Punjab

ਕੌਣ ਸਨ Gen.Subeg Singh | ਪਰਿਵਾਰਕ ਪਿਛੋਕੜ | Surkhab TV

ਮੇਜਰ ਜਨਰਲ ਸੁਬੇਗ ਸਿੰਘ ਏਐਸਵੀਐਮ ਅਤੇ ਪੀਵੀਐਸਐਮ (1925-1984), ਇੱਕ ਭਾਰਤੀ ਫੌਜ ਦੇ ਅਧਿਕਾਰੀ ਸਨ ਜੋ ਬੰਗਲਾਦੇਸ਼ ਮੁਕਤੀ ਜੰਗ ਸਮੇਂ ਮੁਕਤੀ ਬਾਹਿਨੀ ਵਲੰਟੀਅਰਾਂ ਦੀ ਸਿਖਲਾਈ ਲਈ ਆਪਣੀ ਸੇਵਾ ਲਈ ਜਾਣਿਆ ਜਾਂਦਾ ਹੈ। ਸਿੰਘ ਦਾ ਜਨਮ ਖਿਆਲਾ ਪਿੰਡ (ਪਹਿਲੇ ਖਿਆਲਾ ਨੰਦ ਸਿੰਘ੍ਹ ਵਾਲਾ ਦੇ ਤੌਰ ਤੇ ਜਾਣਿਆ ਜਾਂਦਾ ਸੀ), ਜੋ ਅੰਮ੍ਰਿਤਸਰ-ਚੋਗਾਵਾਂ ਸੜਕ ਤੋਂ ਲਗਪਗ ਨੌ ਮੀਲ (14 ਕਿਲੋਮੀਟਰ) ਦੂਰ ਹੈ, ਵਿੱਚ ਹੋਇਆ ਸੀ। ਉਹ ਸਰਦਾਰ ਭਗਵਾਨ ਸਿੰਘ ਅਤੇ ਪ੍ਰੀਤਮ ਕੌਰ ਦਾ ਸਭ ਤੋਂ ਵੱਡਾ ਪੁੱਤਰ ਸੀ ਅਤੇ ਉਸ ਦੇ ਤਿੰਨ ਭਰਾ ਅਤੇ ਇੱਕ ਭੈਣ ਸੀ। ਉਸ ਨੂੰ ਸੈਕੰਡਰੀ ਸਿੱਖਿਆ ਪ੍ਰਾਪਤ ਕਰਨ ਲਈ, ਖਾਲਸਾ ਕਾਲਜ ਅੰਮ੍ਰਿਤਸਰ, ਅਤੇ ਬਾਅਦ ਵਿੱਚ ਸਰਕਾਰੀ ਕਾਲਜ ਲਾਹੌਰ ਉੱਚ ਸਿੱਖਿਆ ਦੇ ਲਈ ਭੇਜਿਆ ਗਿਆ।1942 ਵਿਚ, ਅਧਿਕਾਰੀਆਂ ਦੀ ਚੋਣ ਲਈ ਲਾਹੌਰ ਕਾਲਜ ਆਈ ਟੀਮ ਨੇ ਸਿੰਘ ਨੂੰ ਭਾਰਤੀ ਫੌਜ ਦੇ ਅਧਿਕਾਰੀ ਕਾਡਰ ਵਿੱਚ ਭਰਤੀ ਕਰ ਲਿਆ। ਇੰਡੀਅਨ ਮਿਲਟਰੀ My Malice and Bias: Injuctice to Major General Shabeg Singhਅਕੈਡਮੀ ਵਿਚ ਸਿਖਲਾਈ ਦੇ ਬਾਅਦ ਉਸਨੂੰ ਗੜ੍ਹਵਾਲ ਰਾਈਫਲਜ਼ ਵਿੱਚ ਸੈਕੰਡ ਲੈਫਟੀਨੈਂਟ ਦੇ ਤੌਰ ਤੇ ਕਮਿਸ਼ਨ ਦੇ ਦਿੱਤਾ ਗਿਆ। ਕੁਝ ਦਿਨਾਂ ਦੇ ਅੰਦਰ ਹੀ ਰਜਮੈਂਟ ਬਰਮਾ ਭੇਜ ਦਿੱਤੀ ਗਈ ਅਤੇ ਸਿੰਘ ਜਪਾਨੀਆਂ ਵਿਰੁੱਧ ਚੱਲ ਰਹੀ ਜੰਗ ਵਿੱਚ ਸ਼ਾਮਲ ਹੋ ਗਿਆ। 1945 ਵਿਚ ਜਦ ਜੰਗ ਬੰਦ ਹੋਈ, ਉਹ ਆਪਣੇ ਯੂਨਿਟ ਸਹਿਤ ਮਲਾਇਆ ਵਿੱਚ ਸੀ। ਵੰਡ ਦੇ ਬਾਅਦ, ਜਦੋਂ ਰਜਮੈਂਟਾਂ ਦਾ ਪੁਨਰਗਠਨ ਹੋਇਆ, ਉਹ ਪੈਰਾਸ਼ੂਟ ਬ੍ਰਿਗੇਡ ਵਿੱਚ ਪੈਰਾਟਰੂਪਰ ਦੇ ਤੌਰ ਤੇ ਸ਼ਾਮਲ ਹੋ ਗਿਆ। ਉਸ ਨੂੰ ਪਹਿਲੀ ਪੈਰਾ (ਵਿਸ਼ੇਸ਼ ਫੋਰਸ) ਬਟਾਲੀਅਨ ਪੈਰਾਸ਼ੂਟ ਰਜਮੈਂਟ ਵਿੱਚ ਲਾਇਆ ਗਿਆ, ਜਿਸ ਵਿੱਚ ਉਹ 1959 ਤੱਕ ਰਿਹਾ। ਉਸ ਨੇ 3/11 ਗੋਰਖਾ ਰਾਈਫਲਜ਼ ਨੂੰ ਕਮਾਂਡ ਕੀਤਾ।

Related Articles

Back to top button