Sikh News

ਖੁੱਲਕੇ Referendum 2020 ਨਾਲ ਟੱਕਰ ਲਵੇਗਾ ਭਾਰਤ | ਹੋ ਗਿਆ ਸ਼ੁਰੂ ਮੁਕਾਬਲਾ

ਆਖਿਰ ਭਾਰਤ ਸਰਕਾਰ ਨੇ ਪਹਿਲੀ ਵਾਰ ਖੁੱਲ੍ਹ ਕੇ ‘ਰੈਫਰੈਂਡਮ 2020’ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ। ਭਾਰਤ ਵੱਲੋਂ ਵਿਦੇਸ਼ਾਂ ਵਿੱਚ ਸਰਗਰਮ ਖਾਲਿਸਤਾਨੀ ਸਿੱਖਾਂ ਨੂੰ ਸਖਤ ਸੁਨੇਹਾ ਦਿੰਦਿਆਂ ‘ਰੈਫਰੈਂਡਮ 2020’ ਨੂੰ ਫਰਜ਼ੀ ਮੁੱਦਾ ਕਰਾਰ ਦਿੱਤਾ ਹੈ। ਭਾਰਤ ਨੇ ਕਿਹਾ ਹੈ ਕਿ ਖਾਲਿਸਤਾਨ ਪੱਖੀ ਕੁਝ ਸਿੱਖਾਂ ਵੱਲੋਂ ਹੀ ਇਸ ਨੂੰ ਉਭਾਰਿਆ ਜਾ ਰਿਹਾ ਹੈ। ਭਾਰਤ ਨੇ ਪੁਰਾਣਾ ਰਾਗ ਅਲਾਪਦਿਆਂ ਕਿਹਾ ਕਿ ਇਹ ਅਨਸਰ ਪਾਕਿਸਤਾਨ ਦੇ ਏਜੰਟ ਹਨ,ਜੋ ਝੂਠੀਆਂ ਅਫ਼ਵਾਹਾਂ ਫੈਲਾ ਰਹੇ ਹਨ। ਭਾਰਤ ਦੇ ਅਮਰੀਕਾ ’ਚ ਸਫ਼ੀਰ ਹਰਸ਼ ਵਰਧਨ ਸ਼੍ਰਿੰਗਲਾ ਨੇ ਕਿਹਾ ਕਿ ਸਿੱਖਾਂ ਤੋਂ ਅਜਿਹੇ ਅਨਸਰਾਂ ਨੂੰ ‘ਮਾਮੂਲੀ ਹਮਾਇਤ’ ਮਿਲੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਜਿਹੇ ਗੁੱਟ ਨਿਰਾਸ਼ ਹੋ ਕੇ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ। Image result for referendum 2020ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਸੀਨੀਅਰ ਭਾਰਤੀ ਸਫ਼ੀਰ ਨੇ ‘ਰੈਫਰੈਂਡਮ 2020’ ਖ਼ਿਲਾਫ਼ ਖੁੱਲ੍ਹ ਕੇ ਬਿਆਨ ਦਿੱਤਾ ਹੈ। ਖਾਲਿਸਤਾਨ ਬਣਾਉਣ ਨੂੰ ਲੈ ਕੇ ਸਿੱਖਾਂ ਵੱਲੋਂ ‘ਰੈਫਰੈਂਡਮ 2020’ ਨੂੰ ਹਮਾਇਤ ਦਿੱਤੀ ਜਾ ਰਹੀ ਹੈ। ਬਾਲਟੀਮੋਰ ਦੇ ਗੁਰਦੁਆਰੇ ’ਚ ਮੱਥਾ ਟੇਕਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,‘‘ਰਾਏਸ਼ੁਮਾਰੀ ਦੇ ਪ੍ਰਬੰਧਕ ਕੁਝ ਲੋਕ ਹਨ। ਕਥਿਤ ਰਾਏਸ਼ੁਮਾਰੀ 2020 ਫਰਜ਼ੀ ਮੁੱਦਾ ਹੈ।” ਇਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਜਿਹੜੀ ਭਾਰਤ ਸਰਕਾਰ,ਜਿਹੜੇ ਚੈਨਲ ਹੁਣ ਤੱਕ “ਸਿੱਖਸ ਫੋਰ ਜਸਟਿਸ – ਰਿਫਰੈਂਡਮ 2020” ਨੂੰ ਮੁੱਠੀ ਭਰ ਲੋਕ,ਪਾਕਿਸਤਾਨ ਦੇ ਏਜੰਟ,ਚਾਰ ਕੁ ਬੰਦੇ,ਗੈਂਗਸਟਰ ਆਦਿ ਦੱਸ ਕੇ ਲੋਕਾਂ ਨੂੰ ਇਹ ਦਿਖਾ ਰਹੇ ਸੀ ਕਿ ਸਭ ਕੁਝ ਕੰਟਰੋਲ ਚ ਹੈ ਉਹੀ ਹੁਣ “ਸਿੱਖਸ ਫੋਰ ਜਸਟਿਸ – ਰਿਫਰੈਂਡਮ 2020” ਨਾਲ ਸਿੱਧੀ ਲੜਾਈ ਦਾ ਐਲਾਨ ਕਰਨ ‘ਚ ਲੱਗੇ ਹੋਏ ਹਨ।Image result for referendum 2020 ਪਰ ਇੱਕ ਗੱਲ ਜਰੂਰ ਹੈ ਕਿ ਪੰਜਾਬ ਸਮੇਤ ਬਾਹਰ ਵੱਸਦੇ ਸਿੱਖਾਂ ਨੂੰ ਰਿਫਰੈਂਡਮ 2020 ਬਾਰੇ ਪਤਾ ਜਰੂਰ ਲੱਗ ਚੁੱਕਾ ਹੈ,ਭਾਵੇਂ ਉਹ ਸ਼ਹਿਰੀ ਸਿੱਖ ਹੈ ਜਾਣਾ ਫਿਰ ਪੇਂਡੂ ਸਿੱਖ। ਬਾਕੀ ਇਸ ਰਿਫਰੈਂਡਮ 2020 ਦਾ ਭਵਿੱਖ ਕੀ ਹੈ,ਇਹ ਸਮੇਂ ਦੀ ਗੋਦ ਵਿਚ ਲੁਕਿਆ ਹੋਇਆ ਹੈ। ਪਰ ਹੁਣ ਭਾਰਤ ਸਰਕਾਰ ਸਿੱਧੇ ਰੂਪ ਵਿਚ ਰਿਫਰੈਂਡਮ 2020 ਖਿਲਾਫ ਮੁਹਿੰਮ ਵਿੱਢ ਚੁੱਕੀ ਹੈ ਜੋ ਪਹਿਲਾਂ ਲੁਕਵੇਂ ਰੂਪ ਵਿਚ ਸੀ।

Related Articles

Back to top button