News

ਗਾਇਕ ਰਣਜੀਤ ਬਾਵਾ ਦੀ ਦਸਤਾਰ ਨਾਲ ਮੁੰਡੇ ਨੇ ਕੀਤੀ ਅਜੀਹੀ ਹਰਕਤ ਕਿ ਨੌਜਵਾਨ ਨੂੰ ਮੰਗਣੀ ਪਈ ਮੁਆਫ਼ੀ !

ਰਣਜੀਤ ਬਾਵਾ ਦੀ ਦਸਤਾਰ ਨਾਲ ਮੁੰਡੇ ਨੇ ਕੀਤੀ ਅਜੀਹੀ ਹਰਕਤ ਰਣਜੀਤ ਬਾਵਾ ਨੇ ਇਸ ਤਰ੍ਹਾਂ ਦਿੱਤਾ ਜਵਾਬ ਨੌਜਵਾਨ ਮੰਗੀ ਮੁਆਫ਼ੀ ! ਜਦੋਂ ਗੱਲ ਦਸਤਾਰ ਤੇ ਆਵੇ ਤਾਂ ਸ਼ਾਇਦ ਹੀ ਕੋਈ ਪੰਜਾਬੀ ਹੋਵੇ ਜਿਸ ਦੀ ਅਣਖ ਨਾ ਜਾਗੀ ਹੋਵੇ ਅਜਿਹਾ ਹੀ ਕੁੱਝ ਹੋਇਆ ਸੀ ਸਟੇਜ ਤੇ ਰਣਜੀਤ ਬਾਵਾ ਨਾਲ ਜਿੱਥੇ ਚੱਲਦੇ ਲਾਇਵ ਚ ਇੱਕ ਨੌਜਵਾਨ ਵੱਲੋਂ ਜਦੋਂ ਰਣਜੀਤ ਬਾਵਾ ਦੀ ਦਸਤਾਰ ਚ ਪੈਸੇ ਪਾਉਣ ਦੀ ਕੋਸ਼ਿਸ਼ ਕਰੀ ਤਾਂ ਰਣਜੀਤ ਬਾਵਾ ਨੇ ਨੌਜਵਾਨ ਨੂੰ ਵਧੀਆ ਢੰਗ ਨਾਲ ਸਮਝਾਇਆ ਹੈ ਫੇਰ ਉਸ ਤੋਂ ਬਾਅਦ ਨੌਜਵਾਨ ਨੇ ਮੰਗੀ ਮੁਆਫ਼ੀ ਹੈ ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਕਲਾਕਾਰਾਂ ਨਾਲ ਸਟੇਜ ਸ਼ੋਅ ‘ਤੇ ਅਕਸਰ ਬਹੁਤ ਕੁਝ ਹੁੰਦਾ ਰਹਿੰਦਾ ਹੈ। ਲਾਈਵ ਸ਼ੋਅ ਦੌਰਾਨ ਕਈ ਅਜਿਹੀਆਂ ਗਲਾਂ ਸਾਹਮਣੇ ਆਉਂਦੀਆਂ ਹਨ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਜਾਂਦੀਆਂ ਹਨਅਤੇ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ। ਹਾਲ ਹੀ ‘ਚ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ, ਜੋ ਕੀ ਇਕ ਮੇਲੇ ਦੌਰਾਨ ਦੀ ਹੈ। ਇਸ ਵੀਡੀਓ ‘ਚ ਇਕ ਵਿਅਕਤੀ ਸਟੇਜ ‘ਤੇ ਆ ਕੇ ਰਣਜੀਤ ਬਾਵਾ ਦੀ ਪੱਗ ‘ਚ 100 ਦਾ ਨੋਟ ਫਸਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਤੋਂ ਬਾਅਦ ਰਣਜੀਤ ਬਾਵਾ ਉਸ ਵਿਅਕਤੀ ਨੂੰ ਕਾਫੀ ਕੁਝ ਸੁਣਾਉਂਦੇ ਹਨ ਅਤੇ ਪੱਗ ਦੇ ਸਤਿਕਾਰ ‘ਚ ਕਾਫੀ ‘ਚ ਬੋਲਦੇ ਹਨ। ਦਸਤਾਰ ਦਾ ਸਿੱਖੀ ਨਾਲ ਬਹੁਤ ਗੂੜ੍ਹਾ ਸਬੰਧ ਹੈ। ਸਿਰਫ ਸਿੱਖੀ ਹੀ ਅਜਿਹਾ ਧਰਮ ਹੈ ਜਿਸ ਵਿੱਚ ਦਸਤਾਰ ਬੰਨਣੀ ਜਰੂਰੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਥਾਪਨਾ ਕਰਨ ਵੇਲੇ ਹਰ ਇੱਕ ਸਿੱਖ ਨੂੰ ਦਸਤਾਰ ਧਾਰਨ ਕਰਨ ਲਈ ਕਿਹਾ ਤਾਂ ਕਿ ਨਿਆਰਾ ਖਾਲਸਾ ਹਜ਼ਾਰਾਂ-ਲੱਖਾਂ ਵਿਚੋਂ ਦੂਰੋਂ ਹੀ ਪਛਾਣਿਆ ਜਾ ਸਕੇ। ਜਦੋਂ ਇੱਕ ਸਿੱਖ ਦਸਤਾਰ ਨੂੰ ਸਿਰ ਤੇ ਸਜਾਂਉਦਾ ਹੈ ਤਾਂ ਉਹ ਸਿਰ ਅਤੇ ਦਸਤਾਰ ਨੂੰ ਇੱਕ ਕਰ ਕੇ ਜਾਣਦਾ ਹੈ। ਦਸਤਾਰ ਸਜਾਉਣੀ ਸਿੱਖੀ ਵਿੱਚ ਪ੍ਰਪੱਕ ਹੁਣ ਦੀ ਨਿਸ਼ਾਨੀ ਹੀ ਨਹੀਂ ਸਗੋਂ ਇਹ ਦਸਤਾਰ ਧਾਰਕ ਦੇ ਆਤਮ ਵਿਸ਼ਵਾਸ਼ ਵਿੱਚ ਵੀ ਵਾਧਾ ਕਰਦੀ ਹੈ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ੇ ਪੰਜ ਕਕਾਰਾਂ ਵਿਚੋਂ ਇੱਕ ਕਕਾਰ ‘ਕੇਸਾਂ’ ਨੂੰ ਸੰਭਾਲਣ ਵਿੱਚ ਵੀ ਮੱਦਦ ਕਰਦੀ ਹੈ।ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਦੱਸਣਯੋਗ ਹੈ ਕਿ ਰਣਜੀਤ ਬਾਵਾ ‘ ਇਨ੍ਹੀਂ ਦਿਨੀਂ ਰਣਜੀਤ ਬਾਵਾ ਆਪਣੀ ਅਗਲੀ ਫਿਲਮ ‘ਤਾਰਾ ਮੀਰਾ’ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ।

Related Articles

Back to top button