ਗਾਇਕ Manpreet Manna ਦਾ ਇਹ LIVE ਜਰੂਰ ਦੇਖਿਓ ਜੇ ਤੁਹਾਡੇ ਧੀ-ਪੁੱਤ ਵਿਦੇਸ਼ ਗਏ ਹੋਏ | Surkhab Tv

ਨੌਜਵਾਨ ਪੁੱਤ-ਧੀ ਦੀ ਮੌਤ ਮਾਪਿਆਂ ਲਈ ਅਸਹਿ ਦੁੱਖ ਹੁੰਦੀ ਹੈ। ਪਰ ਜੇ ਅਜਿਹਾ ਵਿਦੇਸ਼ ਵਿਚ ਵਾਪਰ ਜਾਵੇ, ਫਿਰ ਤਾਂ ਕੁਝ ਕਹਿਣਾ ਹੀ ਮੁਸ਼ਕਲ ਹੈ। ਆਪਣੀ ਸਾਰੀ ਉਮਰ ਦੀ ਕਮਾਈ ਲਾ ਕੇ ਰੁਜ਼ਗਾਰ ਲਈ ਵਿਦੇਸ਼ ਭੇਜੇ ਪੁੱਤਾਂ ਦੀ ਮੌਤ ਦੀ ਖ਼ਬਰ ਤੋਂ ਵੱਡਾ ਹੋਰ ਕੋਈ ਦੁੱਖ ਮਾਪਿਆਂ ਲਈ ਹੋ ਹੀ ਨਹੀਂ ਸਕਦਾ। ਜੇ ਬਾਅਦ ਵਿਚ ਉਨ੍ਹਾਂ ਦੀਆਂ ਲਾਸ਼ਾਂ ਵੀ ਵਿਦੇਸ਼ਾਂ ਵਿਚ ਰੁਲਦੀਆਂ ਰਹਿਣ ਤਾਂ ਬਹੁਤ ਦੁੱਖ ਵਾਲੀ ਗੱਲ ਹੈ। ਅਜਿਹੇ ਦੁਖੀ ਮਾਪੇ ਆਪਣੇ ਬੱਚਿਆਂ ਦੀਆਂ ਲਾਸ਼ਾਂ ਭਾਰਤ ਲਿਆਉਣ ਲਈ ਲੀਡਰਾਂ ਅੱਗੇ ਤਰਲੇ ਮਾਰਦੇ ਹਨ, ਤਾਂ ਕਿ ਉਹ ਆਪਣੇ ਜਾਇਆਂ ਆਖ਼ਰੀ ਵਾਰ ਮੂੰਹ ਵੇਖ ਕੇ ਉਨ੍ਹਾਂ ਦੀ ਮਿੱਟੀ ਨੂੰ ਆਪਣੇ ਹੱਥੀਂ ਸਮੇਟ ਲੈਣ। ਪਰ ਉਨ੍ਹਾਂ ਲਈ ਇਹ ਕੰਮ ਵੀ ਬਹੁਤ ਔਖਾ ਹੋ ਜਾਂਦਾ ਹੈ, ਕਿਉਂਕਿ ਸਰਕਾਰਾਂ ਜਾਂ ਲੀਡਰ ਅਕਸਰ ਉਨ੍ਹਾਂ ਦੀ ਦੁੱਖਦਾਈ ਹਾਲਤ ਦੀ ਬਹੁਤੀ ਪ੍ਰਵਾਹ ਨਹੀਂ ਕਰਦੇ। ਸਰਕਾਰਾਂ ਨੂੰ ਲੋਕਾਂ ਦੀ ਕੋਈ ਪ੍ਰਵਾਹ ਹੀ ਨਹੀਂ ਹੈ, ਜੇ ਇਹੀ ਸਰਕਾਰਾਂ ਇਨ੍ਹਾਂ ਨੌਜਵਾਨਾਂ ਨੂੰ ਦੇਸ਼ ਵਿਚ ਹੀ ਰੁਜ਼ਗਾਰ ਦਿੰਦੀਆਂ ਤਾਂ ਉਹ ਬੇਗਾਨਿਆਂ ਵੱਸ ਪੈਂਦੇ ਹੀ ਕਿਉਂ। ਪਿਛੇ ਜਿਹੇ ਦੁਬਈ ਵਿਚ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਕਾਫੀ ਦਿਨ ਬੀਤਣ ’ਤੇ ਵੀ ਲਾਸ਼ ਪੰਜਾਬ ਨਹੀਂ ਆਈ। ਪਤਾ ਲੱਗਾ ਕਿ ਉਹ ਨੌਜਵਾਨ ਕਾਫੀ ਚਿਰ ਤੋਂ ਕੰਮ ’ਤੇ ਨਹੀਂ ਸੀ ਗਿਆ। ਜੇ ਉਹ ਕੰਮ ’ਤੇ ਹੁੰਦਾ ਤਾਂ ਲਾਸ਼ ਕੰਪਨੀ ਵਾਲੇ ਖ਼ੁਦ ਭੇਜਦੇ। ਇਸ ਲਈ ਪਰਿਵਾਰ ਨੂੰ ਪੰਜਾਬ ਦੇ ਇਕ ਕਾਫ਼ੀ ਮਾਅਰਕੇਬਾਜ਼ ਐਮਪੀ ਦੀ ਮਦਦ ਲੈਣ ਲਈ ਕਿਹਾ ਗਿਆ ਪਰ ਕੋਈ ਫ਼ਾਇਦਾ ਨਹੀਂ ਹੋਇਆ। ਲੀਡਰਾਂ ਤੋਂ ਆਸ ਮੁੱਕ ਗਈ ਤਾਂ ਦੁਬਈ ਬੈਠੇ ਪੰਜਾਬੀਆਂ ਨੂੰ ਮਦਦ ਦੀ ਬੇਨਤੀ ਕੀਤੀ ਗਈ। ਅਖ਼ੀਰ ਉੱਥੇ ਰਹਿਣ ਵਾਲੇ ਪੰਜਾਬੀਆਂ ਦੀ ਮਦਦ ਨਾਲ ਕੋਈ ਇਕ ਮਹੀਨੇ ਬਾਅਦ ਲਾਸ਼ ਮਾਪਿਆਂ ਤੱਕ ਪੁੱਜੀ, ਜੋ ਕਾਫ਼ੀ ਖ਼ਰਾਬ ਹੋ ਚੁੱਕੀ ਸੀ।