Latest

ਕੌਣ ਨੇ ਇਹ ਸਰਦਾਰ ਜੀ,ਜਿਨਾਂ ਨੂੰ UK ਦਾ ਰਾਜਕੁਮਾਰ ਸਨਮਾਨਿਤ ਕਰ ਰਿਹਾ ?? Surkhab Tv

ਇਹਨਾਂ ਦਿਨਾਂ ਵਿਚ ਸੋਸ਼ਲ ਮੀਡੀਆ ਤੇ ਕੁਝ ਫੋਟੋਆਂ ਵਾਇਰਲ ਹੋ ਰਹੀਆਂ ਹਨ ਜਿਨਾਂ ਵਿਚ ਬਰਤਾਨੀਆ ਦਾ ਰਾਜਕੁਮਾਰ ਚਾਰਲਸ ਇੱਕ ਬਜ਼ੁਰਗ ਸਿੱਖ ਸਰਦਾਰ ਨਾਲ ਹੱਥ ਮਿਲਾਉਂਦਾ ਤੇ ਉਹਨਾਂ ਦੇ ਕੋਟ ਤੇ ਮੈਡਲ ਲਾਉਂਦਾ ਵਿਖਾਈ ਦੇ ਰਿਹਾ ਹੈ। ਇਹ ਫੋਟੋਆਂ ਕੱਲ ਪਰਸੋਂ ਦੀਆਂ ਵਾਇਰਲ ਹੋ ਰਹੀਆਂ ਹਨ ਤੇ ਲੋਕ ਇਸ ਬਜ਼ੁਰਗ ਸਰਦਾਰ ਜੀ ਦੀ ਤਰੀਫ ਵਜੋਂ ਆਪੋ ਆਪਣੇ ਹਿਸਾਬ ਨਾਲ ਸ਼ਬਦ ਲਿਖ ਰਹੇ ਹਨ। ਸੋ ਤੁਹਾਨੂੰ ਦਸਦੇ ਹਾਂ ਕਿ ਇਹ ਸਰਦਾਰ ਜੀ ਕੌਣ ਹਨ ਤੇ ਇਹਨਾਂ ਨੂੰ ਬਰਤਾਨੀਆ ਰਾਜ ਘਰਾਣੇ ਦਾ ਪ੍ਰਿੰਸ ਚਾਰਲਸ ਕਿਸ ਗੱਲ ਬਦਲੇ ਸਨਮਾਨ ਦੇ ਰਿਹਾ ?? ਇਹ ਸਰਦਾਰ ਜੀ ਦਾ ਨਾ ਹੈ ਪ੍ਰੋਫੈਸਰ ਦਲਜੀਤ ਸਿੰਘ ਵਿਰਕ। ਡਾਕਟਰ ਵਿਰਕ ਪੀਐਚ ਡੀ ਅਤੇ ਬਰਮਿੰਘਮ ਯੂਨੀਵਰਸਿਟੀ ਤੋਂ ਡੀਐਸਸੀ ਹਨ ਅਤੇ ਅੰਤਰਰਾਸ਼ਟਰੀ ਤੌਰ ‘ਤੇ ਪ੍ਰਸਿੱਧ ਬਾਇਓਮੈਟਰਿਕਲ ਜੈਨੇਟਿਕਸ ਅਤੇ ਪਲਾਂਟ ਬ੍ਰੀਡਰ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਪ੍ਰੋਫੈਸਰ ਦੀ ਸੇਵਾ ਨਿਭਾਉਣ ਤੋਂ ਪਹਿਲਾਂ ਉਹ ਬਰਮਿੰਘਮ ਯੂਨੀਵਰਸਿਟੀ ਵਿਚ ਰਿਸਰਚ ਫੈਲੋ ਸਨ।OBE for Derby professor | SikhNetਅਸਲ ਵਿਚ ਤਸਵੀਰਾਂ ਹੁਣ ਦੀਆਂ ਨਹੀਂ ਹਨ ਸਗੋਂ ਪਿਛਲੇ ਸਾਲ ਅਪ੍ਰੈਲ 2019 ਦੀਆਂ ਹਨ। ਪ੍ਰੋਫੈਸਰ ਦਲਜੀਤ ਸਿੰਘ ਵਿਰਕ ਨੂੰ ਵਿਦੇਸ਼ਾਂ ਵਿਚ ਗਰੀਬੀ ਘਟਾਉਣ ਵਾਲੀਆਂ ਸੇਵਾਵਾਂ ਅਤੇ ਡਰਬੀ ਵਿਚ ਸਿੱਖਿਆ ਪ੍ਰਤੀ ਸੇਵਾਵਾਂ ਲਈ ਇੰਗਲੈਂਡ ਦੀ ਮਹਾਰਾਣੀ ਦੇ ਸਨਮਾਨ ਓਬੀਈ ਯਾਨੀ Officer of the Order of the British Empire ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਇਨਾਮ ਭਾਰਤ ਸਰਕਾਰ ਦੇ ਪਦਮ ਭੂਸ਼ਣ ਇਨਾਮ ਵਾਂਗ ਤੀਜਾ ਸਭ ਤੋਂ ਉੱਪਰ ਅਤੇ ਨੇੜੇ ਵਾਲਾ ਸਨਮਾਨ ਹੈ। 1995 ਵਿਚ ਡਾਕਟਰ ਵਿਰਕ ਯੂ.ਕੇ. ਦੀ ਬੇਂਗੋਰ ਯੂਨੀਵਰਸਿਟੀ ਨਾਲ ਜੁੜੇ ਜਿੱਥੇ ਉਹ DFID ਪਲਾਂਟ ਵਿਗਿਆਨ ਪ੍ਰੋਜੈਕਟ ਦੇ ਅੰਤਰਰਾਸ਼ਟਰੀ ਕੋਰਡੀਨੇਟਰ ਰਹੇ ਅਤੇ ਉਹਨਾਂ ਨੇ ਭਾਰਤ ਅਤੇ ਅਫਰੀਕਾਂ ਦੀਆਂ ਕਈ ਯੂਨੀਵਰਸਿਟੀਆਂ ਅਤੇ ਹੋਰ ਅੰਤਰਰਾਸ਼ਟਰੀ ਖੋਜ ਸੰਸਥਾਵਾਂ ਜਿਵੇਂ IRRI ਅਤੇ CIMMYT ਦੇ ਸਹਿਯੋਗ ਨਾਲ ਪਲਾਂਟ ਬਰੀਡਿੰਗ ਦੇ ਤਰੀਕਿਆਂ ਵਿਚ ਵੱਖ ਵੱਖ ਕਿਸਮਾਂ ਦੀਆਂ ਫਸਲਾਂ ਦੇ ਪੌਦੇ ਜਿਵੇਂ ਬਾਜਰਾ, ਚੌਲ, ਮੱਕੀ, ਕਣਕ ਆਦਿ ਦੀ ਖੋਜ ਕੀਤੀ। ਡਾ.ਵਿਰਕ ਜੈਨੇਟਿਕ ਵਿਿਗਆਨ ‘ਚ ਕਈ ਖੋਜਾਂ ਨੂੰ ਅੰਜਾਮ ਦੇ ਚੁੱਕੇ ਹਨ।ਉਨ੍ਹਾਂ ਨੇ ਝੋਨਾ, ਮੱਕੀ,ਬਾਜਰਾ ਅਤੇਕਣਕ ਦੀਆਂ ਕਈ ਨਵੀਆਂ ਕਿਸਮਾਂ ਵਿਕਸਿਤ ਕਰਕੇ ਦੱਖਣੀ ਏਸ਼ੀਆ ਅਤੇ ਅਫ਼ਰੀਕਾ ਦੇ ਕਿਸਾਨਾਂ ਦੀ ਸਥਿਤੀ ਨੂੰ ਸੁਧਾਰਿਆ ਹੈ। ਬਾਇਓਮੈਟਰਿਕਲ ਜੈਨੇਟਿਕਸ ਅਤੇ ਪਲਾਂਟ ਬਰੀਡਿੰਗ ਵਿਚ ਵਿਗਿਆਨਕ ਗਿਆਨ ਨੂੰ ਅੱਗੇ ਵਧਾਉਣ ਵਿਚ ਪ੍ਰੋਫੈਸਰ ਵਿਰਕ ਦੇ ਸਹਿਯੋਗ ਨੂੰ ਪੂਰੀ ਦੁਨੀਆ ਵਿਚ ਜਾਣਿਆ ਜਾਂਦਾ ਹੈ। ਉਹਨਾਂ ਨੇ 350 ਤੋਂ ਜ਼ਿਆਦਾ ਪੇਪਰ ਅਤੇ ਪਲਾਂਟ ਬਰੀਡਿੰਗ ਕਿਤਾਬਾਂ ਪਬਲਿਸ਼ ਕੀਤੀਆਂ। ਉਹਨਾਂ ਨੂੰ ਕਈ ਵਾਰ ਸਨਮਾਨਿਤ ਕੀਤਾ ਗਿਆ ਅਤੇ ਉਹ ਅੱਧੇ ਦਰਜਨ ਤੋਂ ਇਲਾਵਾ ਵਿਗਿਆਨਿਕ ਅਕੈਡਮੀਆਂ ਜਿਵੇਂ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ, ਨੈਸ਼ਨਲ ਅਕੈਡਮੀ ਆਫ ਐਗਰੀਕਲਚਰਲ ਸਾਇੰਸ, ਨੈਸ਼ਨਲ ਅਕੈਡਮੀ ਆਫ ਸਾਇੰਸ ਇੰਡੀਆ, ਰਾਇਲ ਸੋਸਾਇਟੀ ਆਫ ਬਾਇਓਲੋਜੀ ਆਦਿ ਦੇ ਮੈਂਬਰ ਹਨ।ਬਰਤਾਨੀਆ ਦੀ ਰਾਣੀ ਐਲਿਜ਼ਾਬੈੱਥ ਵੱਲੋਂ ਦਿੱਤੇ ਜਾਣ ਵਾਲੇ ਸ਼ਾਹੀ ਪੁਰਸਕਾਰਾਂ ਦੀ ਸਾਲ 2019 ਦੀ ਸੂਚੀ ‘ਚ ਵੱਖ-ਵੱਖ ਖੇਤਰਾਂ ‘ਚ ਯੋਗਦਾਨ ਦੇਣ ਵਾਲੇ 1148 ਲੋਕਾਂ ਨੂੰ ਸਨਮਾਨਿਤ ਕਰਨ ਲਈ ਨਾਮਜ਼ਦ ਕੀਤਾ ਗਿਆ ਸੀ। ਮਾਣ ਵਾਲੀ ਗੱਲ ਇਹ ਸੀ ਕਿ ਇਸ ਸੂਚੀ ‘ਚ ਡਰਬੀ ਸ਼ਹਿਰ ਦੇ ਖੋਜਕਾਰ ਡਾ.ਦਲਜੀਤ ਸਿੰਘ ਵਿਰਕ ਨੂੰ ਸਿਖਿਆ ਦੇ ਖੇਤਰ ‘ਚ ਵਧੀਆ ਕਾਰਗੁਜ਼ਾਰੀ ਕਰਨ ਦੇ ਲਈ ਸ਼ਾਹੀ ਸਨਮਾਨ ਓ.ਬੀ.ਈ. ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੂੰ ਇਹ ਸਨਮਾਨ ਸ਼ਾਹੀ ਮਹੱਲ ਬਕਿੰਘਮ ਪੈਲਿਸ ‘ਚ ਕਰਵਾਏ ਸਮਾਗਮ ‘ਚ ਰਾਜਕੁਮਾਰ ਪ੍ਰਿੰਸ ਚਾਰਲਸ ਵੱਲੋਂ ਪੇਸ਼ ਕੀਤਾ ਗਿਆ ਸੀ ਅਤੇ ਇਹ ਤਸਵੀਰਾਂ ਵੀ ਓਸੇ ਸਮੇਂ ਦੀਆਂ ਯਾਨੀ ਪਿਛਲੇ ਸਾਲ ਅਪ੍ਰੈਲ 2019 ਦੀਆਂ ਹਨ ਜੋ ਕਿ ਇਹਨਾਂ ਚਲਦੇ ਦਿਨਾਂ ਵਿਚ ਦੋਬਾਰਾ ਵਾਇਰਲ ਹੋ ਰਹੀਆਂ ਹਨ।

Related Articles

Back to top button