Punjab
ਕੁੜੀਆਂ ਦਾ ਹੁਣ 22 ਚਲਾਨ ਹੋਵੇਗਾ | Chandigarh Traffic Police

ਨਵੇਂ ਟ੍ਰੈਫਿਕ ਨਿਯਮਾਂ ਨਾਲ ਪੂਰੇ ਦੇਸ਼ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਲੋਕ ਸੜਕਾਂ ਉੱਤੇ ਜਾਣ ਤੋਂ ਪਹਿਲਾਂ 10 ਵਾਰ ਸੋਚਣ ਲੱਗੇ ਹਨ। ਕਿਉਂਕਿ ਨਵੇਂ ਨਿਯਮ ਲਾਗੂ ਹੋਣ ਮਗਰੋਂ ਪੁਲਿਸ ਨੇ ਵੀ ਪੂਰੀ ਸਖ਼ਤੀ ਕਰ ਦਿੱਤੀ ਹੈ। ਜਿਸ ਨਾਲ ਮੋਟੇ-ਮੋਟੇ ਚਲਾਨ ਕੱਟੇ ਜਾ ਰਹੇ ਹਨ। ਕਈ ਥਾਂਵਾਂ ‘ਤੇ ਤਾਂ ਵਾਹਨ ਦੀ ਕੀਮਤ ਨਾਲੋਂ ਵੱਧ ਚਲਾਨ ਕੱਟੇ ਗਏ ਹਨ। ਇਸ ਲਈ ਚਰਚਾ ਹੈ ਕਿ ਸਰਕਾਰ ਖ਼ਜ਼ਾਨਾ ਭਰਨ ਲਈ ਮੋਟੇ ਜ਼ੁਰਮਾਨੇ ਲਾ ਰਹੀ ਹੈ ਤੇ ਕਈ ਵਾਰ ਪੁਲਿਸ ਵਲੋਂ ਜਬਰਦਸਤੀ ਹੀ ਚਲਾਨ ਕੱਟਿਆ ਜਾਂਦਾ ਹੈ। ਸੜਕ ਨਿਯਮਾਂ ਦੀ ਉਲੰਘਣਾ ਕਰਨ ਤੇ ਕਈ ਵਾਰ ਸਾਨੂੰ ਟ੍ਰੈਫਿਕ ਪੁਲਿਸ ਜਾਂ ਚੈਕਿੰਗ ਪੁਲਿਸ ਰੋਕ ਲੈਂਦੀ ਹੈ। ਇਸ ਦੇ ਮੱਦੇਨਜਰ ਕਈ ਵਾਰ ਅਧਿਕਾਰਾਂ ਨੂ ਲੈਕੇ ਬਹਿਸ ਹੋ ਜਾਦੀ ਹੈ। ਤੁਸੀ ਅਕਸਰ ਦੇਖਿਆ ਵੀ ਹੋਵੇਗਾ ਕੀ ਚੈਕਿੰਗ ਦੌਰਾਨ ਕਈ ਪੁਲਿਸ ਵਾਲੇ ਤੁਹਾਨੂੰ ਰੋਕਣ ਲਈ ਹੱਥ ਅੱਗੇ ਕਰਦੇ ਹਨ ਜਾਂ ਫਿਰ ਵਾਹਨ ਨੂੰ ਰੋਕਣ ਦੇ ਲਈ ਆਪਣੇ ਵਾਹਨ ਨੂੰ ਹੀ ਚਾਲਕ ਦੇ ਵਾਹਨ ਅੱਗੇ ਲੈ ਜਾਂਦੇ ਹਨ।