Sikh News

ਕੈਪਟਨ ਸਾਬ ਨੇ ਤਾਂ ਕੋਰਾ ਜਵਾਬ ਦੇ ‘ਤਾ | CM Amarinder Singh | Surkhab Tv

ਪੰਜਾਬ ਵਿਚ ਇਸ ਸਮੇਂ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣਿਆ ਮੁੱਦਾ ਹੈ ਖਾਲਿਸਤਾਨ ਦਾ ਮੁੱਦਾ ਜਿਸਤੇ ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਵੀ ਖਾਲਿਸਤਾਨ ਦੀ ਹਮਾਇਤ ਦਾ ਬਿਆਨ ਦੇ ਚੁੱਕੇ ਹਨ। ਇਸਤੋਂ ਬਾਅਦ ਕੁਝ ਪੰਜਾਬੀ ਗਾਇਕਾਂ ਵਲੋਂ ਖਾਲਿਸਤਾਨ ਦੀ ਹਮਾਇਤ,ਨਾਲ ਹੀ Sikhs For Justice ਵਲੋਂ ਜੋ ਇਸ ਸਾਲ ਰਾਏਸ਼ੁਮਾਰੀ ਕਰਵਾਉਣ ਦਾ ਐਲਾਨ ਕੀਤਾ ਹੋਇਆ ਜਿਸਦਾ ਕਰਕੇ ਪੰਜਾਬ ਵਿਚ ਇਸ ਮਸਲੇ ਨੇ ਨਿੱਤ ਨਵੀਆਂ ਖਬਰਾਂ ਆ ਰਹੀਆਂ ਹਨ। ਇਹਨਾਂ ਖਬਰਾਂ ਵਿਚੋਂ,ਇਹਨਾਂ ਬਿਆਨਾਂ ਵਿਚੋਂ ਇੱਕ ਬਿਆਨ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਆ ਗਿਆ ਜਿਸ ਵਿਚ ਉਹਨਾਂ ਨੇ ਸਾਫ ਕਿਹਾ ਕਿ ਉਹ ਵੀ ਸਿੱਖ ਹਨ ਪਰ ਉਹ ਖਾਲਿਸਤਾਨ ਨਹੀਂ ਚਾਹੁੰਦੇ।ਨਾਲ ਹੀ ਕੈਪਟਨ ਨੇ Sikhs For Justice ਬਾਰੇ ਵੀ ਤੱਤੀਆਂ ਤੱਤੀਆਂ ਸੁਣਾ ਦਿੱਤੀਆਂ। ਉਹਨਾਂ ਕਿਹਾ ਕਿ ਪੰਜਾਬ ਵਿਚ ਕੋਈ ਵੀ Referendum ਨਹੀਂ ਹੋਣ ਦਿੱਤਾ ਜਾਵੇਗਾ।Akal Takht jathedar bats for amending SGPC Act | Cities News,The ... ਇਥੇ ਇਹ ਵੀ ਦੱਸਣਯੋਗ ਹੈ ਕਿ ਕੋਈ ਸਮਾਂ ਉਹ ਵੀ ਸੀ ਜਦੋਂ ਖੁਦ ਕੈਪਟਨ ਅਮਰਿੰਦਰ ਸਿੰਘ ਨੇ ਖਾਲਿਸਤਾਨ ਦੇ ਮਤੇ ਤੇ ਆਪਣੇ ਦਸਤਖਤ ਕੀਤੇ ਸਨ। ਜਿਨਾਂ ਵਿਚ ਸਿਮਰਨਜੀਤ ਸਿੰਘ ਮਾਨ,ਪ੍ਰਕਾਸ਼ ਸਿੰਘ ਬਾਦਲ,ਸੁਰਜੀਤ ਸਿੰਘ ਬਰਨਾਲਾ ਆਦਿ ਵੀ ਸ਼ਾਮਿਲ ਸਨ। ਇਸਤੋਂ ਇਲਾਵਾ 1992 ਵਿਚ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬੁਤਰਸ ਘਾਲੀ ਨੂੰ ਸਵੈ ਨਿਰਣੈ ਦੇ ਹੱਕ ਵਿਚ ਦਿੱਤੇ ਯਾਦ ਪੱਤਰ ਤੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਦਸਤਖਤ ਹੋਏ ਹਨ ਜੋ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿਚ ਉਸ ਵੇਲੇ ਦੇ UNO ਦੇ ਜਨਰਲ ਸਕੱਤਰ ਬੁਤਰਸ ਘਾਲੀ ਨੂੰ ਦਿੱਤਾ ਗਿਆ ਸੀ।

Related Articles

Back to top button