Latest

ਕੌਣ ਸਨ ‘ਅਬਦੁਲ ਸੱਤਾਰ ਈਦੀ’ ਜਿਨਾਂ ਸ਼ੁਰੂ ਕੀਤੀ ਦੁਨੀਆ ਦੀ ਸਭ ਤੋਂ ਵੱਡੀ Ambulance Service | Abdul Sattar Edhi

ਭਗਤ ਪੂਰਨ ਸਿੰਘ ਜਿਨ੍ਹਾਂ ਨੂੰ ਸਮੁੱਚੀ ਦੁਨੀਆ ਵਿਚ ਮਾਨਵਤਾ ਦੀ ਸੇਵਾ ਕਰਨ ਵਾਲੇ ਮਸੀਹਾ ਦੇ ਰੂਪ ਵਿਚ ਯਾਦ ਕੀਤਾ ਜਾਂਦਾ ਹੈ। ਬਿਲਕੁਲ ਭਗਤ ਪੂਰਨ ਸਿੰਘ ਵਰਗੇ ਹੀ ਸਨ ਅਬਦੁਲ ਸੱਤਾਰ ਈਦੀ ਜੋ ਕਿ ਪਾਕਿਸਤਾਨ ਤੋਂ ਸਨ। 1 ਜਨਵਰੀ 1928 ਨੂੰ ਜਨਮੇ ਈਦੀ ਨੇ ਆਪਣੀ ਸਾਰੀ ਉਮਰ ਮਨੁੱਖਤਾ ਦੀ ਸੇਵਾ ਹੀ ਕੀਤੀ। ਉਹਨਾਂ ਦਾ ਦਿਹਾਂਤ 8 ਜੁਲਾਈ 2016 ਨੂੰ ਕਰਾਚੀ ਪਾਕਿਸਤਾਨ ਵਿਚ ਹੋਇਆ। ਪਾਕਿਸਤਾਨ ਬਾਰੇ ਭਾਵੇਂ ਭਾਰਤ ਦੇ ਬਹੁਤੇ ਲੋਕਾਂ ਦੇ ਦਿਮਾਗ ਵਿਚ ਬਹੁਤ ਗਲਤਫਹਿਮੀਆਂ ਹਨ ਪਰ ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਦੁਨੀਆ ਦੀ ਸਭ ਤੋਂ ਵੱਡੀ ਪਾਕਿਸਤਾਨ ਐਂਬੂਲੈਂਸ ਸਰਵਿਸ ਪਾਕਿਸਤਾਨ ਵਿਚ ਹੈ ਤੇ ਇਹ ਸਰਵਿਸ ਅਬਦੁਲ ਸੱਤਾਰ ਈਦੀ ਵਲੋਂ ਸ਼ੁਰੂ ਕੀਤੀ ‘ਈਦੀ ਫਾਊਂਡੇਸ਼ਨ’ ਵਲੋਂ ਮੁਫ਼ਤ ਵਿਚ ਦਿੱਤੀ ਜਾਂਦੀ ਹੈ। ਦੁਨੀਆ ਦੀ ਸਭ ਤੋਂ ਵੱਡੀ ਇਸ ਐਂਬੂਲੈਂਸ ਸਰਵਿਸ ਵਿਚ 1800 ਐਂਬੂਲੈਂਸਾਂ,2 ਹਵਾਈ ਜਹਾਜ਼, 1 ਹੈਲੀਕਾਪਟਰ ਤੇ 28 ਬਚਾਓ ਕਿਸ਼ਤੀਆਂ ਸ਼ਾਮਿਲ ਹਨ ਜੋ ਕਿ ਲੋੜਵੰਦਾਂ ਨੂੰ,ਜ਼ਖਮੀਆਂ ਨੂੰ ਮੁਫ਼ਤ ਸੇਵਾਵਾਂ ਦਿੰਦੀ ਹੈ। ਈਦੀ ਫਾਊਂਡੇਸ਼ਨ ਦੀ ਇਸ ਐਂਬੂਲੈਂਸ ਸਰਵਿਸ ਨੂੰ ਪਾਕਿਸਤਾਨ ਦੀਆ ਬਹੁਤ ਸਾਰੀਆਂ ਤੇਲ ਕੰਪਨੀਆਂ ਨੇ ਮੁਫਤ ਤੇਲ ਦੀ ਪੇਸ਼ਕਸ਼ ਕੀਤੀ ਸੀ ਤੇ ਸਹਿਰੀ ਹਵਾਬਾਜ਼ੀ ਮਹਿਕਮੇ ਨੇ ਜਹਾਜਾਂ ਦੇ ਟੈਕਸ ਮਾਫ ਕੀਤੇ ਸੀ। ਰੱਬੀ ਰੂਹ "ਅਬਦੁੱਲ ਸੱਤਾਰ ੲੀਦੀ Abdul Sattar Edhiਸੁਰੂ-ਸੁਰੂ ਵਿਚ ਈਦੀ ਸੜਕ ਤੇ ਚਾਦਰ ਵਿਛਾ ਕਿ ਮੰਗਣ ਬੈਠ ਜਾਂਦੇ ਸਨ ਸੀ ਤੇ ਜਿੰਨੇ ਪੈਸੇ ਇਕਠੇ ਹੁੰਦੇ ਉਸ ਨਾਲ ਉਹ ਕਿਸੇ ਜਖਮੀ ਦੀ ਮਦਦ ਕਰਦੇ ਜਾਂ ਕਿਸੇ ਲਾਵਾਰਿਸ ਲਾਸ ਨੂੰ ਦਫਨਾ ਦਿੰਦੇ ਤੇ ਅਗਲੇ ਦਿਨ ਈਦੀ ਫੇਰ ਚਾਦਰ ਵਿਛਾ ਕੇ ਮੰਗਣ ਲਗ ਜਾਂਦੇ। ਹੌਲੀ ਹੌਲੀ ਲੋਕ ਈਦੀ ਦੀ ਭਲਾਈ ਨੂੰ ਦੇਖ ਕੇ ਉਸ ਨੂੰ ਆਪ ਹੀ ਦਾਨ ਵਜੋਂ ਪੈਸੇ ਦੇਣ ਲੱਗੇ ਤੇ ਫਿਰ ਈਦੀ ਨੇ ਇਕ ਮਕਾਨ ਖਰੀਦ ਲਿਆ ਜਿਸ ਵਿਚ ਉਸ ਨੇ ਯਤੀਮ,ਅਪੰਗ,ਪਾਗਲਾਂ ਨੂੰ ਰੱਖਿਆ ਤੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ। ਫਿਰ ਉਹਨਾਂ ਨੇ ਇਕ ‘ਈਦੀ ਫਾਊਡੇਸ਼ਨ’ ਦੇ ਨਾਮ ਦੀ ਸੰਸਥਾ ਬਣਾਈ। ਇਸ ਸੰਸਥਾ ਨੂੰ ਦਾਨ ਲੱਖਾਂ ਵਿਚ ਦਾਨ ਆਉਣ ਲਗ ਪਿਆ ਤੇ ਈਦੀ ਹੁਣ ਹਜਾਰਾਂ ਲਾਵਾਰਿਸ ਲਾਸ਼ਾਂ ਨੂੰ ਦਫਨਾਉਣ ਲਗ ਪਏ। ਹੁਣ ਈਦੀ ਕੋਲ ਇਕ ਡਾਕਟਰਾਂ ਦੀ ਪੂਰੀ ਟੀਮ ਸੀ ਜਿਹੜੀ ਹਰ ਜਖਮੀ ਦਾ ਮੁਫਤ ਵਿੱਚ ਇਲਾਜ ਲਈ ਦਿਨ ਰਾਤ ਤੱਤਪਰ ਰਹਿੰਦੀ ਸੀ। ਲੋਕ ਉਸ ਨੂੰ ਰੱਬ ਵਾਂਗ ਪੂਜਦੇ ਸੀ।ਹੁਣ ਤੱਕ ਈਦੀ ਫਾਊਂਡੇਸ਼ਨ ਨੇ 30 ਲੱਖ ਬੇਸਹਾਰਾ ਬੱਚਿਆਂ ਨੂੰ ਮੁੜ ਵਸਾਇਆ,80 ਹਜਾਰ ਮਨੋਰੋਗੀਆ ਤੇ ਨਸ਼ੇੜੀਆਂ ਦਾ ਮੁਫਤ ਇਲਾਜ ਕਰਕੇ ਘਰ ਭੇਜਿਆ ਗਿਆ,10 ਲੱਖ ਬੱਚੇ ‘ਈਦੀ ਫਾਊਂਡੇਸ਼ਨ’ ਦੀਆਂ ਸਿੱਖਿਅਤ ਦਾਈਆਂ ਦੀ ਸਹਾਇਤਾ ਨਾਲ ‘ਈਦੀ ਮੈਟਰਨਿਟੀ ਕੇਂਦਰਾਂ’ ਵਿਚ ਪੈਦਾ ਹੋਏ,20 ਹਜਾਰ ਉਹ ਬੱਚੇ ਬਚਾਏ ਗਏ ਜਿਨ੍ਹਾਂ ਨੂੰ ਲੋਕ ਜਨਮ ਤੋਂ ਬਾਅਦ ਸੁੱਟ ਜਾਂਦੇ ਸੀ,40 ਹਜਾਰ ਕੁੜੀਆਂ ਨੂੰ ਦਾਈਆਂ ਦਾ ਕੰਮ ਸਿੱਖ ਕੇ ਪਿੰਡਾਂ ਵਿਚ ਰੋਜੀ ਰੋਟੀ ਕਮਾਉਣ ਲੱਗੀਆਂ ਤੇ 2 ਲੱਖ ਤੋਂ ਵੱਧ ਲਾਵਾਰਿਸ ਲਾਸ਼ਾਂ ਨੂੰ ਦਫਨਾਇਆ ਗਿਆ।

Related Articles

Back to top button