ਕੀ ਹੈ ‘ਬੀੜਾ ਚੁੱਕਣਾ’ ਦਾ ਮਤਲਬ ?? Reality behind Word ‘Beeda Chukkna’

ਸੌਂਹ / ਕਸਮ : ਕਿਸੇ ਪਰਾਪ੍ਰਕਿਰਤਿਕ ਹਸਤੀ ਨਾਲ ਕੀਤਾ ਗਿਆ ਪਵਿੱਤਰ ਵਾਅਦਾ , ਜਿਸ ਅਨੁਸਾਰ ਵਿਅਕਤੀ ਕੋਈ ਰੱਬੀ ਬਖ਼ਸ਼ਿਸ਼ ਪ੍ਰਾਪਤ ਹੋਣ ਉੱਤੇ ਜਾਂ ਪੂਰਨ ਰੂਪ ਵਿੱਚ ਕੋਈ ਖ਼ਾਸ ਸੇਵਾ ਜਾਂ ਭਗਤੀ ਕਰਨ ਜਾਂ ਕੋਈ ਖ਼ਾਸ ਵਤੀਰਾ ਕਰਨ ਦਾ ਵਚਨ ਦਿੰਦਾ ਹੈ । ਜਿਵੇਂ ਰੱਬਾ ਐਤਕੀ ਬਚਾਅ ਲੈ , ਅੱਗੇ ਤੋਂ ਚੋਰੀ ਨਹੀਂ ਕਰਾਂਗਾ ਜਾਂ ਰੱਬਾ ਜੇ ਮੇਰੇ ਪੋਤਰਾ ਹੋਏ ਤਾਂ ਅਖੰਡ ਪਾਠ ਰੱਖਾਂਗਾ ਆਦਿ ।ਗੁਰੂ ਸਾਹਿਬ ਦੇ ਚੜ੍ਹਾਈ ਕਰਨ ਦਾ ਜ਼ਿਕਰ ‘ਅਖ਼ਬਾਰਾਤ-ਇ-ਦਰਬਾਰ-ਇ-ਮੁਅੱਲਾ’ ਵਿੱਚ ਮੌਜੂਦ ਹੈ। ਇਸ ਤੋਂ ਇਲਾਵਾ ਇਹੀ ਜ਼ਿਕਰ ਇੱਕ ਸਿੱਖ ਲੇਖਕ ਸੈਨਾਪਤੀ ਦੀ ‘ਗੁਰਸੋਭਾ’ (1709), ਬਹਾਦਰ ਸ਼ਾਹ ਦੇ ਤਿੰਨ ਸਮਕਾਲੀ ਮੁਸਲਮਾਨ ਲੇਖਕਾਂ ਦੀਆਂ ਕਿਤਾਬਾਂ ਮਿਰਜ਼ਾ ਮੁਹੰਮਦ ਦੀ ‘ਇਬਰਤਨਾਮਾ’ (1716), ਮੁਹੰਮਦ ਕਾਸਿਮ ਦੀ ‘ਇਬਰਤਨਾਮਾ’ (1723), ਮੁਹੰਮਦ ਸ਼ਫ਼ੀ ਦੀ ‘ਮੀਰਾਤ-ਇ-ਵਾਰਿਦਾਤ’ (1734) ਅਤੇ ਇੱਕ ਹਿੰਦੂ ਲੇਖਕ ਚਤੁਰਮਾਨ ਸਕਸੈਨਾ ਦੀ ‘ਚਹਾਰ ਗੁਲਸ਼ਨ’ ਵਿੱਚ ਵੀ ਮਿਲਦਾ ਹੈ। ਇਨ੍ਹਾਂ ਸਾਰੀਆਂ ਕਿਤਾਬਾਂ ਵਿੱਚ ਗੁਰੂ ਸਾਹਿਬ ਦੀ ‘ਮੌਤ’ ਛੁਰਿਆਂ ਦੇ ਵਾਰ ਨਾਲ ਹੋਣ ਦਾ ਜ਼ਿਕਰ ਹੈ ਅਤੇ ਬਾਦਸ਼ਾਹ ਦੇ ਭੇਜੇ ਜਿਰਾਹ ਵਲੋਂ ਜ਼ਖ਼ਮ ਸੀਣ ਅਤੇ ਮਗਰੋਂ ਕਮਾਨ ਖਿੱਚਣ ਨਾਲ ‘ਮੌਤ’ ਦਾ ਜ਼ਰਾ-ਮਾਸਾ ਜ਼ਿਕਰ ਵੀ ਨਹੀਂ। ਦਰਅਸਲ ਬਾਦਸ਼ਾਹ ਉਸ ਵੇਲੇ ਕਈ ਮੀਲ ਦੂਰ ਨਿਕਲ ਚੁੱਕਾ ਸੀ, ਇਸ ਕਰ ਕੇ ਉਸ ਵਲੋਂ ਹਕੀਮ/ਜਿਰਾਹ ਭੇਜਣ ਵਾਲੀ ਗੱਲ ਸਿਰਫ਼ ਤੇ ਸਿਰਫ਼ ਨਾ-ਮੁਮਕਿਨ ਹੀ ਸੀ। ਉਂਜ ਉਹ ਹਮਲੇ ਦੀ ਸਾਜ਼ਸ਼ ਵਿੱਚ ਸ਼ਾਮਲ ਵੀ ਸੀ। ਅਜਿਹਾ ਜਾਪਦਾ ਹੈ ਕਿ ਗੁਰੂ ਸਾਹਿਬ ਦੇ ਜ਼ਖ਼ਮੀ ਹੋਣ, ਜ਼ਖ਼ਮ ਸੀਣ ਅਤੇ ਫਿਰ ਕਮਾਨ ਖਿੱਚਣ ਦੀ “ਦੁਰਘਟਨਾ/ਹਾਦਸੇ ਵਿੱਚ ਮੌਤ ਹੋਣ” ਜਾਂ “ਕਮਾਨ ਖਿੱਚ ਕੇ ਆਪ ਮਨਜ਼ੂਰ ਕੀਤੀ ਮੌਤ” ਦਾ ਪ੍ਰਚਾਰ ਵਜ਼ੀਰ ਖ਼ਾਨ ਜਾਂ/ਅਤੇ ਬਹਾਦਰ ਸ਼ਾਹ ਨੇ ਕਰਵਾਇਆ ਹੋਵੇਗਾ ਤਾਕਿ ਉਹ ਖ਼ੁਦ ਨੂੰ ਗੁਰੂ ਸਾਹਿਬ ਉੱਤੇ ਕਰਵਾਏ ਹਮਲੇ ‘ਚੋਂ ਸੁਰਖ਼ਰੂ ਕਰ ਸਕਣ। ਗੁਰੂ ਸਾਹਿਬ ਦੀ “ਮੌਤ” ਇੰਜ ਵਿਖਾਉਣਾ ਵਜ਼ੀਰ ਖ਼ਾਨ ਅਤੇ ਬਹਾਦਰ ਸ਼ਾਹ ਦੇ ਜਾਲ ਵਿੱਚ ਫਸ ਕੇ ਤਵਾਰੀਖ਼ ਵਿਗਾੜਨਾ ਹੈ। ਕੁੱਝ ਸਿੱਖ ਲੇਖਕਾਂ ਨੇ, ਸਰਕਾਰੀ ਪ੍ਰਾਪੇਗੰਡੇ ਦੀ ਸਾਜ਼ਸ਼ ਦੀ ਤਹਿ ਤਕ ਜਾਣ ਦੀ ਬਜਾਏ, ਇਸ ਨੂੰ ਤਵਾਰੀਖ਼ ਬਣਾ ਕੇ ਅਹਿਮਕਤਾ ਦਾ ਇਜ਼ਹਾਰ ਕੀਤਾ ਜਿਸ ਨੂੰ ਕੁੱਝ ਅਗਲੇ ਬਚਕਾਨੇ ਲੇਖਕਾਂ ਨੇ ਲੋਕਾਂ ਦੇ ਕੰਨਾਂ ਵਿੱਚ ਚਾੜ੍ਹ ਦਿਤਾ। ਕੁੱਝ ਸਿੱਖ ਲਿਖਾਰੀ ਸ਼ਾਇਦ ਇਹ ਵੀ ਨਹੀਂ ਸਨ ਚਾਹੁੰਦੇ ਕਿ ਗੁਰੂ ਸਾਹਿਬ ਨੂੰ ਮੁਸਲਮਾਨੀ ਹਮਲੇ ਵਿੱਚ ਸ਼ਹੀਦ ਹੋਇਆ ਵਿਖਾਇਆ ਜਾਵੇ, ਸੋ ਉਨ੍ਹਾਂ ਨੂੰ ਕਮਾਨ ਖਿੱਚਣ ਨਾਲ ਮੌਤ ਸਾਬਤ ਕਰਨ ਵਿੱਚ ਵਧੇਰੇ ਸ਼ਰਧਾ ਜਾਪੀ ਹੋਵੇ। ਏਨਾ ਹੀ ਨਹੀਂ, ਇੱਕ ਅੱਧ ਲੇਖਕ ਨੇ ਤਾਂ ਇਹ ਵੀ ਲਿਖ ਮਾਰਿਆ ਕਿ ਗੁਰੂ ਸਾਹਿਬ ਨੂੰ ਇੱਕ ਪਠਾਣ ਨੇ ਘੋੜਿਆਂ ਦੀ ਕੀਮਤ ਦੇ ਲੈਣ-ਦੇਣ ਦੇ ਝਗੜੇ ਵਿੱਚ ਕਤਲ ਕਰ ਦਿਤਾ ਸੀ। ਦੋ ਲੇਖਕਾਂ ਨੇ ਇਹ ਬੇਥ੍ਹਵੀ ਵੀ ਮਾਰੀ ਕਿ ਗੁਰੂ ਸਾਹਿਬ ਨੇ ਹਮਲਾਵਰ ਪਠਾਣ ਨੂੰ ਉਨ੍ਹਾਂ (ਗੁਰੂ ਸਾਹਿਬ) ਤੋਂ ਬਦਲਾ ਲੈਣ ਵਾਸਤੇ ਆਪ ਭੜਕਾਇਆ ਸੀ। ਪਰ ਇਹ ਲੇਖਕ ਵੀ ਜ਼ਖ਼ਮ ਸੀਣ ਤੇ ਮਗਰੋਂ ਕਮਾਨ ਖਿਚਣ ਨਾਲ ਮੌਤ ਦੀ ਥਾਂ ਕਾਰੀ ਜ਼ਖ਼ਮਾਂ ਨਾਲ ਦੋ ਦਿਨ ਵਿੱਚ ਮੌਤ ਦਾ ਜ਼ਿਕਰ ਕਰਦੇ ਹਨ।