News

ਕੁੜੀਆਂ ਨੇ ਲੱਭ ਲਿਆ ਪਰਾਲੀ ਦਾ ਪੱਕਾ ਹੱਲ,ਹੁਣ ਕਿਸਾਨ ਨਹੀਂ ਲਗਾਉਣਗੇ ਪਰਾਲੀ ਨੂੰ ਅੱਗ,ਦੇਖੋ ਵੀਡੀਓ

ਦਿੱਲੀ ‘ਚ ਹਰ ਦਿਨ ਵਧ ਰਹੇ ਪ੍ਰਦੂਸ਼ਣ ਲਈ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ‘ਤੇ ਇਲਜ਼ਾਮ ਲੱਗ ਰਿਹਾ ਹੈ। ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਗੁਆਂਢੀ ਸੂਬਿਆਂ ‘ਚ ਲਗਾਤਾਰ ਕਿਸਾਨਾਂ ਵੱਲੋਂ ਪਾਰਲੀ ਨੂੰ ਅੱਗ ਲਾਈ ਜਾ ਰਹੀ ਹੈ। ਇਸ ਦੇ ਨਾਲ ਹੀ ਦੋਵਾਂ ਸੂਬਿਆਂ ‘ਚ ਵੀ ਇੱਕ ਦੂਜੇ ‘ਤੇ ਦੋਸ਼ ਲਾਏ ਜਾ ਰਹੇ ਹਨ।ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲਾ ਹਫਤਾ ਖ਼ਤਰਨਾਕ ਸਾਬਤ ਹੋ ਸਕਦਾ ਹੈ ਕਿਉਂਕਿ ਕਿਸਾਨ ਨਵੀਂ ਫਸਲ ਲਾਉਣ ਦੀ ਤਿਆਰੀ ‘ਚ ਹੈ। ਇਸ ਲਈ ਕਿਸਾਨ ਨੂੰ ਖੇਤ ਖਾਲੀ ਚਾਹੀਦਾ ਹੈ ਤੇ ਉਹ ਪਰਾਲੀ ਚੁੱਕਣ ਦਾ ਕੋਈ ਹੱਲ ਨਾ ਮਿਲਣ ਤੋਂ ਬਾਅਦ ਉਸ ਨੂੰ ਅੱਗ ਲਾਉਣ ਲਈ ਮਜ਼ਬੂਰ ਹੈ।ਇਸ ਦੇ ਮੱਦੇਨਜ਼ਰ ਲੁਧਿਆਣਾ ਸਥਿਤ ਪੰਜਾਬ ਰੀਮੋਟ ਸੈਂਸਿੰਗ ਸੈਂਟਰ ਨੇ ਇੱਕ ਰਿਪੋਰਟ ਪੇਸ਼ ਕੀਤੀ ਹੈ।ਉਧਰ, ਸਾਲ 2017 ‘ਚ ਪਰਾਲੀ ਸਾੜਨ ਦੇ ਮਾਮਲੇ ‘ਚ ਪੰਜਾਬ ਪਹਿਲੇ ਨੰਬਰ ‘ਤੇ ਸੀ। ਇਸ ਸਾਲ ‘ਚ ਸਤੰਬਰ ਤੋਂ ਨਵੰਬਰ ‘ਚ 30,867 ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਪੰਜਾਬ ਰੀਮੋਟ ਸੈਂਸਿੰਗ ਸੈਂਟਰ ਦੀ ਰਿਪੋਰਟ ਮੁਤਾਬਕ ਇਸ ਸਾਲ ਸਭ ਤੋਂ ਜ਼ਿਆਦਾ ਧੂੰਆਂ ਕਰਨ ਵਾਲਾ ਦਿਨ 30 ਅਕਤੂਬਰ ਰਿਹਾ।ਇਸ ਦੇ ਅੰਕੜਿਆਂ ‘ਚ ਕਿਹਾ ਗਿਆ ਹੈ ਕਿ ਪੰਜਾਬ ‘ਚ ਪਿਛਲੇ ਸਾਲ ਨਾਲੋਂ ਇਸ ਵਾਰ ਪਰਾਲੀ ਸਾੜਣ ਦੇ ਮਾਮਲੇ ਘਟੇ ਹਨ। ਸੈਂਟਰ ਦੇ ਅਧਿਕਾਰੀ ਨੇ ਦੱਸਿਆ ਕਿ 2019 ‘ਚ 23 ਸਤੰਬਰ ਤੋਂ 3 ਨਵੰਬਰ ਤਕ 25,314 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ। ਜਦਕਿ ਸਾਲ 2018 ‘ਚ ਸਤੰਬਰ ਤੋਂ ਨਵੰਬਰ ‘ਚ ਇਹ ਅੰਕੜਾ 25,380 ਦਾ ਸੀ।

Related Articles

Back to top button