News

ਕੱਦ ਭਾਵੇਂ 3 ਫੁੱਟ ਪਰ ਹੌਂਸਲਾ ਪਹਾੜ ਜਿੱਡਾ | IAS Arti Dogra | Surkhab TV

ਕਹਿੰਦੇ ਹਨ ਕਿ ਕਾਮਯਾਬੀ ਕਿਸੇ ਰੰਗ ਰੂਪ,ਕੱਦ ਕਾਠ ਦੀ ਮੋਹਤਾਜ ਨਹੀਂ ਹੁੰਦੀ ਕਾਮਯਾਬੀ ਕਾਬਲੀਅਤ ਤੇ ਮਿਹਨਤ ਦੇ ਸਿਰ ਤੇ ਮਿਲਦੀ ਹੈ ਤੇ ਕਾਮਯਾਬੀ ਕਹਿੰਦੇ ਹਨ ਕਿ ਕਾਮਯਾਬੀ ਕਿਸੇ ਰੰਗ ਰੂਪ,ਕੱਦ ਕਾਠ ਦੀ ਮੋਹਤਾਜ ਨਹੀਂ ਹੁੰਦੀ ਕਾਮਯਾਬੀ ਕਾਬਲੀਅਤ ਤੇ ਮਿਹਨਤ ਦੇ ਸਿਰ ਤੇ ਮਿਲਦੀ ਹੈ ਤੇ ਕਾਮਯਾਬ ਹੋਣ ਲਈ ਰਾਹ ਦੇ ਅੜਿੱਕੇ ਦੂਰ ਕਰਕੇ ਮੰਜ਼ਿਲ ਤੇ ਪਹੁੰਚਣਾ ਹੀ ਕਾਮਯਾਬ ਲੋਕਾਂ ਦੀ ਨਿਸ਼ਾਨੀ ਹੁੰਦੀ ਹੈ ਅਜਿਹੀ ਹੀ ਕਾਮਯਾਬੀ ਦੀ ਕਹਾਣੀ ਹੈ ਕਰੀਬ 3 ਫੁੱਟ 3 ਇੰਚ ਦੀ IAS ਅਫਸਰ ਆਰਤੀ ਡੋਗਰਾ ਦੀ ਜਿਸਨੇ ਆਪਣਾ ਕੱਦ ਨਿੱਕਾ ਹੋਣ ਤੇ ਬਾਵਜੂਦ ਕਾਮਯਾਬੀ ਦੀ ਉਚਾਈ ਨੂੰ ਛੂਹਿਆ ਆਰਤੀ 2006 ਬੈਚ ਦੀ IAS ਅਫਸਰ ਹੈ ਆਰਤੀ ਦਾ ਜਨਮ ਉਤਰਾਖੰਡ ਦੇ ਦੇਹਰਾਦੂਨ ਵਿਚ ਕਰਨਲ ਰਜਿੰਦਰ ਡੋਗਰਾ ਤੇ ਮਾਤਾ ਕੁੰਕੁਮਕ ਡੋਗਰਾ ਦੇ ਘਰ ਹੋਇਆ ਜਨਮ ਤੋਂ ਹੀ ਡਾਕਟਰਾਂ ਵਲੋਂ ਆਰਤੀ ਦੇ ਛੋਟੇ ਕੱਦ ਬਾਰੇ ਦੱਸ ਦਿੱਤਾ ਗਿਆ ਸੀ ਕਿਉਂਕਿ ਉਸਦਾ ਕੱਦ ਆਮ ਨਾਲੋਂ ਅਕਫੀ ਛੋਟਾ ਸੀ ਆਰਤੀ ਦੇ ਮਾਤਾ ਪਿਤਾ ਨੇ ਆਪਣੀ ਧੀ ਦੀ ਢਪਈ ਤੇ ਪਾਲਣ ਪੋਸ਼ਣ ਵਿਚ ਕੋਈ ਕਸਰ ਨਹੀਂ ਛੱਡੀ ਵੱਡੀ ਹੋਣ ਤੇ ਆਰਤੀ ਉਮਰ ਵਿਚ ਤਾਂ ਵੱਡੀ ਹੋ ਗਈ ਪਰ ਉਸਦਾ ਕੱਦ ਛੋਟਾ ਹੀ ਰਿਹਾ ਆਰਤੀ ਨੇ ਆਪਣੀ ਸ਼ੁਰੂਆਤੀ ਪੜਾਈ ਦੇਹਰਾਦੂਨ ਦੇ Welham Girls’ School ਤੋਂ ਪੂਰੀ ਕੀਤੀ ਇਸਤੋਂ ਬਾਅਦ ਉਸਨੇ Economics ਵਿਸ਼ੇ ਵਿਚ ਦਿੱਲੀ ਯੂਨੀਵਰਸਿਟੀ ਦੇ ਸ੍ਰੀ ਰਾਮ ਕਾਲਜ ਤੋਂ ਆਪਣੀPm Modi Praised Dehradun Short Height Ias Arti Dogra ... ਗ੍ਰੇਜੁਏਸ਼ਨ ਪੂਰੀ ਕੀਤੀ ਤੇ ਫਿਰ ਅਗਲੀ ਪੜਾਈ ਲਈ ਵਾਪਸ ਦੇਹਰਾਦੂਨ ਚਲੀ ਗਈ ਓਥੇ ਉਸਦੀ ਮੁਲਾਕਤ ਉਤਰਾਖੰਡ ਦੀ ਪਹਿਲੀ Lady IAS ਅਫਸਰ ਮਨੀਸ਼ਾ ਪਵਾਰ ਨਾਲ ਹੋਈ ਤੇ ਓਸੇ ਤੋਂ ਹੀ ਆਰਤੀ ਨੇ ਅਫਸਰ ਬਣਨ ਦਾ ਆਪਣਾ ਨਿਸ਼ਾਨਾ ਮਿਥ ਲਿਆ ਤੇ UPSC ਸਿਵਲ ਸਰਵਿਸ ਦਾ Exam ਦੇਣ ਦਾ ਫੈਸਲਾ ਲਿਆ ਆਪਣੇ ਪਹਿਲੇ Attempt ਵਿਚ ਹੀ ਉਸਨੇ IAS Exam ਨੂੰ Clear ਕਰਲਿਆ ਤੇ 2006 ਬੈਚ ਦਾ ਸਿਵਲ ਸਰਵਿਸ Join ਕਰਲਿਆ ਆਰਤੀ ਜੋਧਪੁਰ ਡਿਸਕੌਮ ਵਿੱਚ ਡਾਇਰੈਕਟਰ ਦੇ ਅਹੁਦੇ ਲਈ ਨਿਯੁਕਤ ਹੋਣ ਵਾਲੀ ਪਹਿਲੀ ਔਰਤ IAS ਅਫਸਰ ਹੈ। ਬਿਜਲੀ ਦੀ ਬਚਤ ਦੇ ਸਬੰਧ ਵਿੱਚ, energy efficiency services limited ਦੁਆਰਾ ਉਸ ਦੀ ਪ੍ਰਧਾਨਗੀ ਹੇਠ ਜੋਧਪੁਰ ਡਿਸਕੌਮ ਵਿੱਚ 3 ਲੱਖ 27 ਹਜ਼ਾਰ 819 ਐਲਈਡੀ ਬੱਲਬ ਵੰਡੇ ਗਏ।ਇਸਤੋਂ ਬਾਅਦ ਉਸਨੂੰ ਅਜਮੇਰ (ਰਾਜਸਥਾਨ) ਵਿਚ ਨਵੇਂ ਜ਼ਿਲ੍ਹਾ ਮੈਜਿਸਟਰੇਟ ਵਜੋਂ ਨਿਯੁਕਤ ਕੀਤਾ ਗਿਆ ਹੈ। ਉਹ ਐਸਡੀਐਮ ਅਜਮੇਰ ਦਾ ਅਹੁਦਾ ਵੀ ਸੰਭਾਲ ਚੁੱਕੀ ਹੈ। ਨਾਲ ਹੀ ਉਹ ਬੀਕਾਨੇਰ ਵਿੱਚ ਡਿਸਕੌਮ ਦੀ ਕੁਲੈਕਟਰ ਅਤੇ ਪ੍ਰਬੰਧ ਨਿਰਦੇਸ਼ਕ ਰਹੀ ਹੈ। ਆਰਤੀ ਨੇ ਬੀਕਾਨੇਰ ਦੇ ਜ਼ਿਲ੍ਹਾ ਮੈਜਿਸਟਰੇਟ ਵਜੋਂ ‘ਬੰਕੋ ਬਿਕਨੋ’ ਨਾਮ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ।IAS Success Story Of Arti Dogra : 3 फीट की आरती ऐसे ... ਇਸ ਮੁਹਿੰਮ ਦੇ ਜ਼ਰੀਏ ਉਸਨੇ ਖੁੱਲੇ ਥਾਂ ਪਖਾਨੇ ਨਾ ਜਾਂ ਦੀ ਮੁਹਿੰਮ ਚਲਾਈ। ਉਸ ਦੀ ਮੁਹਿੰਮ ਵਿਚ ਪਿੰਡ-ਪਿੰਡ ਪੱਕੇ ਪਖਾਨੇ ਬਣਾਏ ਗਏ , ਜਿਨ੍ਹਾਂ ਦੀ ਨਿਗਰਾਨੀ ਮੋਬਾਈਲ ਸਾਫਟਵੇਅਰ ਰਾਹੀਂ ਕੀਤੀ ਗਈ ਸੀ। ਇਹ ਮੁਹਿੰਮ 195 ਗ੍ਰਾਮ ਪੰਚਾਇਤਾਂ ਵਿੱਚ ਚਲਾਈ ਗਈ ਸੀ। ਬੰਕੋ ਬਿਕਾਨੋ ਦੀ ਸਫਲਤਾ ਤੋਂ ਬਾਅਦ, ਆਰਤੀ ਡੋਗਰਾ ਨੂੰ ਕਈ ਰਾਸ਼ਟਰੀ ਅਤੇ ਰਾਜ ਪੱਧਰੀ ਇਨਾਮ ਵੀ ਮਿਲੇ।ਉਸਨੇ ਆਪਣੀ ਸਫਲਤਾ ਦੇ ਰਾਹ ਵਿਚ ਕਦੇ ਵੀ ਆਪਣੇ ਨਿੱਕੇ ਕੱਦ ਨੂੰ ਨਹੀਂ ਆਉਣ ਦਿੱਤਾ। ਆਪਣੀ ਜ਼ਿੰਦਗੀ ਦੇ ਤਜ਼ੁਰਬੇ ਨੂੰ ਸਾਂਝਾ ਕਰਦੇ ਹੋਏ ਆਰਤੀ ਕਹਿੰਦੀ ਹੈ ਕਿ ਆਈਏਐਸ ਅਫਸਰ ਦਾ ਦਰਜਾ ਕਦੇ ਵੀ ਆਦਮੀ ਅਤੇ ਔਰਤ ਵਿਚ ਫ਼ਰਕ ਨਹੀਂ ਕਰਦਾ। ਅਜਿਹੀ ਸਥਿਤੀ ਵਿੱਚ, ਉਸਨੂੰ ਕਦੇ ਇਹ ਅਹਿਸਾਸ ਨਹੀਂ ਹੋਇਆ ਕਿ ਉਹ ਇੱਕ ਔਰਤ ਹੈ। ਇਸ ਅਹੁਦੇ ‘ਤੇ ਕੰਮ ਕਰਦਿਆਂ, ਆਸਾਨੀ ਨਾਲ ਉਹ ਕੰਮ ਕਰ ਸਕਦੀ ਹੈ ਜਿਸਦੀ ਉਮੀਦ ਇਕ ਅਫਸਰ ਤੋਂ ਕੀਤੀ ਜਾਂਦੀ ਹੈ। ਕੁਲੈਕਟਰ ਵਜੋਂ ਆਪਣੇ ਸਮੇਂ ਦੌਰਾਨ, ਉਸਨੇ ਰਾਤ 2 ਵਜੇ ਮਰਦ ਅਧਿਕਾਰੀਆਂ ਨਾਲ ਮੋਢੇ ਨਾਲ ਮੋੜਾ ਜੋੜਕੇ ਆਪਣੀ ਡਿਊਟੀ ਨਿਭਾਈ। ਉਸ ਨੂੰ ਹੁਣ ਤੱਕ ਆਪਣੀ ਜ਼ਿੰਦਗੀ ਬਾਰੇ ਕੋਈ ਪਛਤਾਵਾ ਨਹੀਂ ਹੈ। ਆਰਤੀ ਦੀ ਕਾਬਲੀਅਤ ਕਰਕੇ ਪ੍ਰਧਾਨ ਮੰਤਰੀ ਮੋਦੀ ਦੇ PMO ਵਿਚ ਵੀ ਉਸਦੀਆਂ ਸੇਵਾਵਾਂ ਲਈਆਂ ਜਾਂਦੀਆਂ ਹਨ। ਸੋ ਇਹ ਹੈ ਨਿੱਕੀ ਕੱਦ ਪਰ ਵੱਡੀ ਕਾਬਲੀਅਤ ਦੀ ਮਾਲਕ ਆਰਤੀ ਡੋਗਰਾ ਜੋ ਦੁਨੀਆਭਰ ਦੀਆਂ ਔਰਤਾਂ ਲਈ ਇੱਕ ਪ੍ਰੇਰਨਾ ਸਰੋਤ ਹੈ। ਜੋ ਲੋਕ ਨਿੱਕੇ ਕੱਦ ਦੀਆਂ ਔਰਤਾਂ ਨੂੰ ਮਜਾਕ ਤੇ ਨਫਰਤ ਨਾਲ ਦੇਖਦੇ ਹਨ,ਉਹਨਾਂ ਲਈ ਸਬਕ ਵੀ ਹੈ।

Related Articles

Back to top button