Latest

ਕੈਨੇਡਾ ਜਾਣ ਦਾ ਸੋਚ ਰਹੇ ਪੰਜਾਬੀਆਂ ਲਈ ਵੱਡੀ ਖੁਸ਼ਖਬਰੀ! ਸਰਕਾਰ ਨੇ ਕੱਢੀ ਇਹ ਨਵੀਂ ਸਕੀਮ

ਹਰ ਸਾਲ ਵੱਡੀ ਗਿਣਤੀ ਵਿਚ ਪੰਜਾਬ ਦੇ ਨੌਜਵਾਨ ਕੈਨੇਡਾ ਵੱਲ ਨੂੰ ਜਾਂਦੇ ਹਨ ਪਰ ਮਹਾਮਾਰੀ ਦੇ ਕਾਰਨ ਕੈਨੇਡਾ ਜਾਣ ਦਾ ਸੁਪਨਾ ਦੇਖ ਰਹੇ ਨੌਜਵਾਨ ਪਿਛਲੇ ਕਈ ਮਹੀਨਿਆਂ ਤੋਂ ਚਿੰਤਾ ਵਿੱਚ ਸਨ। ਕਿਉਂਕਿ ਮਹਾਮਾਰੀ ਦੇ ਕਾਰਨ ਜਿਆਦਾਤਰ ਦੇਸ਼ਾਂ ਵਿੱਚ ਆਵਾਜਾਈ ਤੇ ਪਬੰਦੀ ਲੱਗੀ ਹੋਈ ਸੀ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਮੇਤ ਭਾਰਤ ਦੇ ਹਜ਼ਾਰਾਂ ਨੌਜਵਾਨ,ਜਿਹੜੇ ਆਪਣੇ ਕੈਨੇਡਾ ਜਾ ਕੇ ਪੜ੍ਹਾਈ ਕਰਨ ਦੇ ਸੁਪਨੇ ਨੂੰ ਲੈ ਕੇ ਚਿੰਤਤ ਸਨ, ਉਨ੍ਹਾਂ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ।ਹੁਣ ਕੈਨੇਡਾ ਪੜ੍ਹਾਈ ਕਰਨ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਇੱਕ ਰਸਤਾ ਮਿਲ ਜਾਵੇਗਾ। ਕੈਨੇਡਾ ਸਰਕਾਰ ਨੇ ਹੁਣ ਇਨ੍ਹਾਂ ਵਿਦਿਆਰਥੀਆਂ ਲਈ ਇੱਕ ਨਵੀਂ ਸਕੀਮ ਪੇਸ਼ ਕੀਤੀ ਹੈ। ਇਸ ਸਕੀਮ ਦਾ ਨਾਮ ਉਨ੍ਹਾਂ ਨੇ ਏਅਰ ਬੱਬਲ ਪ੍ਰੋਗਰਾਮ ਰੱਖਿਆ ਹੈ ਅਤੇ ਇਸ ਸਕੀਮ ਰਾਹੀਂ ਕੇਂਦਰ ਸਰਕਾਰ ਹੁਣ ਮੁੜ ਤੋਂ ਦੋਵਾਂ ਦੇਸ਼ਾਂ ਵਿਚਕਾਰ ਫਲਾਈਟਾਂ ਸ਼ੁਰੂ ਕਰਨ ਜਾ ਰਹੀ ਹੈ।ਇਸ ਪ੍ਰੋਗਰਾਮ ਦੇ ਅਨੁਸਾਰ ਹੁਣ ਜੋ ਵੀ ਕੈਨੇਡੀਅਨ ਨਾਗਰਿਕ ਵਿਦੇਸ਼ਾਂ ਵਿੱਚ ਫਸੇ ਹੋਏ ਹਨ ਜਾਂ ਫਿਰ ਕੈਨੇਡਾ ਦੇ ਵੈਲਿਡ ਵੀਜ਼ਾ ਨਾਲ ਕੋਈ ਵੀ ਵਿਅਕਤੀ ਇਨ੍ਹਾਂ ਫਲਾਈਟਾਂ ਰਾਹੀਂ ਕੈਨੇਡਾ ਜਾ ਸਕਦਾ ਹੈ। ਯਾਨੀ ਜੇਕਰ ਤੁਸੀਂ ਕੈਨੇਡਾ ਦਾ ਵੀਜ਼ਾ ਲਗਵਾ ਰੱਖਿਆ ਹੈ ਅਤੇ ਤੁਹਾਨੂੰ ਫਲਾਈਟਾਂ ਦੇ ਸ਼ੁਰੂ ਹੋਣ ਦਾ ਇੰਤਜ਼ਾਰ ਹੈ ਤਾਂ ਹੁਣ ਤੁਹਾਡਾ ਇੰਤਜ਼ਾਰ ਜਲਦੀ ਹੀ ਖਤਮ ਹੋਣ ਵਾਲਾ ਹੈ ਅਤੇ ਤੁਸੀਂ ਕੈਨੇਡਾ ਜਾ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕੋਗੇ।ਇਸੇ ਤਰਾਂ ਹੁਣ ਕੈਨੇਡਾ ਵਿੱਚ ਫਸੇ ਹੋਏ ਭਾਰਤੀ ਵੀ ਇਸ ਪ੍ਰੋਗਰਾਮ ਦੇ ਤਹਿਤ ਭਾਰਤ ਵਾਪਿਸ ਆ ਸਕਦੇ ਹਨ। ਹਾਲਾਂਕਿ ਇਨ੍ਹਾਂ ਫਲਾਈਟਾਂ ਵਿੱਚ ਤੁਸੀਂ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਗਾਈਡਲਾਈਨਜ਼ ਨੂੰ ਪੂਰਾ ਕਰਨ ਤੋਂ ਬਾਅਦ ਹੀ ਸਫ਼ਰ ਕਰ ਸਕੋਗੇ। ਪੂਰੀ ਖਬਰ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

Related Articles

Back to top button