Sikh News

‘ਖਾਲਿਸਤਾਨੀ ਝੰਡੇ’ ਲਈ Ravneet Bittu ਨੇ ਜਥੇਦਾਰ ਨੂੰ ਕਿਹਾ ਜਿੰਮੇਵਾਰ | Surkhab TV

ਕੱਲ ਮੋਗਾ ਦੇ DC ਦਫਤਰ ਕੰਮਪਲੈਕਸ ਵਿਚ ਤਿਰੰਗਾ ਝੰਡਾ ਲਾਹ ਕੇ ਓਥੇ ਨਿਸ਼ਾਨ ਸਾਹਿਬ ਲਗਾਉਣ ਦੇ ਮਾਮਲੇ ਤੇ ਪੰਜਾਬ ਵਿਚ ਸੋਸ਼ਲ ਮੀਡੀਆ ਤੇ ਚਰਚਾ ਦਾ ਬਜਾਰ ਗਰਮ ਹੈ। ਕੋਈ ਇਸ ਲਗਾਏ ਝੰਡੇ ਨੂੰ ਨਿਸ਼ਾਨ ਸਾਹਿਬ ਆਖ ਰਿਹਾ ਤੇ ਕੋਈ ਖਾਲਿਸਤਾਨੀ ਝੰਡਾ ਤੇ ਇਸ ਝੰਡੇ ਵਾਲੇ ਵੀਡੀਓ ਸਬੰਧੀ ਸਿਖਸ ਫੌਰ ਜਸਟਿਸ ਦੇ ਗੁਰਪਤਵੰਤ ਪੰਨੂ ਵਲੋਂ ਵੀਡੀਓ ਵੀ ਪਾਈ ਗਈ ਸੀ ਤੇ ਹੁਣ ਇਸ ਸਾਰੇ ਮਾਮਲੇ ਤੇ ਲੁਧਿਆਣਾ ਤੋਂ MP ਰਵਨੀਤ ਬਿੱਟੂ ਨੇ ਸਖਤ ਸ਼ਬਦਾਂ ਵਿਚ ਜਿਥੇ ਖਾਲਿਸਤਾਨ ਸਮਰਥਕਾਂ ਨੂੰ ਤਾੜਨਾ ਕੀਤੀ ਹੈ ਓਥੇ ਹੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਇਸਦੇ ਲਈ ਜਿੰਮੇਵਾਰ ਦੱਸਿਆ ਹੈ। ਇਸਤੋਂ ਪਹਿਲਾਂ ਜਿਵੇਂ ਕਿ ਸਭ ਨੂੰ ਪਤਾ ਹੈ ਕਿSAD's stand on Rajoana has exposed its real face: Ravneet Bittu » YesPunjab  – No.1 News-Portal. Latest News from Punjab, India & the World. 6 ਜੂਨ ਨੂੰ ਘੱਲੂਘਾਰੇ ਦਿਹਾੜੇ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਅਸਿੱਧੇ ਢੰਗ ਨਾਲ ਖਾਲਿਸਤਾਨ ਦੀ ਹਮਾਇਤ ਕੀਤੀ ਸੀ ਕਿ ਜੇਕਰ ਭਾਰਤ ਸਰਕਾਰ ਉਹਨਾਂ ਨੂੰ ਖਾਲਿਸਤਾਨ ਦੇਵੇ ਤਾਂ ਉਹ ਮਨਾ ਨਹੀਂ ਕਰਨਗੇ ਤੇ ਓਸੇ ਦਿਨ ਤੋਂ MP ਬਿੱਟੂ ਜਥੇਦਾਰ ਸਬ ਦੇ ਪੇਸ਼ ਪਏ ਹਨ। ਬਾਕੀ ਤੁਸੀਂ ਇਸ ਮਾਮਲੇ ਤੇ ਕੀ ਸੋਚਦੇ ਹੋ ? ਇਸ ਰਵਨੀਤ ਬਿੱਟੂ ਦੇ ਕਹਿਣ ਅਨੁਸਾਰ ਇਸ ਸਾਰੇ ਪਿੱਛੇ ਜਥੇਦਾਰ ਅਕਾਲ ਤਖਤ ਦੀ ਕੋਈ ਭੂਮਿਕਾ ਹੈ,ਆਪਣੇ ਵਿਚਾਰ ਕਮੈਂਟ ਵਿਚ ਜਰੂਰ ਦਿਓ।

Related Articles

Back to top button