ਕਤੀ ਬਖ਼ਸੀ ਹੈ ਅਤੇ ਵਿਦਵਾਨ ਦਾ ਫ਼ਰਜ਼ ਹੈ ਕਿ ਗੁਰਮਤਿ ਵਿਚਾਰ ਵੇਲੇ ਉਸ ਬਖ਼ਸ਼ਿਸ਼ ਨੂੰ ਸਹਿਜਤਾ ਨਾਲ ਵਰਤੇ। ਕਿਉਂਕਿ ਅਸਹਿਜਤਾ ਗੁਰਮਤਿ ਦੇ ਬਜਾਏ ਮਨਮਤਿ (ਪਾਣੀ) ਨੂੰ ਰਿੜਕਣ ਦੀ ਕਸਰਤ ਬਣ ਜਾਂਦੀ ਹੈ ਜਿਸ ਨੂੰ ਵਾਰ-ਵਾਰ ਰਿੜਕਣ ਨਾਲ ਵੀ ਤੱਤ ਦੀ ਪ੍ਰਾਪਤੀ ਨਹੀਂ ਹੁੰਦੀ।

ਲੇਖਨ ਵਿੱਚ ਕਈ ਪ੍ਰਕਾਰ ਦੀਆਂ ਸ਼ੈਲੀਆਂ ਪੜਨ ਨੂੰ ਮਿਲਦੀਆਂ ਹਨ ਜਿਨ੍ਹਾਂ ਰਾਹੀਂ ਲੇਖਨ ਦੀ ਮੰਸ਼ਾ (Purpose) ਕਾਫ਼ੀ ਹੱਦ ਤਕ ਸਪਸ਼ਟ ਹੁੰਦੀ ਹੈ। ਲੇਖਨ ਫ਼ਲਸਫ਼ੇ ਤੇ ਵਿਚਾਰ ਬਾਰੇ ਵੀ ਹੁੰਦਾ ਹੈ ਅਤੇ ਖਬਰਾਂ ਬਾਰੇ ਵੀ ਜਿਸ ਨੂੰ ‘ਜਰਨਲਇਸਮ` ਕਿਹਾ ਜਾਂਦਾ ਹੈ। ਧਾਰਮਕ ਫ਼ਲਸਫ਼ੇ ਦੇ ਖੇਤਰ ਵਿੱਚ ਚਿੰਤਨ ਦੀ ਉਡਾਰੀ, ਪਹਿਲੇ ਤੋਂ ਹੀ ਲਿਖੇ ਮੁੱਡਲੇ ਉਸੁਲਾਂ ਅਤੇ ਸਿੱਖਿਆਵਾਂ ਦੀ ਬੰਦਿਸ਼ ਵਿੱਚ ਰਹਿਣ ਦੇ ਅਨੁਸ਼ਾਸਨ ਦੀ ਹੱਦ ਤੋਂ ਬਾਹਰ ਹੁੰਦੇ ਹੀ ਮੂਲ ਨਾਲੋਂ ਟੁੱਟ ਜਾਂਦੀ ਹੈImage result for hindu pooja ਅਤੇ ਚਿੰਤਨ ਵਿਚੋਂ ਤੱਤ ਬਾਹਰ ਨਿਕਲ ਜਾਂਦਾ ਹੈ। ਗੁਰਮਤਿ ਵਿਚਾਰ ਵੇਲੇ ਸੁਚੇਤ ਹੋਂਣ ਦੀ ਲੋੜ ਹੁੰਦੀ ਹੈ। ਇਸ ਬਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਹੈ:-ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ ॥ ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ ॥੧॥ ਰਹਾਉ ॥ (ਪੰਨਾ 478)ਸੰਖੇਪ ਭਾਵਅਰਥ ਕਿ ਪਰਮਾਤਮਾ ਦੀ ਬਖ਼ਸੀ ਮਨ ਚੇਤਨ ਸ਼ਕਤੀ ਨੂੰ ਗੁਰਮਤਿ ਵਿਚਾਰਨ ਵੇਲੇ ਟਿਕਾਅ ਅਤੇ ਸਹਿਜਤਾ ਨਾਲ ਵਰਤਣਾ ਚਾਹੀਦਾ ਹੈ ਤਾਂ ਕਿ ਵਿਚਾਰਾਂ ਵਿਚੋਂ ਤੱਤ ਗੁਆਚ ਹੀ ਨਾ ਜਾਏ।

ਸਿੰਘ ਸਭਾ ਲਹਿਰ ਦੇ ਕੁੱਝ ਸੂਝਵਾਨ ਲੇਖਕਾਂ ਨੇ ਸਹਿਜਤਾ ਨਾਲ ਹੀ ਆਪਣੇ ਕੰਮ ਦੇ ਦਾਇਰੇ ਨੂੰ ਗੁਰਮਤਿ ਦੇ ਦਾਇਰੇ ਅੰਦਰ ਰੱਖਣ ਦਾ ਜਤਨ ਕੀਤਾ ਸੀ। ਇਹੀ ਕਾਰਣ ਹੈ ਕਿ ਉਨ੍ਹਾਂ ਵਿਦਵਾਨਾਂ ਦੇ ਕੰਮ ਨੂੰ ਅੱਜ ਵੀ ਬਾਰ –ਬਾਰ ਪੜਿਆ ਜਾਂਦਾ ਹੈ। ਉਨ੍ਹਾਂ ਵਿਦਵਾਨਾਂ ਨੇ ਪੜਿਆ/ਵਿਚਾਰਿਆ ਸੀ ਅਤੇ ਟਿਕਾਅ ਨਾਲ ਲਿਖਿਆ ਸੀ। ਉਹ ‘ਗੁਰਮਤਿ ਵਿਚਾਰ` ਖੇਤਰ ਵਿੱਚ ਅੱਜ ਵਾਂਗ ਫ਼ਟਾਫ਼ੱਟ ਸਨਸਨੀ ਖੇਜ਼ ਪ੍ਰਤਰਕਾਰਿਤਾ ਨਹੀਂ ਸੀ ਕਰਦੇ ਜਿਸ ਵਿੱਚ ਕਈਂ ਥਾਂ ਸਹਿਜਤਾ ਦੀ ਵੱਡੀ ਘਾਟ ਨਜ਼ਰ ਆਉਂਦੀ ਹੈ।

Related Articles

Back to top button