News

ਕੋਈ ਰੱਬੀ ਰੂਹ ਹੈ Sri Hazur Sahib ਰਹਿੰਦਾ ਇਹ ਕੁੱਤਾ

ਹੈਰਾਨ ਹੋ ਜਾਵੋਗੇ ਇਸ ਅੱਖਾਂ ਤੋਂ ਅੰਨੇ ਕੁੱਤੇ ਬਾਰੇ ਜਾਣ ਕੇ। ਆਪਣੇ ਨੇਮ ਵਿੱਚ ਕਈ ਸਾਲਾਂ ਤੋਂ ਪੂਰਾ ਹੈ ਇਹ ਕੁੱਤਾ .. ਸੱਚਖੰਡ ਹਜ਼ੂਰ ਸਾਹਿਬ ਵਿਖੇ ਤੜਕੇ ਸਵੇਰੇ 2 ਵਜੇ ਜਦੋ ਗੋਦਾਵਰੀ ਨਦੀ ਤੋ “ਗਾਗਰ ਜਲ” ਲਿਜਾਣ ਦਾ ਸਮਾ ਹੋ ਜਾਦਾ ਹੈ ਤਾਂ ਇਹ ਅੱਖਾਂ ਤੋਂ ਅੰਨਾ ਕੁੱਤਾ ਗੁ. ਲੰਗਰ ਸਾਹਿਬ ਡਿੳੁਢੀ ਦੇ ਬਾਹਰ ਪੁੱਜ ਜਾਦਾ ਹੈ ਫਿਰ ਸੰਗਤ ਨਾਲ “ਗਾਗਰ ਜਲ” ਲੈਣ ਗੋਦਾਵਰੀ ਨਦੀ ਤੇ ਜਾਂਦਾ ਹੈ.. ਆਓ ਦੱਸਦੇ ਹਾਂ ਤੁਹਾਨੂੰ ਇਸ ਬਾਰੇ ਹੋਰ ਰੋਚਕ ਜਾਣਕਾਰੀ ..!!ਸੱਚ ਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਨਾਮ ਸੁਣਦੇ ਹੀ ਅੰਦਰ ਠੰਡ ਪੈ ਜਾਂਦੀ ਹੈ ਤੇ ਸਰੀਰ ਅੰਦਰ ਇੱਕ ਇਲਾਹੀ ਜੋਤ ਮਹਿਸੂਸ ਹੁੰਦੀ ਹੈ, ਇਹ ਸਥਾਨ ਮਹਾਰਾਸ਼ਟਰ ਦੇ ਨਾਂਦੇੜ ਸ਼ਹਿਰ ਵਿੱਚ ਮੌਜੂਦ ਹੈ, ਇਹ ਅਸਥਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਖਰੀ ਪਲਾਂ ਦੀ ਯਾਦ ਹੈ ਤੇ ਇਸੇ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਅਪਣਾ ਅੰਗੀਠਾ ਤਿਆਰ ਕੀਤਾ ਤੇ ਸੱਚਖੰਡ ਵਿੱਚ ਨਿਵਾਸ ਕੀਤਾ ਸੀ, ਬਾਅਦ ਵਿੱਚ ਇਸ ਸਥਾਨ ਤੇ ਮਹਾਰਾਜਾ ਰਣਜੀਤ ਸਿੰਘ ਨੇ ਸੁੰਦਰ ਗੁਰਦੁਆਰਾ ਤਿਆਰ ਕਰਵਾਇਆ, ਇਹ ਗੁਰਦੁਆਰਾ ਸਾਹਿਬ ਸਿੱਖਾਂ ਦੇ ਪੰਜਾਂ ਤੱਖਤਾਂ ਵਿੱਚ ਇੱਕ ਹੈ.ਬਾਕੀ ਦੇ ਤੱਖਤਾਂ ਨਾਲੋ ਇਸ ਦੀ ਮਰਿਆਦਾ ਅਲੱਗ ਹੈ ਪਰ ਰੱਬੀ ਨੂਰ ਇਕ ਹੀ ਹੈ,
ਸੱਚ ਖੰਡ ਸ੍ਰੀ ਹਜ਼ੂਰ ਸਾਹਿਬ ਦੇ ਨਾਲ ਹੀ ਬਾਬਾ ਨਾਦਾਨ ਸਿੰਘ ਜੀ ਸਥਾਨ ਹੈ. ਜਿਸ ਦਾ ਨਾਮ ਲੰਗਰ ਸਾਹਿਬ ਹੈ, ਏਥੇ ਪਿਆ ਹੋਇਆ ਨਾਗਰਾ 15 ਸਾਲ ਤੱਕ ਅਪਣੇ ਆਪ ਵੱਜਦਾ ਰਿਹਾ, ਸੰਤ ਮਸਕੀਨ ਜੀ ਨੂ ਏਸ ਬਾਰੇ ਕਿਸੇ ਨੇ ਦਸਿਆ ਤਾਂ ਉਹਨਾਂ ਨੇ ਏਸ ਗੱਲ ਤੇ ਯਕੀਨ ਨਹੀਂ ਕੀਤਾ ਤੇ ਉਹ ਆਪ ਏਸ ਨੂ ਦੇਖਣ ਲਈ ਗਏ
ਤੇ ਉਹਨਾਂ ਨੇ ਓਥੇ ਕਥਾ ਕੀਤੀ ਤੇ ਸਮਾਪਤੀ ਤੋਂ ਬਾਅਦ ਨਾਗਾਰੇ ਵਾਲੀ ਸਾਇਡ ਜਾਣ ਲੱਗੇ ਤੇ ਕਿਸੇ ਨੇ ਉਹਨਾਂ ਤੋਂ ਪੁੱਛਿਆ ਤਾਂ ਉਹਨਾਂ ਦਸਿਆ ਕਿ ਉਹ ਨਾਗਾਰੇ ਵਾਲਾ ਚਮਤਕਾਰ ਦੇਖਣ ਲਈ ਜਾ ਰਾਹੇ ਹਨ,ਮਸਕੀਨ ਜੀ ਜਲਦੀ ਨਾਲ ਲੰਗਰ ਸਾਹਿਬ ਪੰਹੁਚੇ ਤੇ ਉਹਨਾਂ ਦੇਖਿਆ ਕਿ ਸੰਗਤਾਂ ਪਹਿਲਾਂ ਹੀ ਓਥੇ ਮੌਜੂਦ ਸਨ,
ਮਸਕੀਨ ਜੀ ਓਥੇ ਬੈਠ ਗਏ ਤੇ ਜਦੋ ਲੰਗਰ ਖੁੱਲਣ ਦਾ ਸਮਾਂ ਹੋਇਆ ਤਾਂ ਉਹ ਨਾਗਾਰਾ ਅਪਣੇ ਆਪ ਹੀ ਵੱਜ ਉਠਿਆ, ਉਹ ਨਾਗਾਰਾ ਬਹੁਤ ਜ਼ੋਰ ਦੀ ਵੱਜਿਆ ਜਿਵੇਂ ਤੋਪਾਂ ਚੱਲਦਿਆਂ ਹੋਣ, ਇਹ ਦੇਖ ਕਿ ਸੰਤ ਜੀ ਬਹੁਤ ਹੈਰਾਨ ਹੋਏ, ਬੰਦਾ ਅੱਖੀਂ ਦੇਖੀ ਗੱਲ ਨੂੰ ਕਿਵੇਂ ਨਕਾਰਾ ਕਰ ਸਕਦਾ ਹੈ,
ਸੰਤ ਮਸਕੀਨ ਜੀ ਅਨੁਸਾਰ ਕੋਈ ਪਵਿੱਤਰ ਰੂਹ ਜਿਸ ਨੇ ਨਾਮ ਸਿਮਰਨ ਕੀਤਾ ਹੋਵੈ ਸਾਰੀ ਜ਼ਿੰਦਗੀ ਉਹਨਾਂ ਦਾ ਅੱਗੇ ਜਲਦੀ ਜਨਮ ਨਹੀਂ ਹੁੰਦਾ. ਉਹਨਾਂ ਨੂ ਜਨਮ ਲੇਨ ਲਈ ਕੋਈ ਪਵਿੱਤਰ ਕੁੱਖ ਨਹੀਂ ਮਿਲਦਾ ਤਾਂ ਉਹਨਾਂ ਦਾ ਨਿਵਾਸ ਮੰਦਰ ਮਸਜਿਦ ਗੁਰਦੁਆਰਾ ਬਣ ਜਾਂਦੇ ਹਨ. ਉਹ ਚ ਕਦੇ ਦੀਵਾ ਦੀ ਲੋ ਦੀ ਤਰਾਂ ਹੁੰਦੇ ਹਨ, ਸੰਤ ਜੀ ਅਨੁਸਾਰ ਜੋ ਨਾਗਾਰਾ ਵੱਜਦਾ ਸੀ ਉਹ ਨਾਮ ਸਿਮਰਨ ਵਾਲੀ ਦੀ ਰੂਹ ਏਥੇ ਅਪਣੀ ਸੇਵਾ ਕਰ ਰਹੀ ਸੀ, ਸਰੀਰ ਤਾਂ ਖ਼ਤਮ ਹੋ ਗਿਆ
ਪਰ ਸੇਵਾ ਦੀ ਮਮਤਾ ਖ਼ਤਮ ਨਹੀਂ ਹੋਈ ਤੇ 15 ਸਾਲ ਲਗਾਤਾਰ ਉਹਨਾਂ ਨੇ ਇਹ ਨਗਾਰਾ ਵਜਾਇਆ ਤੇ 1991 ਵਿਚ ਏਹ ਨਾਗਰਾ ਅਪਣੇ ਆਪ ਵੱਜਣਾ ਬੰਦ ਹੋ ਗਿਆ. ਜਦੋ ਮਸਕੀਨ ਜੀ ਨੂੰ ਉਹਨਾਂ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਕਿਹਾ ਕਿ ਓਸ ਦਾ ਜਨਮ ਹੋ ਗਿਆ ਤੇ ਓਸ ਨੂੰ ਜਨਮ ਲੇਨ ਜੋਗ ਕੁੱਖ ਮਿਲ ਗਈ ਹੈ,

ਕੁਝ ਸਮੇਂ ਪਹਿਲਾਂ ਤੁਸੀਂ ਇਕ ਵੀਡੀਓ ਦੇਖੀ ਹੋਣੀ ਹੈ ਜਿਸ ਵਿਚ ਦਿਖਾਇਆ ਜਾ ਰਿਹਾ ਹੈ ਕਿ ਲੰਗਰ ਸਾਹਿਬ ਦੇ ਗੇਟ ਅੱਗੇ ਇੱਕ ਕੂਕਰ ਰਹਿੰਦਾ ਹੈ, ਉਸ ਨੂੰ ਅੱਖਾਂ ਤੋਂ ਕੁਝ ਨਹੀਂ ਦਿਸਦਾ ਪਰ ਉਹ ਗੁਰੂ ਸੇਵਾ ਨੂੰ ਸਮਰਪਿਤ ਲੱਗਦਾ ਹੈ, ਕਮੇਟੀ ਨੇ ਓਸ ਦੇ ਸਨਮਾਨ ਲਈ ਓਸ ਨੂੰ ਕੂਲਰ ਤੱਕ ਦਿੱਤਾ ਹੋਇਆ ਹੈ, ਉਹ ਕਿਸੇ ਨੂੰ ਕੁਝ ਨਹੀਂ ਬੋਲਦਾ ਤੇ ਓਥੇ ਹੀ ਬੈਠਾ ਰਹਿੰਦਾ ਹੈ, ਜਦੋ ਗਾਗਰੀ ਸਿੰਘ ਜਲ ਲੈਣ ਲਈ ਜਾਂਦਾ ਹੈ ਤਾਂ ਸੰਗਤ ਦੇ ਨਾਲ ਉਹ ਕੂਕਰ ਵੀ ਜਾਂਦਾ ਹੈ ਤੇ ਸੰਗਤ ਦੇ ਨਾਲ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਾ ਹੈ,

Related Articles

Back to top button