Punjab

ਕੌਣ ਸੀ ਸਰਦਾਰ ਭਗਤ ਸਿੰਘ ? ਕੁਝ ਗੱਲਾਂ ਜੋ ਕਿਸੇ ਨੂੰ ਨਹੀਂ ਪਤਾ ਹੋਣੀਆਂ (S.Bhagat Singh Birthday Special)

ਜੇਲ੍ਹ ‘ਚ ਕੈਦੀਆਂ ਨੂੰ ਉਸ ਵੇਲੇ ਕੁਝ ਅਜੀਬ ਜਿਹਾ ਲੱਗਿਆ ਜਦੋਂ ਚਾਰ ਵਜੇ ਵਾਰਡਨ ਚੜਤ ਸਿੰਘ ਨੇ ਉਨ੍ਹਾਂ ਨੂੰ ਆ ਕੇ ਕਿਹਾ ਕਿ ਉਹ ਆਪਣੀਆਂ ਕੋਠੜੀਆਂ ‘ਚ ਚਲੇ ਜਾਣ। ਹਾਲਾਂਕਿ, ਇਸ ਦਾ ਕਾਰਨ ਨਹੀਂ ਦੱਸਿਆ ਗਿਆ।
ਉਨ੍ਹਾਂ ਦੇ ਮੂੰਹੋਂ ਸਿਰਫ਼ ਇਹ ਨਿਕਲਿਆ ਕਿ ਇਹ ਹੁਕਮ ਉਪਰੋਂ ਹਨ। ਅਜੇ ਕੈਦੀ ਸੋਚ ਹੀ ਰਹੇ ਸਨ ਕਿ ਆਖ਼ਰ ਗੱਲ ਕੀ ਹੈ ਕਿ ਜੇਲ੍ਹ ਦਾ ਹੱਜਾਮ ਬਰਕਤ ਹਰੇਕ ਕਮਰੇ ਦੇ ਸਾਹਮਣਿਓਂ ਬੜਬੜਾਉਂਦਾ ਨਿਕਲਿਆ ਕਿ ਅੱਜ ਰਾਤ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦਿੱਤੀ ਜਾਣ ਵਾਲੀ ਹੈ।Bhagat Singh
ਉਸ ਪਲ਼ ਨੇ ਉਨ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ। ਕੈਦੀਆਂ ਨੇ ਬਰਕਤ ਨੂੰ ਅਰਜ਼ ਕੀਤੀ ਕਿ ਉਹ ਫਾਂਸੀ ਤੋਂ ਬਾਅਦ ਭਗਤ ਸਿੰਘ ਦੀ ਕੋਈ ਚੀਜ਼ ਜਿਵੇਂ ਪੈੱਨ, ਕੰਘਾ ਜਾਂ ਘੜੀ ਲਿਆ ਕੇ ਦੇਵੇ ਤਾਂ ਜੋ ਉਹ ਆਪਣੇ ਪੋਤਰੇ-ਪੋਤਰੀਆਂ ਨੂੰ ਦੱਸ ਸਕਣ ਕਿ ਉਹ ਕਦੇ ਭਗਤ ਸਿੰਘ ਦੇ ਨਾਲ ਜੇਲ੍ਹ ‘ਚ ਰਹੇ ਸਨ।

Related Articles

Back to top button