Sikh News
ਗੁਰਦਵਾਰਿਆਂ ਦੀ ਹਦੂਦ ਅੰਦਰ ਹੁੰਦੇ ਗਲਤ ਕੰਮ | Ishwar Singh ਦੇ ਵੱਡੇ ਖੁਲਾਸੇ

ਫਤਿਹਗੜ੍ਹ ਸਾਹਿਬ ਗੁਰਦਵਾਰਾ ਸਾਹਿਬ ਵਾਲੀ ਵੀਡੀਓ ਦਾ ਮਾਮਲਾ ਸੁਰਖੀਆਂ ਵਿਚ ਹੈ ਤੇ ਕੱਲ ਇਸ ਸਾਰੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਈਸ਼ਵਰ ਸਿੰਘ ਨਾਮ ਦੇ ਸਿੱਖ ਨੌਜਵਾਨ ਦਾ ਪੱਤਰਕਾਰ ਸਰਬਜੋਤ ਸਿੰਘ ਮੱਕੜ ਵਲੋਂ ਇੰਟਰਵਿਊ ਕੀਤਾ ਗਿਆ। ਜਿਸ ਵਿਚ ਈਸ਼ਵਰ ਸਿੰਘ ਨੇ ਜਿਥੇ ਉਸ ਘਟਨਾ ਸਬੰਧੀ ਆਪਣਾ ਸਪਸ਼ਟੀਕਰਨ ਦਿੱਤਾ ਓਥੇ ਹੀ ਵੱਡਾ ਖੁਲਾਸਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਗੁਰਦਵਾਰਾ ਪ੍ਰਬੰਧ ਤੇ ਵੀ ਸਵਾਲ ਚੁੱਕਦੇ ਹੋਏ ਬਹੁਤ ਵੱਡੀ ਗੱਲ ਆਖ ਦਿੱਤੀ ਕਿ ਗੁਰਦਵਾਰਾ ਸਾਹਿਬ ਦੀ ਹਦੂਦ ਅੰਦਰ ਬਣੇ ਪਾਰਕਾਂ ਵਿਚ ਪ੍ਰੇਮੀ ਜੋੜੇ ਆਪਸੀ ਸਬੰਧ ਵੀ ਬਣਾਉਂਦੇ ਹਨ ਜਿਸਦੇ ਉਸ ਕੋਲ ਸਬੂਤ ਮੌਜੂਦ ਹਨ।ਈਸ਼ਵਰ ਸਿੰਘ ਨੇ ਆਪਣੀ ਕਾਰਵਾਈ ਬਾਰੇ ਸਪੱਸ਼ਟੀਕਰਣ ਦਿੰਦੇ ਇਹ ਵੀ ਕਿਹਾ ਕਿ ਜਿਸ ਧਰਤੀ ਤੇ ਛੋਟੇ ਸਾਹਿਬਜ਼ਾਦਿਆਂ ਦਾ ਖੂਨ ਡੁੱਲ੍ਹਾ ਹੈ ਓਥੇ ਆਕੇ ਬਹੁਤ ਸਾਰੇ ਪ੍ਰੇਮੀ ਜੋੜੇ ਅਸ਼ਲੀਲ ਹਰਕਤਾਂ ਕਰਦੇ ਹਨ। ਹਾਲਾਂਕਿ ਈਸ਼ਵਰ ਸਿੰਘ ਨੇ ਇਹ ਵੀ ਮੰਨਿਆ ਕਿ ਤਲਖੀ ਵਿਚ ਆਕੇ ਉਹਨਾਂ ਵਲੋਂ ਇਹ ਸਾਰੀ ਕਾਰਵਾਈ ਕੀਤੀ ਗਈ ਹੈ।