ਕੈਪਟਨ ਨੇ ਪੇਸ਼ ਕੀਤੀ ਸਮਾਰਟ ਰਾਸ਼ਨ ਕਾਰਡ ਸਕੀਮ, ਹੁਣ ਆਮ ਲੋਕਾਂ ਨੂੰ ਹੋਵੇਗਾ ਇਹ ਵੱਡਾ ਫਾਇਦਾ

ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਸਮਾਰਟ ਰਾਸ਼ਨ ਕਾਰਡ ਸਕੀਮ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਨਾਲ ਆਮ ਲੋਕਾਂ ਨੂੰ ਵੱਡਾ ਫਾਇਦਾ ਹੋਣ ਵਾਲਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਮਾਰਟ ਰਾਸ਼ਨ ਕਾਰਡ ਸਕੀਮ ਦਾ ਉਦਘਾਟਨ ਵੀਡੀਓ ਕਾਨਫ਼ਰੰਸਿੰਗ ਰਾਹੀਂ ਕੀਤਾ ਗਿਆ। ਆਮ ਲੋਕਾਂ ਨੂੰ ਇਸ ਸਕੀਮ ਦਾ ਇਹ ਫਾਇਦਾ ਹੋਵੇਗਾ ਕਿ ਹੁਣ ਉਹ ਇਸ ਕਾਰਡ ਰਾਹੀਂ ਬਿਨਾਂ ਕਿਸੇ ਹੋਰ ਦਸਤਾਵੇਜ਼ ਦੇ ਪੂਰੇ ਪੰਜਾਬ ‘ਚ ਕਿਸੇ ਵੀ ਜਗ੍ਹਾ ਤੋਂ ਆਪਣਾ ਰਾਸ਼ਨ ਲੈ ਸਕਣਗੇ।ਯਾਨੀ ਤੁਹਾਨੂੰ ਵਾਰ ਵਾਰ ਡਿਪੂ ਧਾਰਕ ਕੋਲ ਹੋਰ ਡਾਕੂਮੈਂਟਸ ਨਹੀਂ ਲੈਕੇ ਜਾਣੇ ਪੈਣਗੇ ਅਤੇ ਇਸ ਕਾਰਡ ਨਾਲ ਹੀ ਤੁਹਾਨੂੰ ਰਾਸ਼ਨ ਮਿਲ ਜਾਵੇਗਾ। ਸਰਕਾਰ ਦਾ ਕਹਿਣਾ ਹੈ ਕਿ ਇਹ ਕਾਰਡ ਆਮ ਲੋਕਾਂ ਦੇ ਸਮੇਂ ਦੀ ਬਚਤ ਕਰਨ ਦੇ ਨਾਲ ਨਾਲ ਇੱਕ ਵਾਰ ਵਿੱਚ ਹੀ ਡਿਪੂ ਧਾਰਕ ਤੋਂ ਰਾਸ਼ਨ ਉਪਲਬਧ ਕਰਵਾਏਗਾ। ਇਸ ਤਰੀਕੇ ਨਾਲ ਸਲਿੱਪ ਸਿਸਟਮ ਖ਼ਤਮ ਹੋ ਜਾਵੇਗਾ ਅਤੇ ਕਣਕ ਦੀ ਵੰਡ ਪਾਰਦਰਸ਼ੀ ਹੋ ਜਾਵੇਗੀ।ਖਬਰਾਂ ਦੇ ਅਨੁਸਾਰ ਡਿਪੂ ਧਾਰਕ ਮਸ਼ੀਨਾਂ ਨੂੰ ਅਪਗ੍ਰੇਡ ਕਰਨਗੇ ਅਤੇ ਮਸ਼ੀਨਾਂ ‘ਚ ਸਵਾਈਪ ਕਾਰਡਾਂ ਦੀ ਚੋਣ ਕੀਤੀ ਜਾਏਗੀ। ਨਾਲ ਹੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਨੈਸ਼ਨਲ ਫੂਡ ਸਕਿਓਰਟੀਨ ਐਕਟ 2013 ਅਧੀਨ ਭਾਰਤ ਅੰਦਰ ਬਣੇ 82 ਕਰੋੜ ਕਾਰਡ ਧਾਰਕਾਂ ਨੂੰ ਬਾਇਓਮੈਟ੍ਰਿਕ ਮਸ਼ੀਨ ਰਾਹੀਂ ਇਸ ਸਕੀਮ ਦਾ ਵੱਡਾ ਲਾਭ ਮਿਲਣ ਜਾ ਰਿਹਾ ਹੈ। ਹੁਣ ਲਾਭਪਾਤਰੀ ਜਨਤਕ ਵੰਡ ਪ੍ਰਣਾਲੀ ਅਧੀਨ ਪੀ. ਡੀ. ਐੱਸ. ਰਾਹੀਂ ਕੰਮ ਕਰ ਰਹੇ ਦੇਸ਼ ਦੇ ਕਰੀਬ 6 ਲੱਖ ਡੀਪੂ ਹੋਲਡਰਾਂ ਤੋਂ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਆਪਣਾ ਸਸਤਾ ਰਾਸ਼ਨ ਪ੍ਰਾਪਤ ਕਰ ਸਕਣਗੇ।
ਤੁਹਾਨੂੰ ਦੱਸ ਦੇਈਏ ਕਿ ਇਸ ਸਕੀਮ ਨੂੰ ਭਾਰਤ ਦੇ ਕਰੀਬ 26 ਸੂਬਿਆਂ ਨੇ 1 ਸਤੰਬਰ ਤੋਂ ਹੀ ਲਾਗੂ ਕਰ ਦਿੱਤਾ ਹੈ ਜਿਸ ਵਿੱਚ ਆਂਦਰਾ ਪ੍ਰਦੇਸ਼, ਹਰਿਆਣਾ, ਕਲ ਕੱਤਾ, ਮਹਾਰਾਸ਼ਟਰ, ਓਡੀਸ਼ਾ, ਸਿੱਕਮ, ਮਿਜ਼ੋਰਮ, ਤੇਲੂਗਾਨਾ, ਕੇਰਲਾ, ਪੰਜਾਬ, ਬਿਹਾਰ, ਗੋਆ, ਹਿਮਾਚਲ ਪ੍ਰਦੇਸ਼, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਓ, ਗੁਜਰਾਤ, ਉੱਤਰ ਪ੍ਰਦੇਸ਼, ਝਾੜਖੰਡ, ਮੱਧ ਪ੍ਰਦੇਸ਼, ਰਾਜਸਥਾਨ, ਤ੍ਰਿਪੁਰਾ ਆਦਿ ਸੂਬੇ ਸ਼ਾਮਿਲ ਹਨ।