News

ਕੋਰੋਨਾ ਵਿਚ Parle-G ਬਣਿਆ ਰੋਟੀ,ਦੇਖੋ ਕੌਣ ਹੈ ਨਿੱਕੀ ਬੱਚੀ | Parle-G Girl | Surkhab TV

ਨਿੱਕੇ ਹੁੰਦਿਆਂ ਤੋਂ ਹੀ ਸਭ ਨੇ Parle G ਦਾ ਨਾਮ ਸੁਣਿਆ ਹੈ ਅਜਿਹੀ ਬਿਸਕੁਟ ਜੋ ਕਿਸੇ ਸਮੇਂ ਭਾਰਤ ਦੇ Top ਦੇ ਬਿਸਕੁਟ ਸਨ ਸਮੇਂ ਦੇ ਨਾਲ ਹੋਰ ਬਿਸਕੁਟ ਕੰਪਨੀਆਂ ਵੀ ਮਾਰਕੀਟ ਵਿਚ ਆਈਆਂ ਪਰ ਜੋ ਪਹਿਚਾਣ Parle G ਦੀ ਬਣੀ ਹੈ ਉਹ ਹੋਰ ਦੇ ਹਿੱਸੇ ਨਹੀਂ ਆਈ 1929 ਵਿਚ ਹੋਂਦ ਵਿਚ ਆਈ ਇਹ ਬਿਸਕੁਟ ਕੰਪਨੀ ਇਹਨਾਂ ਦਿਨਾਂ ਵਿਚ ਚਰਚਾ ਵਿਚ ਹੈ ਜਿਥੇ ਦੁਨੀਆਭਰ ਵਿਚ ਕੋਰੋਨਾ ਕਰਕੇ ਸਾਰੇ ਕਾਰੋਬਾਰ ਮੰਦੇ ਪਏ ਹਨ,ਕੰਪਨੀਆਂ ਠੱਪ ਹੋ ਚੁੱਕੀਆਂ ਹਨ,ਆਵਾਜਾਈ ਬੰਦ ਹੈ ਤੇ ਵਪਾਰ ਵਿਚ ਵੱਡਾ ਘਾਟਾ ਪਿਆ ਹੈ ਓਥੇ ਹੀ Parle G ਨੇ ਕੋਰੋਨਾ ਦੀ ਇਸ ਮੰਡੀ ਵਿਚ 82 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ ਕੋਰੋਨਾ ਵਾਇਰਸ ਤਾਲਾਬੰਦੀ ਦਰਮਿਆਨ ਜਿਥੇ ਬਹੁਤ ਸਾਰੇ ਕਾਰੋਬਾਰ ਘਾਟੇ ਦੀ ਮਾਰ ਝੇਲ ਰਹੇ ਹਨ ਉਥੇ ਪਾਰਲੇ-ਜੀ ਬਿਸਕੁਟ ਦੀ ਵਿਕਰੀ ਇੰਨੀ ਜ਼ਿਆਦਾ ਰਹੀ ਹੈ ਕਿ ਪਿਛਲੇ 82 ਸਾਲਾਂ ਦਾ ਰਿਕਾਰਡ ਟੁੱਟ ਗਿਆ। ਸਿਰਫ 5 ਰੁਪਏ ਦੀ ਸ਼ੁਰੂਆਤੀ ਕੀਮਤ ‘ਚ ਵਿਕਣ ਵਾਲੇ ਪਾਰਲੇ-ਜੀ ਬਿਸਕੁਟ ਦਾ ਬਿਸਕੁੱਟ ਹਰ ਗਰੀਬ-ਅਮੀਰ ਦਾ ਪੇਟ ਭਰਨ ਦੀ ਸਮਰੱਥਾ ਰੱਖਦਾ ਹੈ। ਫਿਰ ਭਾਵੇਂ ਸੈਂਕੜੇ ਕਿਲੋਮੀਟਰ ਤੁਰਨ ਵਾਲੇ ਪਰਵਾਸੀ ਦੀ ਭੁੱਖ ਹੀ ਕਿਉਂ ਨਾ ਹੋਵੇ, ਪਾਰਲੇ ਜੀ ਹਰ ਥਾਂ ਭੁੱਖ ਮਿਟਾਉਣ ‘ਚ ਮਦਦਗਾਰ ਸਾਬਤ ਹੋਇਆ ਹੈ। ਤਾਲਾਬੰਦੀ ਦੌਰਾਨ ਕਈਆਂ ਨੇ ਇਹ ਆਪਣੇ ਆਪ ਖਰੀਦੇ ਅਤੇ ਕੁਝ ਲੋਕਾਂ ਨੇ ਗਰੀਬਾਂ ਦੀ ਸਹਾਇਤਾ ਵਜੋਂ ਬਿਸਕੁਟ ਵੰਡੇ। ਬਹੁਤ ਸਾਰੇ ਲੋਕਾਂ ਨੇ ਤਾਲਾਬੰਦੀ ਦੌਰਾਨ ਪਾਰਲੇ-ਜੀ ਬਿਸਕੁਟ ਦਾ ਭੰਡਾਰ ਆਪਣੇ ਘਰਾਂ ਵਿਚ ਸਟੋਰ ਕੀਤਾ।ਪਾਰਲੇ ਪ੍ਰੋਡਕਟਸ ਦੇ ਸੀਨੀਅਰ ਕੈਟੇਗਰੀ ਹੈੱਡ ਮਯੰਕ ਸ਼ਾਹ ਨੇ ਦੱਸਿਆ ਕਿ ਪਾਰਲੇ-ਜੀ ਬਿਸਕੁਟਾਂ ਨੂੰ ਇਸ ਕਰਕੇ ਵੀ ਤਰਜੀਹ ਮਿਲੀ ਕਿਉਂਕਿ ਇਨ੍ਹਾਂ ਨੂੰ ਸਰਕਾਰੀ ਏਜੰਸੀਆਂ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਵੱਲੋਂ ਫ਼ੂਡ ਰਿਲੀਫ਼ ਪੈਕੇਜਿਜ਼ ਵਿੱਚ ਮਹਾਂਮਾਰੀ ਦੌਰਾਨ ਲੋਕਾਂ ਨੂੰ ਵੰਡਿਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਪਾਰਲੇ-ਜੀ ਬਿਸਕੁਟਾਂ ਦੀ ਵੱਧ ਖ਼ਪਤ ਦਾ ਕਾਰਨ ਇਸ ਦਾ ਛੋਟਾ 2 ਰੁਪਏ ਵਾਲਾ ਪੈਕਟ ਹੋਣਾ ਵੀ ਹੈ ਅਤੇ ਇਨ੍ਹਾਂ ਨੂੰ ਗਲੁਕੋਜ਼ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਪਾਰਲੇ-ਜੀ 1938 ਤੋਂ ਲੋਕਾਂ ਦਾ ਇਕ ਪਸੰਦੀਦਾ ਬ੍ਰਾਂਡ ਰਿਹਾ ਹੈ। ਤਾਲਾਬੰਦੀ ਵਿਚਕਾਰ ਇਸਨੇ ਇਤਿਹਾਸ ਵਿਚ ਵਿਕਣ ਵਾਲੇ ਸਭ ਤੋਂ ਵੱਧ ਬਿਸਕੁਟਾਂ ਦਾ ਰਿਕਾਰਡ ਬਣਾਇਆ ਹੈ। ਹਾਲਾਂਕਿ ਪਾਰਲੇ ਕੰਪਨੀ ਨੇ ਵਿਕਰੀ ਦੇ ਅੰਕੜੇ ਜ਼ਾਹਰ ਨਹੀਂ ਕੀਤੇ, ਪਰ ਜ਼ਰੂਰ ਕਿਹਾ ਹੈ ਕਿ ਮਾਰਚ, ਅਪ੍ਰੈਲ ਅਤੇ ਮਈ ਪਿਛਲੇ 8 ਦਹਾਕਿਆਂ ਵਿਚ ਇਸ ਦੇ ਸਭ ਤੋਂ ਵਧੀਆ ਮਹੀਨੇ ਰਹੇ। ਸਿਰਫ ਪਾਰਲੇ-ਜੀ ਹੀ ਨਹੀਂ, ਪਿਛਲੇ ਤਿੰਨ ਮਹੀਨਿਆਂ ਵਿਚ ਤਾਲਾਬੰਦੀ ਦੌਰਾਨ ਹੋਰ ਕੰਪਨੀਆਂ ਦੇ ਬਿਸਕੁਟ ਵੀ ਬਹੁਤ ਵਿਕੇ। ਮਾਹਰਾਂ ਮੁਤਾਬਕ ਬ੍ਰਿਟਾਨੀਆ ਦੇ ਗੁੱਡ ਡੇ ਤੋਂ ਇਲਾਵਾ ਟਾਈਗਰ, ਮਿਲਕ ਬਿਕਸ, ਬਾਰਬਰ ਅਤੇ ਮੈਰੀ ਬਿਸਕੁਟ, ਪਾਰਲੇ ਦੇ ਬਿਸਕੁਟ ਜਿਵੇਂ ਕਿ ਕਰੈਕ-ਜੈਕ, ਮੋਨਾਕੋ, ਹਾਇਡ ਐਂਡ ਸੀਕ ਵਰਗੇ ਬਿਸਕੁੱਟ ਵੀ ਬਹੁਤ ਵਿਕੇ ਸਨ।Parle-G records 'best sales' in 8 decades during COVID-19 lockdown
ਇਥੇ ਇੱਕ ਹੋਰ ਜਾਣਕਾਰੀ ਸਾਂਝੀ ਕਰ ਦੀਏ ਕਿ ਅਕਸਰ ਸੋਸ਼ਲ ਮੀਡੀਆ ਤੇ ਇੱਕ ਚਰਚਾ ਰਹੀ ਹੈ ਕਿ ਪਾਰਲੇ-ਜੀ ਬਿਸਕੁਟ ਦੇ ਪੈਕਟ ਤੇ ਜੋ ਨਿੱਕੀ ਬੱਚੀ ਦੀ ਫੋਟੋ ਛਪੀ ਹੈ ਉਹ ਕੌਣ ਹੈ ? ਇਸ ਬਾਰੇ 3 ਔਰਤਾਂ ਦੇ ਨਾਮ ਚਰਚਾ ਵਿਚ ਚਲਦੇ ਰਹੇ ਹਨ। ਇਹਨਾਂ ਵਿਚ ਨੀਰੂ ਦੇਸ਼ਪਾਂਡੇ,ਸੁਧਾ ਮੂਰਤੀ ਤੇ ਗੁੰਜਨ ਗੰਡਾਨੀਆ ਸ਼ਾਮਿਲ ਹਨ। ਦੱਸਿਆ ਜਾਂਦਾ ਹੈ ਕਿ ਇਹ ਛੋਟੀ ਬੱਚੀ ਇਹਨਾਂ ਚੋਂ ਕੋਈ ਇੱਕ ਹੈ ਜਿਸਦੀ ਇਹ ਬਚਪਨ ਦੀ ਫੋਟੋ ਹੈ। ਕਿਉਂਕਿ ਕੰਪਨੀ 1938 ਤੋਂ ਹੋਂਦ ਵਿਚ ਆਈ ਹੈ ਇਸ ਕਰਕੇ ਕਿਆਸੇ ਲਾਏ ਜਾਂਦੇ ਹਨ ਕਿ ਇਹਨਾਂ 3 ਔਰਤਾਂ ਚੋਂ 1 ਦੀ ਇਹ ਫੋਟੋ ਹੈ। ਖਾਸ ਕਰਕੇ ਨੀਰੂ ਦੇਸ਼ਪਾਂਡੇ ਦਾ ਨਾਮ ਸਭ ਤੋਂ ਅੱਗੇ ਆਉਂਦਾ ਹੈ। ਦੱਸਿਆ ਜਾਂਦਾ ਹੈ ਕਿ ਨੀਰੂ ਉਦੋਂ 4 ਸਾਲ ਦੀ ਸੀ ਜਦੋਂ ਉਸਦੇ ਪਿਤਾ ਵਲੋਂ ਉਸਦੀ ਇਹ ਫੋਟੋ ਖਿੱਚੀ ਗਈ ਸੀ। ਕਿਸੇ ਤਰਾਂ ਉਹਨਾਂ ਦੇ ਇੱਕ ਜਾਣਕਾਰ ਤੋਂ ਇਹ ਫੋਟੋ ਪਾਰਲੇ-ਜੀ ਕੰਪਨੀ ਦੇ ਮਾਲਕਾਂ ਤੱਕ ਪਹੁੰਚੀ ਤੇ ਉਹਨਾਂ ਨੂੰ ਇਹ ਫੋਟੋ ਪਸੰਦ ਆਈ ਤੇ ਉਹਨਾਂ ਇਸਨੂੰ ਪਾਰਲੇ-ਜੀ ਤੇ ਛਾਪ ਦਿੱਤਾ। ਪਰ ਇਹ ਸਭ ਅਫਵਾਹਾਂ ਹੀ ਕਹੀਆਂ ਜਾ ਸਕਦੀਆਂ ਹਨ ਕਿਉਂਕਿ ਕੰਪਨੀ ਦੇ ਸੀਨੀਅਰ ਹੈੱਡ ਮਯੰਕ ਸ਼ਾਹ ਅਨੁਸਾਰ ਇਹ ਫੋਟੋ ਕਿਸੇ ਅਸਲ ਔਰਤ ਦੀ ਨਹੀਂ ਸਗੋਂ 60 ਦੇ ਦਹਾਕੇ ਵਿਚ ਮਦਨਲਾਲ ਦਹੀਆ ਨਾਮ ਦੇ ਪੇਂਟਰ ਨੇ ਇਹ ਬਣਾਈ ਸੀ। Parle Warning About Potential 8-10k Layoffs Is Not Fake Newsਪਾਰਲੇ-ਜੀ ਦੇ ਨਾਮ ਨਾਲ ਜ਼ਿਆਦਾ ਮਸ਼ਹੂਰ ਇਸ ਕੰਪਨੀ ਦਾ ਵੱਧ ਮਸ਼ਹੂਰ ਪ੍ਰੋਡਕਟ ਪਾਰਲੇ-ਜੀ ਬਿਸਕੁਟ ਹੈ। ਹਾਲਾਂਕਿ ਕੰਪਨੀ ਦਾ ਨਾਮ ਸਿਰਫ਼ ‘ਪਾਰਲੇ’ ਹੈ। ਮਿੱਠੇ, ਨਮਕੀਨ ਅਤੇ ਚੌਕਲੇਟ ਫਲੇਵਰ ਵਾਲੇ ਬਿਸਕੁਟ ਦੇ ਨਾਲ-ਨਾਲ ਕੰਪਨੀ ਵੱਲੋਂ ਕਈ ਹੋਰ ਫਲੇਵਰਜ਼ ਵਾਲੇ ਬਿਸਕੁਟਾਂ ਸਣੇ ਟੌਫ਼ੀ (ਕੈਂਡੀ), ਚੌਕਲੇਟ, ਰੱਸ, ਸਨੈਕਸ (ਭੁਜੀਆ, ਚਿਪਸ ਵਗੈਰਾ) ਅਤੇ ਦਾਲਾਂ ਵੀ ਬਣਾਈਆਂ ਜਾਂਦੀਆਂ ਹਨ। ਕੰਪਨੀ ਦੀ ਵੈੱਬਸਾਈਟ ਮੁਤਾਬਕ ਸਾਲ 1928 ਵਿੱਚ ਮੋਹਨਲਾਲ ਦਿਆਲ ਵੱਲੋਂ ਹਾਊਸ ਆਫ਼ ਪਾਰਲੇ ਦੀ ਸ਼ੁਰੂਆਤ ਹੋਈ ਸੀ। ਪਹਿਲੀ ਫ਼ੈਕਟਰੀ ਸਾਲ 1929 ਵਿੱਚ ਸਥਾਪਤ ਹੋਈ ਸੀ ਜਿਸ ‘ਚ ਮਹਿਜ਼ 12 ਲੋਕ ਕਨਫ਼ੈਕਸ਼ਨਰੀ ਬਣਾਉਂਦੇ ਸਨ। ਪਾਰਲੇ-ਜੀ ਯਾਨੀ ਪਾਰਲੇ ਗਲੁਕੋ ਦੇ ਨਾਮ ਹੇਠਾਂ ਕੰਪਨੀ ਨੇ 1938 ਵਿੱਚ ਇਸ ਬਿਸਕੁਟ ਨੂੰ ਬਣਾਇਆ।ਮਹੱਤਵਪੂਰਨ ਗੱਲ ਇਹ ਹੈ ਕਿ ਪਾਰਲੇ-ਜੀ ਕੰਪਨੀ ਪਿਛਲੇ ਸਾਲ ਮੁਸੀਬਤ ਵਿੱਚ ਸੀ। ਰਿਪੋਰਟਾਂ ‘ਚ ਕਿਹਾ ਗਿਆ ਸੀ ਕਿ ਪਾਰਲੇ-ਜੀ ਦੀ ਮੰਗ ਘੱਟ ਗਈ ਹੈ। ਰਿਪੋਰਟਾਂ ‘ਚ ਇਹ ਦੱਸਿਆ ਗਿਆ ਸੀ ਕਿ 5 ਰੁਪਏ ਦੇ ਪੈਕੇਟ ਦੀ ਮੰਗ ਘੱਟ ਗਈ ਹੈ। ਇਸ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਕਿ ਕੰਪਨੀ ਨੂੰ 8 ਤੋਂ 10 ਹਜ਼ਾਰ ਕਰਮਚਾਰੀਆਂ ਨੂੰ ਛੁੱਟੀ ਦੇਣੀ ਪੈ ਸਕਦੀ ਹੈ। ਹਾਲਾਂਕਿ, ਲਗਭਗ 10 ਮਹੀਨਿਆਂ ਬਾਅਦ, ਕੰਪਨੀ ਦੀ ਕਿਸਮਤ ਬਦਲ ਗਈ ਹੈ।

Related Articles

Back to top button