Latest

ਗਰਮੀ ਵਿੱਚ ਟੈਂਕੀ ਦੇ ਪਾਣੀ ਨੂੰ ਠੰਡਾ ਰੱਖਣ ਦਾ ਸਭਤੋਂ ਵਧੀਆ ਦੇਸੀ ਜੁਗਾੜ

ਦੋਸਤੋ ਗਰਮੀ ਵਿੱਚ ਸਾਨੂ ਸਾਰਿਆਂ ਨੂੰ ਆਉਣ ਵਾਲੀ ਇੱਕ ਸਭਤੋਂ ਵੱਡੀ ਸਮੱਸਿਆ ਹੈ ਟੈਂਕੀ ਦਾ ਗਰਮ ਪਾਣੀ। ਯਾਨੀ ਤੁਹਾਡੀ ਛੱਤ ‘ਤੇ ਜੋ ਟੈਂਕੀ ਰੱਖੀ ਹੋਈ ਹੈ ਉਸਦਾ ਪਾਣੀ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਹੈ। ਬਹੁਤ ਤੇਜ ਧੁੱਪ ਦੇ ਕਾਰਨ ਪਲਾਸਟਿਕ ਦੀ ਟੈਂਕੀ ਵਿੱਚ ਪਾਣੀ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਹੈ ਜਿਸਦੇ ਕਾਰਨ ਇਸਦਾ ਨਹਾਉਣ ਲਈ ਇਸਤੇਮਾਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਅੱਜ ਅਸੀ ਤੁਹਾਨੂੰ ਇਸ ਸਮੱਸਿਆ ਨੂੰ ਹੱਲ ਕਰਨ ਦਾ ਇੱਕ ਦੇਸੀ ਜੁਗਾੜ ਦੱਸਣ ਜਾ ਰਹੇ ਹਨ ਜਿਸਨੂੰ ਤੁਸੀ ਆਪਣੇ ਆਪ ਹੀ ਕਰ ਸਕਦੇ ਹੋ ਅਤੇ ਹਮੇਸ਼ਾ ਟੈਂਕੀ ਦੇ ਪਾਣੀ ਨੂੰ ਠੰਡਾ ਰੱਖ ਸਕਦੇ ਹੋ।ਵਾਟਰ ਟੈਂਕ ਵਿੱਚ ਪਾਣੀ ਨੂੰ ਠੰਡਾ ਰੱਖਣ ਲਈ ਤੁਹਾਨੂੰ ਟੈਂਕੀ ਨੂੰ ਥਰਮਸ ਦੀ ਤਰ੍ਹਾਂ ਪੈਕ ਕਰਨਾ ਹੋਵੇਗਾ। ਇਸਦੇ ਲਈ ਤੁਹਾਨੂੰ ਇੱਕ ਐਲੂਮੀਨੀਅਮ ਦੀ ਚਾਦਰ ਦੀ ਜ਼ਰੂਰਤ ਪਵੇਗੀ। 500 ਲੀਟਰ ਟੈਂਕ ਲਈ ਤੁਹਾਨੂੰ ਸਿਰਫ ਡੇਢ ਤੋਂ ਪੌਣੇ ਦੋ ਕਿੱਲੋ ਐਲੂਮੀਨੀਅਮ ਚਾਦਰ ਦੀ ਜ਼ਰੂਰਤ ਪਵੇਗੀ। ਯਾਨੀ ਤੁਹਾਡਾ ਖਰਚਾ ਵੀ ਬਹੁਤ ਘੱਟ ਹੋਵੇਗਾ। Water Tank 4500 | 3D CAD Model Library | GrabCADਤੁਸੀ ਆਪਣੇ ਟੈਂਕ ਦੀ ਚੋੜਾਈ ਨੂੰ ਨਾਪਕੇ ਉਸਤੋਂ 4 ਇੰਚ ਜ਼ਿਆਦਾ ਇਸ ਮਟੀਰਿਅਲ ਨੂੰ ਆਪਸ ਵਿੱਚ ਜੋੜ ਲਵੋ ।ਇਸਨ੍ਹੂੰ ਜੋੜਨ ਲਈ ਤੁਸੀਂ ਹੇਠਾਂ ਵੀਡੀਓ ਵਿੱਚ ਦਿਖਾਏ ਅਨੁਸਾਰ ਸਕਰੂ ਲਗਾਉਣੇ ਹਨ । ਹੁਣ ਤੁਸੀਂ ਇਸ ਚਾਦਰ ਨੂੰ ਆਪਣੀ ਪਾਣੀ ਦੀ ਟੈਂਕੀ ਦੇ ਉੱਤੇ ਚੜ੍ਹਾ ਦੇਣਾ ਹੈ ਅਤੇ ਪਾਇਪ ਵਾਲੀ ਜਗ੍ਹਾ ਤੋਂ ਇਸਨੂੰ ਕਟ ਲੈਣਾ ਹੈ। ਉਸਤੋਂ ਬਾਅਦ ਤੁਸੀਂ ਇਸ ਵਿੱਚ ਹੇਠਾਂ ਥੋੜ੍ਹੀ ਜਿਹੀ ਮਿੱਟੀ ਪਾਕੇ ਉਸਦੇ ਉੱਤੇ ਪਰਾਲੀ ਪਾ ਦੇਣੀ ਹੈ ਜਿਸਦੇ ਨਾਲ ਤੇਜ ਧੁਪ ਵਿੱਚ ਪਾਣੀ ਗਰਮ ਨਹੀਂ ਹੋਵੇਗਾ।ਇਸ ਮਟੀਰਿਅਲ ਨੂੰ ਲਗਾਉਣ ਦਾ ਇਹ ਫਾਇਦਾ ਹੋਵੇਗਾ ਕਿ ਗਰਮੀ ਵਿੱਚ ਵੀ ਟੈਂਕੀ ਦਾ ਪਾਣੀ ਗਰਮ ਨਹੀਂ ਹੋਵੇਗਾ ਅਤੇ ਸਰਦੀ ਵਿੱਚ ਜ਼ਿਆਦਾ ਠੰਡਾ ਨਹੀਂ ਹੋਵੇਗਾ। ਇਸ ਜੁਗਾੜ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ

Related Articles

Back to top button