Sikh News
ਗਰੀਬ ਘੁੰਗਣੀਆਂ ਵੇਚਣ ਵਾਲਾ ਬੱਚਾ ਕਿਵੇਂ ਬਣ ਗਏ Guru Ramdas Ji | Jaspreet Kaur

ਗੁਰੂ ਰਾਮ ਦਾਸ ਜੀ ਜਿਨਾ ਨੂੰ ਜਨਮ ਤੋ ਜੇਠਾ ਕਿਹਾ ਜਾਂਦਾ ਸੀ ਦਾ ਪ੍ਰਕਾਸ਼ 24 ਸਤੰਬਰ 1539 ਸੰਨ ਵਿਚ ਹਰਿ ਦਾਸ ਤੇ ਮਾਤਾ ਦਯਾ ਵਤੀ ਜੀ ਦੇ ਘਰ ਹੋਇਆ ਜੋ ਆਪਣੀ ਕਿਰਤ ਕਮਾਈ ,ਇਮਾਨਦਾਰੀ ਕਰਕੇ ਸਮਾਜ ਵਿਚ ਮੰਨੇ ਪ੍ਰਵਨੇ ਸਨ 1 ਮਾਤਾ–ਪਿਤਾ ਨੇ ਆਪਜੀ ਦਾ ਨਾਉ ਰਾਮਦਾਸ ਰਖਿਆ , ਪਰ ਪਲੇਠੀ ਦਾ ਪੁਤਰ ਹੋਣ ਕਰਕੇ , ਮਾਪੈ , ਆਂਢ-ਗੁਆਂਢ , ਸਾਕ -ਸਬੰਧੀ ਇਨ੍ਹਾ ਨੂੰ ਜੇਠਾ ਕਹਿਣ ਲਗ ਪਏ 1 ਸੁੰਦਰਤਾ ਦੀ ਸਿਖਰ , ਤਿਖੇ ਨੈਨ-ਨਕਸ਼ , ਚੋੜਾ ਮਥਾ ਤੇ ਤੇਜ ਪ੍ਰਤਾਪ ਵਾਲੇ ਭਾਈ ਜੇਠਾ ਜੀ ਬਚਪਨ ਤੋਂ ਹੀ ਰਬ ਤੇ ਰਬ ਦੇ ਬੰਦਿਆਂ ਨਾਲ ਪਿਆਰ ਕਰਨ ਵਾਲੇ ਸੀ1 ਬਚਪਨ ਤੋ ਹੀ ਆਪਣੇ ਹਾਣੀਆ ਨਾਲ ਭਗਤੀ ਭਾਵ ਦੀਆਂ ਗਲਾ ਕਰਦੇ ਸੀ