Sikh News

ਕੈਨੇਡਾ ਤੋਂ ਬੱਸ ਰਾਹੀਂ ਸੰਗਤ ਪਹੁੰਚੀ ਸੁਲਤਾਨਪੁਰ ਲੋਧੀ | Canada to Sultanpur Lodhi by Bus

12 ਨਵੰਬਰ ਨੂੰ ਪੂਰੀ ਦੁਨੀਆ ਵਿਚ ਮਨਾਏ ਗਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਦੇ ਸਮਾਗਮ ਜੋ ਕਿ ਮੁੱਖ ਰੂਪ ਵਿੱਚ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਮਨਾਏ ਗਏ ਸਨ। ਭਾਵੇਂ ਕਿ ਇਹਨਾਂ ਸਮਾਗਮਾਂ ਦੀ ਲੜੀ ਸੰਪੂਰਨ ਹੋ ਚੁੱਕੀ ਹੈ ਫਿਰ ਵੀ ਬਹੁਤ ਸਾਰੀ ਸੰਗਤ ਅਜੇ ਵੀ ਗੁਰਦਵਾਰਾ ਬੇਰ ਸਾਹਿਬ ਪਹੁੰਚ ਰਹੀ ਹੈ। ਇਸੇ ਦੇ ਚਲਦੇ ਕੈਨੇਡਾ ਤੋਂ ਬੱਸ ਰਾਹੀਂ ਚਲਿਆ ਸਿੱਖ ਸੰਗਤ ਦਾ ਜਥਾ ਜੋ ਕਿ 17 ਦੇਸ਼ਾਂ ਵਿਚੋਂ ਹੁੰਦਾ ਹੋਇਆ 21 ਹਜਾਰ ਕਿਲੋਮੀਟਰ ਦਾ ਸਫ਼ਰ Image result for ber sahib70 ਦਿਨਾਂ ਵਿਚ ਪੂਰਾ ਕਰਕੇ ਕੱਲ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਪਹੁੰਚਕੇ ਨਤਮਸਤਕ ਹੋਇਆ ਜਿਥੇ ਸ਼੍ਰੋਮਣੀ ਕਮੇਟੀ ਤੇ ਸੰਗਤ ਵਲੋਂ ਇਸ ਜਥੇ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਜਥੇ ਵਿਚ ਸ਼ਾਮਿਲ ਸਿੱਖ ਸੰਗਤਾਂ ਨੇ ਇਥੇ ਪਹੁੰਚਕੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਖੁਸ਼ਕਿਸਮਤ ਹਨ ਜੋ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬਾਂ ਮੌਕੇ ਇਸ ਪਾਵਨ ਧਰਤੀ ਤੇ ਪਹੁੰਚੇ ਹਨ। ਇਹਨਾਂ ਸੰਗਤਾਂ ਨੇ ਕਿਹਾ ਕਿ ਉਹਨਾਂ ਦਾ ਮਕਸਦ ਇਸ ਤਰਾਂ ਵੱਖੋ-ਵੱਖ ਦੇਸ਼ਾਂ ਵਿਚ ਘੁੰਮਕੇ ਗੁਰੂ ਨਾਨਕ ਦੇਵ ਜੀ ਦਾ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦੁਨੀਆ ਤੱਕ ਪਹੁੰਚਾਉਣਾ ਸੀ।

Related Articles

Back to top button