ਕੌਣ ਸੀ ਪੀਰ ਖਰਬੂਜਾ ਸ਼ਾਹ ? 99% ਸਿੱਖ ਕੌਮ ਨੂੰ ਪਤਾ ਹੀ ਨਹੀਂ | Sultanpur Lodhi History

ਜਦੋਂ ਸਤਿਗੁਰੂ ਜੀ ਵੰਈਂ ਨਦੀ ਦੇ ਕੰਡੇ ਤੇ ਰਹਿਣ ਲਗ ਪਏ ਤੇ ਦਿਨ ਦੇ ਵਖਤ ਸੁਭਾ ਸ਼ਾਮ ਘਰ ਆਉਂਦੇ ਤੇ ਆਕੇ ਸੀ੍ ਚੰਦ ਜੀ ਹੋਰਾਂ ਨੂੰ ਮਿਲ ਜਾਂਦੇ ਅਤੇ ਭੈਣ ਨਾਨਕੀ ਜੀ ਦੇ ਦਰਸ਼ਨ ਕਰਕੇ ਤੇ ਮਾਤਾ ਸੁਲੱਖਣੀ ਜੀ ਨੂੰ ਦਰਸ਼ਨ ਦੇ ਕੇ ਰਾਤ ਨੂੰ ਬਾਹਰ ਹੀ ਜਾ ਰਹਿੰਦੇ ਸਨ । ਇਸ ਗਲ ਦੀ ਖਬਰ ਤਲਵੰਡੀ ਤੇ ਪਖੋ ਕੇ ਭੇਜ ਦਿਤੀ ਭੈਣ ਜੀ ਹੋਰਾਂ ਨੇ ਤਾਂ ਕਲਿਆਣ ਰਾਇ ਜੀ ਤੇ ਮਾਤਾ ਤਿ੍ਪਤਾ ਜੀ ਔਰ ਮੂਲ ਚੰਦ ਤੇ ਚੰਦੋਰਾਣੀ ਜੋ ਮਾਤਾ ਸੁਲੱਖਣੀ ਜੀ ਦੇ ਮਾਤਾ ਪਿਤਾ ਸਨ । ਇਹ ਸੁਲਤਾਨ ਪੁਰ ਪੁਜ ਗਏ ਤੇ ਸਭ ਹਾਲ ਵੇਖਕੇ ਸਤਿਗੁਰੂ ਜੀ ਪਾਸ ਗਏ ਤਾਂ ਸਤਿਗੁਰੂ ਜੀ ਨੇ ਸਾਰਿਆਂ ਨੂੰ ਨਮਸਕਾਰ ਕੀਤੀ ਜਿਸ ਤਰਾਂ ਹੱਕ ਹੁੰਦਾ ਹੈ ਬਚਿਆਂ ਦਾ । ਸੋ ਉਸੇ ਤਰਾਂ ਹੀ ਆਪ ਜੀ ਨੇ ਸਾਰਿਆਂ ਦਾ ਅਦਬ ਸਤਕਾਰ ਕੀਤਾ ਤੇ ਇਸ ਤੋਂ ਪਿਛੋਂ ਏਨਾ ਨੇ ਸਤਿਗੁਰੂ ਜੀ ਨੂੰ ਪਰਦੇਸ਼ ਜਾਨ ਤੋਂ ਰੋਕਿਆ ਕਿ ਛੋਟੇ 2 ਬਚੇ ਛਡਕੇ ਅਜੇ ਬਾਹਰ ਨ ਜਾਓ ਤੇ ਘਰ ਬੈਠੇ ਹੀ ਵਾਹਿਗੁਰੂ ਦਾ ਨਾਮ ਜਪਉ ਤਾਂ ਸਤਿਗੁਰੂ ਜੀ ਨੇ ਸੰਸਾਰ ਦੀ ਹਾਲਤ ਦਸਕੇ ਸਾਰਿਆਂ ਨੂੰ ਧੀਰਜ ਦਿਤਾ ਤੇ ਕਿਹਾ ਪਿਤਾ ਜੀ ਤੁਸੀਂ ਕਿਸੇ ਗੱਲ ਦੀ ਚਿੰਤਾ ਨਾ ਕਰੋ ਬਚਿਆਂ ਦੇ ਪਾਲਣ ਦੀ ਵਾਹਿਗੁਰੂ ਚੰਗੀ ਕਰੇਗਾ ਔਰ ਏਨਾ ਦੇ ਖਰਚਨ ਵਾਸਤੇ ਮਾਇਆ ਦੀ ਕੋਈ ਕਮੀ ਨਹੀਂ ਹੈ ਤੇ ਇਸੇ ਤਰਾਂ ਹੀ ਮੂਲ ਚੰਦ ਜੀ ਨੂੰ ਕਿਹਾ ਪਿਤਾ ਜੀ ਤੁਸੀਂ ਕੋਈ ਫਿਕਰ ਨਾ ਕਰੋ ਬੇਸ਼ਕ ਤੁਹਾਡੀ ਧੀ ਹੈ ਤੁਹਾਡਾ ਜਿਆਦਾ ਹੱਕ ਹੈ ਫਿਕਰ ਕਰਨ ਦਾ । ਪਰ ਮੇਰੇ ਤੁਸਾਂ ਲਢ ਲਾਈ ਹੈ ਤੇ ਮੈਂ ਆਪਣੇ ਫਰਜ ਨੂੰ ਚੰਗੀ ਤਰਾਂ ਸਮਝਦਾ ਹਾਂ ਮੈਂ ਕਿਸੇ ਤਰਾਂ ਦੀ ਏਨਾਂ ਨੂੰ ਤਕਲੀਫ ਨਹੀਂ ਹੋਣ ਦਿਤੀ ਜਿਸ ਦਿਨ ਦੀ ਏਥੇ ਆਈ ਹੈ ਤੇ ਨਾ ਹੀ ਹੁਣ ਕੋਈ ਏਨਾਂ ਨੂੰ ਕਿਸੇ ਤਰਾਂ ਦਾ ਦੁਖ ਹੋਣ ਦਿਆਗਾ , ਸੋ ਇਤਆਦਿਕ ਸਾਰਿਆਂ ਨੂੰ ਸਮਝਾਕੇ ਸਤਿਗੁਰੂ ਜੀ ਨੇ ਧੀਰਜ ਦਿਤਾ ਤੇ ਹੁਣ ਵਿਚਾਰ ਹੋਈ ਕਿ ਮਾਤਾ ਸੁਲੱਖਣੀ ਜੀ ਤਲਵੰਡੀ ਜਾਣ ਜਾਂ ਕਿ ਪਖੋ ਕੀ , ਮਾਤਾ ਪਿਤਾ ਲੈ ਜਾਣ । ਇਸ ਗਲ ਦਾ ਉਤਰ ਸਤਿਗੁਰੂ ਜੀ ਨੇ ਦਿਤਾ ਕਿ ਏਹਨਾਂ ਦੀ ਮਰਜੀ ਹੈ ਜਿਥੇ ਏਨਾ ਨੂੰ ਚੰਗਾ ਲਗਦਾ ਹੈ ਓਥੇ ਰਹਿਣ ਮੈਂ ਏਨਾ ਦੀ ਮਰਜੀ ਮੁਤਾਬਕ ਹੀ ਰਾਜੀ ਹਾਂ , ਇਸ ਗਲ ਦੇ ਵਾਰੇ ਜਦੋ ਮਾਤਾ ਸੁਲੱਖਨੀ ਜੀ ਨੂੰ ਪੁਛਿਆ ਤਾਂ ਓਨਾ ਨੇ ਕਿਹਾ ਕਿ ਜਦੋ ਤੱਕ ਆਪ ਜੀ ਏਥੇ ਹੋ ਓਨਾ ਚਿਰ ਮੈਂ ਨਾ ਤਲਵੰਡੀ ਤੇ ਨਾ ਹੀ ਪਖੋ ਕੇ ਜਾਣਾ ਹੈ , ਫੇਰ ਜਦੋ ਆਪ ਜੀ ਬਾਹਰ ਜਾਓਗੇ ਤਾਂ ਜਿਥੇ ਤੁਸੀ ਹੁਕਮ ਕਰੋਗੇ ਉਸੇ ਜਗਾ ਮੈਂ ਰਹਾਂ ਗੀ । ਸੋ ਇਹ ਸਭ ਮਿਲਕੇ ਗੁਰੂ ਜੀ ਨੂੰ ,ਘਰ ਵੱਲ ਤੁਰ ਗਏ , ਤੇ ਇਸ ਜਗਾ ਇਕ ਫਕੀਰ ਰਹਿੰਦਾ ਸੀ । ਉਸ ਨੇ ਇਕ ਲਕਢ ਦਾ ਖਰਬੂਜਾ ਲਿਆ ਕੇ ਸਤਿਗੁਰੂ ਜੀ ਦੀ ਭੇਟਾ ਕੀਤਾ ਤੇ ਸਤਿਗੁਰੂ ਜੀ ਨੇ ਇਹ ਖਰਬੂਜਾ ਚੀਰ ਕੇ ਸਾਈਂ ਨੂੰ ਦੇ ਦਿਤਾ , ਤੇ ਓਹ ਖਰਬੂਜਾ ਸਚਮੁਚ ਦਾ ਹੋ ਗਿਆ ਤੇ ਸਾਈਂ ਜੀ ਬਢੇ ਖੁਸ਼ ਹੋਕੇ ਖਾ ਗਏ ਤੇ ਸਾਈਂ ਖਰਬੂਜੇ ਸ਼ਾਹ ਸਤਿਗੁਰੂ ਜੀ ਦਾ ਸਿਖ ਹੋ ਗਿਆ ਤੇ ਸੀ੍ ਗੁਰੂ ਨਾਨਕ ਦੇਵ ਜੀ ਜਿਸ ਜਗਾ ਪਰ ਬੈਠੇ ਸਨ । ਉਸ ਜਗਾ ਆਪ ਜੀ ਨੇ ਇਕ ਦਿਨ ਸੁਭਾਵਕ ਇਕ ਬੇਰੀ ਦੀ ਛਟੀ ਲੈਕੇ ਉਸ ਦੀ ਦਾਤਨ ਕਰਕੇ ਗਡ ਦਿਤੀ ਤੇ ਓਹ ਹਰੀ ਹੋ ਗਈ । ਜੋ ਅੱਜ ਤੱਕ ਮੌਜੂਦ ਹੈ ਵੰਈ ਦੇ ਕੰਡੇ ਤੇ। ਸੋ ਜਦੋਂ ਸੀ੍ ਗੁਰੂ ਜੀ ਏਥੋਂ ਬਾਹਰ ਪਰਚਾਰ ਵਾਸਤੇ ਗਏ ਨੇ ਤਾਂ ਓਸ ਵੇਲੇ ਇਸ ਜਗਾ ਦੀ ਸੇਵਾ ਪਿਛੋਂ ਸਾਂਈ ਖਰਬੂਜੇ ਸ਼ਾਹ ਕਰਦਾ ਰਿਹਾ ਤੇ ਅਖੀਰ ਇਸ ਦਾ ਏਥੇ ਹੀ ਅੰਤ ਸਮਾ ਹੋਇਆ ਹੈ ਤੇ ਇਸ ਦੀ ਕਬਰ ਗੁਰਦੁਆਰੇ ਦੇ ਬਾਹਰ ਵਾਰ ਹੈ ਚਹਢਦੇ ਪਾਸੇ । ———–( ਦਉਲਤ ਖਾਂ ਗੁਰੂ ਜੀ ਦਾ ਸਿੱਖ ਹੋਇਆ । )———ਸੋ ਜਦੋਂ ਸੀ੍ ਗੁਰੂ ਨਾਨਕ ਦੇਵ ਜੀ ਦੇ ਪਰਚਾਰ ਦਾ ਅਸਰ ਬਹੁਤ ਸਾਰਾ ਦਉਲਤ ਖਾਂ ਦੇ ਦਿਲ ਤੇ ਹੇਇਆ
ਅਤੇ ਇਸ ਤੋਂ ਪਿਛੋਂ ਸੀ੍ ਸਤਿਗੁਰੂ ਨਾਨਕ ਦੇਵ ਜੀ ਤਿੰਨ ਦਿਨ ਅਲੋਪ ਹੋ ਕੇ ਪਰਗਟ ਹੋਇ ਤੇ ਫੇਰ ਆਪ ਜੀ ਨੇ ਲਕਢ ਦਾ ਖਰਬੂਜਾ ਸੱਚਾ ਖਰਬੂਜਾ ਕਰਕੇ ਸੰਗਤ ਨੂੰ ਖੁਆ ਦਿਤਾ ਤਾਂ ਏਨਾਂ ਗਲਾਂ ਦਾ ਅਸਰ ਦਉਲਤ ਖਾਂ ਦੇ ਦਿਲ ਤੇ ਬਹੁਤ ਹੋਇਆ ਤਾਂ ਦਉਲਤ ਖਾਂ ਸੀ੍ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਵਈਂ ਦੇ ਕੰਡੇ ਤੇ ਆਇਆ ਤਾਂ ਇਥੇ ਗੁਰੂ ਜੀ ਪਾਸ ਕਈ ਸੰਤ ਤੇ ਹਿੰਦੂ ਫਕੀਰ ਬੈਠੇ ਸਨ । ਸੋ ਨਬਾਬ ਵੀ ਆ ਕੇ ਅਦਬ ਨਾਲ ਬੈਠ ਗਿਆ ਤੇ ਕੁਛ ਸਮੇਂ ਪਿਛੋਂ ਇਸ ਨੇ ਸੁਆਲ ਕੀਤਾ ਨਾਨਕ ਮੈਂ ਤੇਰਾ ਹਾਲ ਮਸੀਤ ਵਿਚ ਵੀ ਉਸ ਰੋਜ ਵੇਖਿਆ ਸੀ ਤੇ ਹੋਰ ਵੀ ਕਈ ਤੇਰੀਆ ਕਰਾਂਮਾਤਾਂ ਸੁਣਈਆਂ ਨੇ ਇਸ ਵਾਸਤੇ ਮੈਨੂੰ ਵੀ ਕੋਈ ਰੱਬ ਦੇ ਮਿਲਨ ਦਾ ਰਾਹ ਦੱਸ ਤਾਂ ਕੇ ਮੇਰਾ ਵੀ ਭਲਾ ਹੋ ਜਾਇ । ਸੋ ਸੀ੍ ਗੁਰੂ ਨਾਨਕ ਦੇਵ ਜੀ ਨਬਾਬ ਦੀ ਬੇਨਤੀ ਸੁਣ ਕੇ ਉਸ ਨੂੰ ਉਪਦੇਸ਼ ਕਰਦੇ ਨੇ । ਤਿਲੰਗ ਰਾਗ ਵਿਚ , ਇਹ ਹਿੰਡੋਲ ਰਾਗ ਦੀ ਰਾਗਨੀ ਹੈ । ਤੇ ਸ਼ਾਮ ਗੌਰੀ ਪੂਰਬੀ ਮਿਲ ਕੇ ਬਣੀ ਹੈ ,ਪਰ ਹਿੰਡੋਲ ਦੀਆਂ ਸੁਰਾਂ ਵਿਚ ਜਰੂਰ ਲਗਦੀਆਂ ਨੇ । ਅਤੇ ਦੂਸਰੇ ਸੁਰ ਤਾਲ ਸਮੂਹ ਵਾਲੇ ਇਸ ਨੂੰ ਮੇਘ ਦੀ ਰਾਗਣੀ ਦਸਦੇ ਨੇ । ਸੋ ਖੈਰ ਕਿਸੇ ਦੀ ਰਾਗਣੀ ਹੇਵੇ ਤਿਲੰਗ ਵਿਚ ਸੀ੍ ਗੁਰੂ ਨਾਨਕ ਦੇਵ ਜੀ ਨੇ ਦਉਲਤ ਖਾਂ ਨੂੰ ਉਪਦੇਸ਼ ਕੀਤਾ ਹੈ । —–ਯਕ ਅਰਜ ਗੁਫਤਮ ਪੇਸ ਤੋ ਦਰ ਗੋਸ ਕੁਨ ਕਰਤਾਰ
। ਅਰਥ..ਯਕ , ਇਕ. ਅਰਜ, ਬੇਨਤੀ , ਗੁਫਤਮ, ਕਰਣੀ । ਪੇਸ -ਸਾਮਣੇ, ਤੋ -ਤੇਰੇ , ਦਰ- ਦਰਵਾਜੇ । ਗੋਸ-ਕੰਨ, ਕੁਨ- ਕਰ । ਅਰਥ , ਹੇ ਵਾਹਿਗੁਰੂ ਮੈਂ ਆਪ ਜੀ ਦੇ ਦਰਵਾਜੇ ਸਾਮਣੇ ਖਢਾ ਹਾਂ ਕੇ ਇਕ ਬੇਨਤੀ ਕਰਦਾ ਹਾਂ ਆਪ ਮੇਰੀ ਬੇਨਤੀ ਕੰਨ ਦੇਕੇ ਸੁਣ ਲਉ । ਸੋ ਹੇ ਨਬਾਬ ਤੂੰ ਰੋਜ ਪਢਦਾ ਹੈ । ਸਮੇਂ ਅੱਲਾ ਹੁਲੇ ਮੱਨ ਹਮੇਦਾ ਰਬੋ ਨ ਕਲ ਹਮਦੋਂ । ਅਰਥ , ਵਾਹਿਗੁਰੂ ਨੇ ਉਸ ਬੰਦੇ ਦੀ ਗਲ ਸੁਣ ਲਈ ਜਿਸ ਨੇ ਉਸ ਦੀ ਤਰੀਫ ਕੀਤੀ ਹੈ । ਸੋ ਉਸ ਵਾਹਿਗੁਰੂ ਪਾਸ ਜੇਹਢਾ ਬੇਨਤੀ ਕਰਦਾ ਹੈ ਉਸ ਦੀ ਓਹ ਸੁਣ ਲੈਂਦਾ ਹੈ ।ਇਹ ਲਫਜ ਮੁਸਲਮਾਨ ਜਦੋਂ ਨਮਾਜ ਪਢਦੇ ਨੇ ਓਦੋਂ ਸਯਜਦਾ ਕਰਨ ਵੇਲੇ ਪਢਦੇ ਨੇ । ਸੋ ਹੇ ਨਬਾਬ ਜਦੋਂ ਉਸ ਵਾਹਿਗੁਰੂ ਦੇ ਸਾਮਣੇ ਇਸ ਤਰਾਂ ਬੇਨਤੀ ਕਰੇਂਗਾ ਤਾਂ ਓਹ ਤੇਰੀ ਬੇਨਤੀ ਸੁਣ ਲੈਗਾ । —– ਬਦ ਬਥਤ ਹਮ ਚੁ ਬਖੀਲ , ਗਾਫਲ ਬੇ ਨਜਰ ਬੇਬਾਕ । ਅਰਥ , ਬਦ ਮਾਢਾ । ਬਖਤ, ਕਰਮ । ਹਮ ਮੈ । ਚੂ । ਇਸ ਤਰਾਂ । ਬਖੀਲ । ਚੁਗਲੀ । ਗਾਫਲ , ਸਮਝ । ਬੇ ਨਜਰ ਭਲੋੇ ਬੁਰੇਨੂੰ । ਬੇਬਾਕ । ਨਿਡੱਰ । ਅਰਥ , ਹੇ ਨਬਾਬ , ਜੀਵ ਉਸ ਵਾਹਿਗੁਰੂ ਪਾਸ ਬੇਨਤੀ ਕਰੇ । ਕੇ ਹੇ ਵਾਹਿਗੁਰੂ ਮੈਂ ਮਾਢੇ ਕਰਮਾਂ ਵਾਲਾ ਹਾਂ ਤੇ ਈਰਖਾ-ਦਵੈਤ- ਚੁਗਲੀ -ਨਿੰਦਿਆ ਮੇਰੇ ਵਿਚ ਭਰੀ ਹੋਈ ਹੈ । ਮੈਂ ਆਪ ਜੀ ਦਾ ਨਾਮ ਭੁਲਾ ਕੇ ਇਤਨਾ ਨਿਡਰ, ਡਰ ਤੋਂ ਬਿਨਾਂ ਹੋ ਚੁਕਾ ਹਾਂ ਕਿ ਮੈਂ ਭਲੇ ਬੁਰੇ ਦੀ ਪਛਾਨ ਹੀ ਨਹੀਂ ਕਰ ਸਕਦਾ । ਨਾਨਕ ਬੁਗੋਯਦ ਜਨ ਤੁਰਾ ਤੇਰੇ ਚਾਕਰਾ ਪਾਖਾਕ । (4) ਅਰਥ , ਬੁਗੋਯਾਦ, ਉਚਾਰਨ । ਜਨੁ, ਦਾਸ । ਤੁਰਾ , ਤੇਰਾ । ਸੀ੍ ਸਤਿਗੁਰੂ ਨਾਨਕ ਦੇਵ ਜੀ ਉਚਾਰਨ ਕਰਦੇ ਨੇ । ਕੇ ਹੇ ਨਬਾਬ ਇਹ ਜੀਵ ਜਦੋਂ ਉਸ ਵਾਹਿਗੁਰੂ ਪਾਸ ਬੇਨਤੀ ਕਰੇਗਾ । ਕੇ ਮੇਰੇ ਪਿਛੇ ਦਸੇ ਹੋਇ ਖੋਟੇ ਕਰਮਾਂ ਦੇ ਨਾਸ ਕਰਨ ਵਾਸਤੇ ,ਹੇ ਵਾਹਿਗੁਰੂ ਆਪ ਜੀ ਦੇ ਜੋ ਸੇਵਕ ਨੇ । ਭਗਤ ਓਨਾਂ ਦੇ ਚਰਨਾਂ ਦੀ ਧੂਢ ਮੈਨੂੰ ਮਿਲ ਜਾਇ ਤਾਂ ਮੇਰਾ ਪਾਪੀ ਦਾ ਭਲਾ ਹੋਵੇ ਅਤੇ ਮੈਂ ਚੰਗੇ ਕਰਮ ਕਰਨ ਲਗ ਜਾਵਾਂ ਤੇ ਅਾਪ ਜੀ ਨੂੰ ਪਛਾਨ ਸਕਾਂ । ਸੋ ਜਦੋਂ ਇਹ ਜੀਵ ਇਸ ਤਰਾਂ ਉਸ ਵਾਹਿਗੁਰੂ ਪਾਸ ਬੇਨਤੀ ਕਰੇਗਾ ਤਾਂ ਓਹ ਵਾਹਿਗੁਰੂ ਕਿਰਪਾ ਕਰਕੇ , ਇਸ ਜੀਵ ਨੂੰ ਕੋਈ ਸਤਿ ਪੁਰਸ਼ ਚੰਗੇ ਵਿਦਵਾਨ ਮਹਾਤਮਾਂ ਮੇਲ ਦੇਵੇਗਾ । ਤਾਂ ਉਸ ਦਾ ਉਪਦੇਸ਼ ਸੁਣ ਕੇ ਇਸ ਜੀਵ ਦੇ ਗਿਆਨ ਰੂਪੀ ਨੇਤਰ ਖੁਲ ਜਾਣਗੇ ਤਾਂ ਇਹ ਜੀਵ ਦੁਖ ਰੂਪ ਸੰਸਾਰ ਤੋਂ ਬਚ ਜਾਇਗਾ । ਫੇਰ ਇਸ ਦੀ ਇਹ ਹਾਲਤ ਹੋ ਜਾਇਗੀ । ਫਜ ਕੁਰੂਨੀ ਅਜ ਕੁਰ ਕੁੰਮ । ਜੋ ਮੈਨੂੰ ਯਾਦ ਕਰਦਾ ਹੈ ਮੈਂ ਉਸਨੂੰ ਯਾਦ ਕਰਦਾ ਹਾਂ । ਸੂਰਤ 2, ਆਇਤ 153 .—–ਉਜੀਬੇ ਦਉਵਾ ਤਦਾਏ ਏਜਾਦਾ ਆਨੇ । ਮੈਂ ਅਵਾਜ ਦੇਂਦਾ ਹਾਂ ਅਵਾਜ ਮਾਰਨ ਵਾਲੇ ਨੂੰ ਜਦੋਂ ਵੀ ਓਹ ਮੈਨੂੰ ਅਵਾਜ ਮਾਰਦਾ ਹੈ ।
ਸੂਰਤ 2, ਆਇਤ 187. ਸੋ ਹੇ ਨਬਾਬ ਜਦੋਂ ਸੁਧ ਹਿਰਦੇ ਵਾਲੇ ਮਹਾਂ ਪੁਰਸਾਂ ਨੇ ਇਸ ਨੂੰ ਉਪਦੇਸ਼ ਦਿਤਾ ਤੇ ਉਸ ਨੂੰ ਇਸ ਜੀਵ ਨੇ ਭਰੋਸਾ ਕਰ ਕੇ ਜਪਿਆ । ਤਾਂ ਫੇਰ ਓਹ ਵਾਹਿਗੁਰੂ ਹਰਿ ਵੇਲੇ ਇਸ ਦੀ ਅਵਾਜ ਦਾ ਜਬਾਬ ਦੇਵੇਗਾ । 3. ਨਾਹਨੋ ਅਕਰਾਬੋ ਇਲਾਇਹੇ ਮਿੱਨ ਹੱਬ ਲਿਲਿਵਰੀਦ । ਅਰਥ , ਔਰ ਮੈਂ ਸ਼ਾਹ ਰੱਗ ਤੋਂ ਵੀ ਨੇਢੇ ਹਾਂ । ਸੂਰਤ 5, ਆਇਤ 18 , ਕਿਉਕਿ ਸੰਤਾਂ ਦੀ ਕਿਰਪਾ ਨਾਲ ਜਿਸ ਈਸ਼ਵਰ ਨੂੰ ਇਹ ਜੀਵ ਕਿਤੇ ਬਾਹਰ ਲਭਦਾ ਸੀ ਓਹ ਈਸ਼ਵਰ ਇਸ ਜੀਵ ਨੂੰ ਆਪਨੇ ਅੰਦਰ ਹੀ ਦਿਸ ਪਏਗਾ । —–ਸੋ ਜਦੋਂ ਇਹ ਕੁਛ ਕਹੇ ਕੇ ਸੀ੍ ਸਤਿਗੁਰੂ ਜੀ ਨੇ ਦਉਲਤ ਖਾਂ ਵਲੇ ਮਿਹਰ ਦੀ ਨਜਰ ਨਾਲ ਵੇਖਿਆ । ਫਾਲਾਮਾਤਾ ਜਾਲਾ ਰਬੋਹੂ ਲਿਲਦਾ ਬਾਲੇ, ਜਾ ਹਾਲਾ ਹੂ ਕਾ ਕਾਵਾ ਖੋਰਾ ਵੂਸਾ ਗਾਏ ਕਾ । ਅਰਥ, ਸੋ ਜਦੋਂ ਦਰਸ਼ਨ ਹੋਇਆ ਵਾਹਿਗੁਰੂ ਦਾ ਪਹਾਢ ਨੂੰ , ਤਾਂ ਕਰ ਦਿਤਾ ਉਸ ਨੂੰ ਟੁਕਢੇ 2 ਅਤੇ ਮੂਸਾ ਬੇਹੋਸ਼ ਹੋ ਕੇ ਡਿਗ ਪਿਆ । ਸੂਰਤ 7, ਆਇਤ 144 . ਸੋ ਓਹ ਵਾਹਿਗੁਰੂ ਏਨਾਂ ਪਰਕਾਸ਼ਵਾਨ ਹੈ ਕਿ ਉਸਦਾ ਥੋਢਾ ਜਿਹਾ ਵੀ ਚਮਕਾਰਾ ਪਹਾਢਾਂ ਨੂੰ ਟੁਕਢੇ 2 ਕਰ ਦਿੰਦਾ ਹੈ । ਜੀਵ ਦੀ ਤਾਂ ਤਾਕਤ ਹੀ ਕੀ ਹੈ ਕਿ ਉਸ ਵੱਲੇ ਵੇਖ ਸਕੇ । ਸੋ ਸਤਿਗੁਰੂ ਜੀ ਨੇ ਮਿਹਰ ਦੀ ਨਿਗਾਹ ਕੀਤੀ ਤੇ ਦੌਲਤ ਖਾਂ ਦੇ ਭਰਮ ਦੇ ਪਢਦੇ ਕਟੇ ਗਏ ਤਾਂ ਇਹ ਸਤਿਗੁਰੂ ਜੀ ਦਾ ਪੂਰਾ ਭਰੋਸੇ ਵਾਲਾ ਸਿਖ ਹੋ ਗਿਆ । ਦਉਲਤ ਖਾਂ ਲੋਦੀ ਭਲਾ ਹੋਇਆ ਜਿੰਦ ਪੀਰ ਅਬ ਨਾਸੀ । ਭਾਈ ਗੁਰਦਾਸ ਜੀ ਵਾਰ 11, ਪਉਢੀ 13 .—– ਭਾਵ ,ਦਉਲਤ ਖਾਂ ਪਹਿਲਾਂ ਖੁਆਜਾ ਖਿਜਰ ਨੂੰ ਨਾਸ ਤੋਂ ਰਹਿਤ ਮਨਦਾ ਸੀ ਤੇ ਓਹ ਸੀ੍ ਸਤਿਗੁਰੂ ਜੀ ਦਾ ਸਰਧਵਾਨ ਸਿੱਖ ਹੋਇਆ । ਸੋ ਇਸ ਤਰਾਂ ਦਉਲਤ ਖਾਂ ਸਿਖਿਆ ਪਾ ਕੇ ਘਰ ਨੂੰ ਤੁਰ ਗਿਆ ਤੇ ਸੀ੍ ਸਤਿਗੁਰੂ ਜੀ ਨੇ ਇਸ ਤਰਾਂ ਵਈਂ ਤੇ ਕੁਛ ਦਿਨ ਗੁਜਾਰੇ । ਸੋ ਜਿਥੇ ਆਪ ਜੀ ਨੇ ਦਉਲਤ ਖਾਂ ਨੂੰ ਉਪਦੇਸ਼ ਕੀਤਾ ਸੀ ਤੇ ਕੁਛ ਦਿਨ ਆਪ ਜੀ ਸੰਗਤਾਂ ਨੂੰ ਸਤ ਨਾਮ ਜਪਾਉਂਦੇ ਰਹੇ ਨੇ ਉਸ ਜਗਾ ਪਰ ਇਸ ਗਲ ਦੀ ਯਾਦ ਵਿਚ ਗੁਰਦੁਆਰਾ ਬੇਰ ਸਾਹਿਬ ਮੌਜੂਦ ਹੈ ਸੁਲਤਾਨ ਪੁਰ ਵਿਚ ਵਈਂ ਦੇ ਕੰਡੇ ਤੇ ਹੈ । —– ਸੁਆਲ — ਗੁਰੂ ਨਾਨਕ ਫਾਰਸੀ ਤਾਂ ਕਿਸੇ ਤੋਂ ਪਢੇ ਨਹੀਂ ਸਨ ਤਾਂ ਫੇਰ ਓਨਾਂ ਫਾਰਸੀ ਵਿਚ ਦਉਲਤ ਖਾਂ ਨੂੰ ਉਪਦੇਸ਼ ਕਿਸ ਤਰਾਂ ਕੀਤਾ ਹੈ । —–ਜਬਾਬ — ਸੋ ਫਾਰਸੀ ਦੇ ਵਾਰੇ ਆਪ ਪਹਿਲੇ ਪਢ ਚੁਕੇ ਹੋ ਕਿ ਸੀ੍ ਗੁਰੂ ਨਾਨਕ ਦੇਵ ਜੀ ਅਨੇਕ ਕਲਾ ਲੈ ਕੇ ਇਸ ਦੁਨੀਆਂ ਵਿਚ ਆਇ ਸਨ ਤੇ ਓਨਾਂ ਕਲਾ ਵਿਚ ਇਕ ਕਲਾ ਬੋਲੀ ਦੀ ਵੀ ਹੈ । ਕੇ ਹਰਿ ਦੇਸ ਦੀ ਬੋਲੀ ਜਾਨਨੀ । ਸੋ ਸੀ੍ ਸਤਿਗੁਰੂ ਜੀ ਹਰਿ ਦੇਸ ਦੀ ਬੋਲੀ ਜਾਨਦੇ ਸਨ । ਤਾਂਹੀਹੋ ਓਹ ਹਰਿ ਦੇਸ ਵਿਚ ਫਿਰ ਕੇ ਪਰਚਾਰ ਕਰਦੇ ਸਨ । ਤੇ ਜੇ ਕਰ ਹਰਿ ਦੇਸ ਦੀ ਬੋਲੀ ਨ ਜਾਨਦੇ ਹੁੰਦੇ ਤਾਂ ਫਿਰ ਓਨਾਂ ਦਾ ਫਿਰਨਾ ਹੀ ਬਿਅਰਥ ਸੀ । ਸੋ ਸੀ੍ ਸਤਿਗੁਰੂ ਨਾਨਕ ਦੇਵ ਜੀ ਦਾ ਹੀ ਸਾਰਾ ਸੰਸਾਰ ਰਚਿਆ ਹੋਇਆ ਹੈ । ਤੇ ਉਸੇ ਵਿਚੋਂ ਸਾਰੀਆਂ ਬੋਲੀਆਂ ਨਿਕਲੀਆਂ ਨੇ , ਤੇ ਓਹ ਸਾਰੀਆਂ ਬੋਲੀਆਂ ਜਾਨਦੇ ਸਨ । ਅਤੇ ਹੋਰ ਜੇਹਢੇ ਅਵਤਾਰ ਹੋਇ ਨੇ ਓਹ ਇਕ ਇਕ ਦੇਸ ਵਾਸਤੇ ਹੋਇ ਨੇ ਤੇ ਇਕੋ ਹੀ ਦੇਸ ਦੀ ਬੋਲੀ ਜਾਨਦੇ ਸਨ । ਅਤੇ ਸੀ੍ ਸਤਿਗੁਰੂ ਨਾਨਕ ਦੇਵ ਜੀ ਸਾਰਿਆਂ ਦੇਸਾਂ ਵਾਸਤੇ ਅਵਤਾਰ ਹੋਇ ਤੇ ਸਾਰਿਆਂ ਦੇਸਾਂ ਦੀ ਬੋਲੀ ਜਾਨਦੇ ਸਨ । ਇਸ ਵਾਸਤੇ ਹੈ ਸੱਭ ਤੇ ਵੱਡਾ ਸਤਿਗੁਰੂ ਨਾਨਕ । —-ਸੋ ਇਸ ਤਰਾਂ ਸੀ੍ ਸਤਿਗੁਰੂ ਨਾਨਕ ਦੇਵ ਜੀ ਸੁਲਤਾਨ ਪੁਰ ਦਾ ਸਾਰਾ ਕੰਮ ਪੂਰਾ ਕਰਕੇ ਹੁਣ ਬਾਹਰ ਦੇ ਪਰਚਾਰ ਵਾਸਤੇ ਤਿਆਰ ਹੋ ਕੇ ਜਾਂਦੇ ਨੇ ।