Punjab

ਕੁੜੀ ਕੋਲ ਮੁੰਡੇ ਨੂੰ ਕੀਤਾ ਰੱਜ ਕੇ ਜਲੀਲ, ਬੇਇਜਤੀ ਕਰਕੇ ਮੁੰਡੇ ਨੇ ਚੁੱਕ ਲਿਆ ਵੱਡਾ ਕਦਮ

ਫ਼ਿਰੋਜ਼ਪੁਰ ਵਿੱਚ ਬੌਬੀ ਨਾਮ ਦੇ ਲੜਕੇ ਨੇ ਕਿਸੇ ਲੜਕੀ ਪਾਲੀ ਵੱਲੋਂ ਉਸ ਨੂੰ ਕੁੱਝ ਗਲਤ ਆਖ ਦੇਣ ਤੋਂ ਬਾਅਦ ਆਪਣੇ ਘਰ ਆ ਕੇ ਛੱਤ ਦੇ ਗਾਡਰ ਨਾਲ ਚੁੰਨੀ ਬੰਨ੍ਹ ਕੇ ਆਪਣੇ ਗਲ ਵਿੱਚ ਪਾ ਕੇ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਭਾਵੇਂ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਪਰ ਡਾਕਟਰਾਂ ਦਾ ਕਹਿਣਾ ਸੀ ਕਿ ਹੁਣ ਇਸ ਵਿੱਚ ਕੁੱਝ ਨਹੀਂ ਹੈ। ਜਾਨ ਜਾਣ ਤੋਂ ਪਹਿਲਾਂ ਇਸ ਲੜਕੇ ਬੌਬੀ ਨੇ ਆਪਣਾ ਇੱਕ ਵਾਈਸ ਮੈਸੇਜ ਵੀ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਹੈ। ਇਸ ਵਿੱਚ ਉਸ ਨੇ ਪਾਲੀ ਨੂੰ ਇਸ ਘਟਨਾ ਲਈ ਜ਼ਿੰਮੇਵਾਰ ਦੱਸਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪੁਲਸ ਅਧਿਕਾਰੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਹੈ। ਕਿ ਲੜਕੇ ਬੌਬੀ ਦਾ ਕਿਸੇ ਲੜਕੀ ਨਾਲ ਰਿਲੇਸ਼ਨ ਸੀ। ਇੱਕ ਦਿਨ ਉਸ ਦੇ ਸਾਹਮਣੇ ਲੜਕੀ ਪਾਲੀ ਨੇ ਬੌਬੀ ਨੂੰ ਕੁਝ ਗਲਤ ਆਖ ਦਿੱਤਾ। ਬੌਬੀ ਨੇ ਇਸ ਕਾਰਨ ਬੇਇ-ਜ਼ਤੀ ਮਹਿਸੂਸ ਕੀਤੀ। ਉਸ ਨੇ ਘਰ ਆ ਕੇ ਛੱਤ ਦੇ ਗਾਡਰ ਨਾਲ ਚੁੰਨੀ ਬੰਨ੍ਹ ਕੇ ਅਤੇ ਦੂਸਰੇ ਪਾਸੇ ਆਪਣੀ ਗਰਦਨ ਵਿੱਚ ਪਾ ਕੇ ਆਪਣੀ ਜਾਨ ਦੇ ਦਿੱਤੀ। ਇਸ ਤੋਂ ਪਹਿਲਾਂ ਉਸ ਨੇ ਸੋਸ਼ਲ ਮੀਡੀਆ ਤੇ ਇੱਕ ਵਾਇਸ ਮੈਸੇਜ ਵੀ ਵਾਇਰਲ ਕੀਤਾ ਹੈ। ਜਿਸ ਵਿੱਚ ਉਸ ਨੇ ਦੋਸ਼ ਲਗਾਇਆ ਹੈ ਕਿ ਪਾਲੀ ਨੇ ਉਸ ਨੂੰ ਗਲਤ ਬੋਲਿਆ ਹੈ ਅਤੇ ਉਸ ਨਾਲ ਧੱਕਾ ਵੀ ਕੀਤਾ ਹੈ। ਉਸ ਦੇ ਪਰਿਵਾਰ ਵਾਲਿਆਂ ਨੇ ਪੁਲੀਸ ਨੂੰ ਪਾਲੀ ਅਤੇ ਪੰਜੂ ਪ੍ਰਧਾਨ ਖਿਲਾਫ ਬਿਆਨ ਲਿਖਵਾਏ ਹਨ। ਪੁਲਿਸ ਨੇ ਇਸ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪਾਲੀ ਅਤੇ ਪੰਜੂ ਪ੍ਰਧਾਨ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਮ੍ਰਿਤਕ ਲੜਕੇ ਦੀ ਦੇਹ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਡਾਕਟਰ ਦਾ ਕਹਿਣਾ ਹੈ ਕਿ ਪਰਿਵਾਰ ਵਾਲੇ ਲੜਕੇ ਨੂੰ ਉਨ੍ਹਾਂ ਕੋਲ ਲੈ ਕੇ ਆਏ ਸਨ। ਲੜਕੇ ਦੀ ਪਹਿਲਾਂ ਹੀ ਜਾਨ ਜਾ ਚੁੱਕੀ ਸੀ। ਪਰਿਵਾਰ ਦੇ ਦੱਸਣ ਅਨੁਸਾਰ ਉਸ ਨੇ ਚੁੰਨੀ ਨਾਲ ਲਟਕ ਕੇ ਇਹ ਕੰਮ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕ ਦੇ ਪੋਸਟਮਾਰਟਮ ਲਈ ਫਿਰੋਜ਼ਪੁਰ ਭੇਜ ਦਿੱਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Related Articles

Back to top button