Latest

ਖੁਸ਼ਖਬਰੀ! ਕੈਨੇਡਾ ਆਉਣ ਵਾਲੇ ਲੋਕਾਂ ਨੂੰ ਹੁਣ ਇਹ ਸੁਵਿਧਾ ਦੇਵੇਗੀ ਸਰਕਾਰ

ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਵਿਚ ਹੁਣ ਅੰਤਰਾਸ਼ਟਰੀ ਮੁਸਾਫਰਾਂ ਨੂੰ 14 ਦਿਨ ਦੇ ਲੰਮੇ ਇਕਾਂਤਵਾਸ ਤੋਂ ਛੋਟ ਮਿਲੇਗੀ। ਕੈਲਗਰੀ ਅੰਤਰਾਸ਼ਟਰੀ ਹਵਾਈ ਅੱਡੇ ਅਤੇ ਕੌਟਸ ਸਰਹੱਦ ਲਾਂਘੇ ‘ਤੇ ਪਾਇਲਟ ਪ੍ਰਾਜੈਕਟ ‘ਤੇ ਰੈਪਿਡ ਕੋਰੋਨਾ ਟੈਸਿੰਟਗ ਸ਼ੁਰੂ ਹੋ ਗਈ ਹੈ। ਮੁਸਫਿਰਾਂ ਦੇ ਰੈਪਿਡ ਕਿਟ ਨਾਲ ਕੋਰੋਨਾ ਨੈਗੇਟਿਵ ਹੋਣ ਦੀ ਸੂਰਤ ‘ਚ ਲੋਕਾਂ ਨੂੰ ਇਕਾਂਤਵਾਸ ਹੋਣ ਦੀ ਜ਼ਰੂਰਤ ਨਹੀਂ ਪਵੇਗੀ।ਇਸ ਸੁਵਿਧਾ ਨੂੰ ਜਲਦ ਹੀ ਓਂਟਾਰੀਓ ਤੇ ਐਡਮਿੰਟਨ ਵਿੱਚ ਵੀ ਸ਼ੁਰੂ ਕਰ ਦਿੱਤਾ ਜਾਵੇਗਾ। ਉਥੇ ਹੀ ਅਲਬਰਟਾ ਸਰਕਾਰ ਦਾ ਕਹਿਣਾ ਹੈ ਕਿ ਰਿਪੋਰਟ ਨੈਗੇਟਿਵ ਰਿਪੋਰਟ ਹੋਣ ਦੀ ਸੂਰਤ ਵਿਚ ਵੀ ਇੱਥੇ ਪਹੁੰਚਣ ਦੇ 6 ਜਾਂ 7 ਦਿਨਾਂ ਪਿੱਛੋਂ ਇਕ ਵਾਰ ਫਿਰ ਟੈਸਟ ਕਰਾਉਣਾ ਜਰੂਰੀ ਹੋਵੇਗਾ। ਦੱਸ ਦੇਈਏ ਕਿ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਇਹ ਸੁਵਿਧਾ ਸਿਰਫ ਕੈਲਗਰੀ ਹਵਾਈ ਅੱਡੇ ਜਾਂ ਕੌਟਸ ਲੈਂਡ ਕਰਾਸਿੰਗ ‘ਤੇ ਪਹੁੰਚਣ ਵਾਲੇ ਅੰਤਰਰਾਸ਼ਟਰੀ ਮੁਸਾਫਰਾਂ ਨੂੰ ਹੀ ਮਿਲੇਗੀ।ਇਨ੍ਹਾਂ ਵਿੱਚ ਟਰੱਕ ਡਰਾਈਵਰ, ਸਿਹਤ ਸੰਭਾਲ ਕਰਮਚਾਰੀ ਅਤੇ ਸਰਕਾਰ ਵਲੋਂ ਜਿਨ੍ਹਾਂ ਨੂੰ ਕੈਨੇਡਾ ਆਉਣ ਦੀ ਛੋਟ ਹੈ ਉਹ ਹੀ ਸ਼ਾਮਿਲ ਹੋਣਗੇ। ਨਾਲ ਹੀ ਕੋਈ ਵੀ ਕੈਨੇਡੀਅਨ ਨਾਗਰਿਕ ਜਾਂ ਸਥਾਈ ਨਿਵਾਸੀ ਜਿਨ੍ਹਾਂ ਨੂੰ ਇਸ ਵੇਲੇ ਕੈਨੇਡਾ ਵਿਚ ਦਾਖਲ ਹੋਣ ਦੀ ਆਗਿਆ ਹੈ ਅਤੇ ਜਿਨ੍ਹਾਂ ਵਿਚ ਕੋਈ ਕੋਵਿਡ-19 ਦੇ ਲੱਛਣ ਨਹੀਂ ਹਨ।

Related Articles

Back to top button