Punjab
ਖਾਲਿਸਤਾਨੀ ਧਿਰਾਂ ਵਲੋਂ ਵੀ ਕਿਸਾਨਾਂ ਦੇ ਦਿੱਤੇ ਬੰਦ ਦਾ ਸਮਰਥਨ | ਦੇਖੋ ਕੀ ਦਿੱਤਾ ਬਿਆਨ | Surkhab TV

ਅੱਜ ਅੰਮ੍ਰਿਤਸਰ ਚ ਦਲ ਖਾਲਸਾ,ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ,ਸ਼੍ਰੋਮਣੀ ਅਕਾਲੀ ਦਲ ਡਮੋਕ੍ਰੇਟਿਵ ਤੇ ਪੰਥਕ ਤਾਲਮੇਲ ਸੰਗਠਨ ਤੇ ਹੋਰ ਕਈ ਸਿੱਖ ਜਥੇਬੰਦੀਆਂ ਵਲੋਂ ਕਿਸਾਨ ਵਿਰੋਧੀ 3 ਬਿੱਲ ਪਾਸ ਕਰਨ ਦੇ ਵਿਰੋਧ ਚ 25 ਤਰੀਕ ਨੂੰ ਕਿਸਾਨਾਂ ਵਲੋਂ ਦਿੱਤੀ ਪੰਜਾਬ ਬੰਦ ਦੀ ਕਾਲ ਦਾ ਸਮਰਥਨ ਕੀਤਾ ਗਿਆ ਹੈ। ਨਾਲ ਹੀ ਨਾਲ ਉਹਨਾਂ ਕਿਹਾ ਕਿ 328 ਪਾਵਨ ਸਰੂਪਾਂ ਦੇ ਲਾਪਤਾ ਮਾਮਲੇ ਚ ਸਿੱਖ ਜਥੇਬੰਦੀਆਂ ਵਲੋਂ SGPC ਦੇ ਮੁੱਖ ਦਫਤਰ ਦੇ ਬਾਹਰ 28 ਤਰੀਕ ਨੂੰ ਘਿਰਾਓ ਕੀਤਾ ਜਾਵੇਗਾ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਕੋਲੋਂ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦਾ ਜਵਾਬ ਮੰਗਿਆ ਜਾਵੇਗਾ। ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਅੱਗੇ ਕਿਹਾ ਕਿ ਜੇਕਰ ਸਰੂਪਾਂ ਦੇ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ ਨਾ ਦਿੱਤੀ ਗਈ ਤਾਂ ਸਿੱਖ ਜਥੇਬੰਦੀਆਂ ਆਪਣਾ ਪ੍ਰਦਰਸ਼ਨ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੀਆਂ।