Agriculture

ਕੀ ਹੁੰਦਾ ਹੈ ਜ਼ੀਰੋ ਮੀਟਰ ਟ੍ਰੈਕਟਰ, ਨਵੇਂ ਟ੍ਰੈਕਟਰ ‘ਤੇ ਮਿਲਦਾ ਹੈ 1 ਲੱਖ ਦਾ ਫਾਇਦਾ

ਅੱਜ ਦੇ ਸਮੇ ਵਿਚ ਖੇਤੀ ਲਈ ਟ੍ਰੈਕਟਰ ਬਹੁਤ ਜਰੂਰੀ ਹੈ ਅਤੇ ਟ੍ਰੈਕਟਰ ਬਿਨਾ ਖੇਤੀ ਬਹੁਤ ਔਖੀ ਹੈ, ਪਰ ਮਹਿੰਗਾ ਹੋਣ ਕਾਰਨ ਛੋਟੇ ਕਿਸਾਨ ਟ੍ਰੈਕਟਰ ਨਹੀਂ ਖਰੀਦ ਪਾਉਂਦੇ। ਪਰ ਅੱਜ ਅਸੀਂ ਤੁਹਾਨੂੰ ਟ੍ਰੈਕਟਰ ਖਰੀਦਣ ਦਾ ਇੱਕ ਅਜਿਹਾ ਤਰੀਕਾ ਦੱਸਾਂਗੇ ਜਿਸ ਨਾਲ ਤੁਹਾਨੂੰ ਨਵਾਂ ਟ੍ਰੈਕਟਰ ਖਰੀਦਣ ਤੇ ਘੱਟ ਤੋਂ ਘੱਟ 1 ਲੱਖ ਰੁਪਏ ਦਾ ਫਾਇਦਾ ਹੋਵੇਗਾ। ਯਾਨੀ ਕਿ ਤੁਸੀਂ ਨਵੇਂ ਟ੍ਰੈਕਟਰ ਨੂੰ ਹੀ ਉਸਦੀ ਕੀਮਤ ਤੋਂ ਇੱਕ ਤੋਂ 2 ਲੱਖ ਰੁਪਏ ਘੱਟ ਦੇਖੇ ਖਰੀਦ ਸਕੋਗੇ।Tractor sales grow as monsoon, govt help for farmers lift rural economy |  Business Standard Newsਕਿਸਾਨ ਵੀਰੋ ਤੁਸੀਂ ਅਕਸਰ ਜ਼ੀਰੋ ਮੀਟਰ ਟ੍ਰੈਕਟਰ ਬਾਰੇ ਸੁਣਿਆ ਹੋਵੇਗਾ ਪਰ ਬਹੁਤੇ ਕਿਸਾਨਾਂ ਨੂੰ ਇਹ ਨਹੀਂ ਪਤਾ ਕਿ ਜ਼ੀਰੋ ਮੀਟਰ ਟ੍ਰੈਕਟਰ ਕੀ ਹੁੰਦਾ ਹੈ। ਸਭਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਜ਼ੀਰੋ ਮੀਟਰ ਟ੍ਰੈਕਟਰ ਉਹ ਟ੍ਰੈਕਟਰ ਹੁੰਦਾ ਹੈ ਜੋ ਕਿ ਬਿਲਕੁਲ ਨਵਾਂ ਹੁੰਦਾ ਹੈ ਪਰ ਕੰਪਨੀ ਉਸਨੂੰ ਡੀਲਰ ਰਾਹੀਂ ਨਹੀਂ ਵੇਚਦੇ ਬਲਕਿ ਸਿੱਧਾ ਕਿਸਾਨਾਂ ਨੂੰ ਜਾਂ ਫਿਰ ਹੋਰ ਕਿਸੇ ਮਾਧਿਅਮ ਰਹੀ ਵੇਚਦੀ ਹੈ।Escorts sells 7,240 tractors in February 2019, up 12%ਇਨ੍ਹਾਂ ਵਿੱਚ ਪਲਾਂਟ ਤੋਂ ਸ਼ੋਰੂਮ ਲਿਜਾਂਦੇ ਸਮੇਂ ਪਲਟੇ ਹੋਏ ਟ੍ਰੈਕਟਰ, ਇੰਸ਼ੋਰੈਂਸ ਕੰਪਨੀਆਂ ਦੇ ਟ੍ਰੈਕਟਰ, ਐਕਸਪੋਰਟ ਵਾਲੇ ਮਾਡਲ ਅਤੇ ਪੁਰਾਣੇ ਮਾਰਕੇ ਦੇ ਟ੍ਰੈਕਟਰ ਹੁੰਦੇ ਹਨ। ਅਜਿਹੇ ਟਰੈਕਟਰਾਂ ਨੂੰ ਕੰਪਨੀਆਂ ਦੇ ਡੀਲਰ ਨਹੀਂ ਲੈਂਦੇ ਕਿਉਂਕਿ ਸ਼ੋਰੂਮ ਤੇ ਇਨ੍ਹਾਂ ਦੀ ਵਿਕਰੀ ਨਹੀਂ ਹੁੰਦੀ। ਇਸੇ ਕਾਰਨ ਇਨ੍ਹਾਂ ਟਰੈਕਟਰਾਂ ਨੂੰ ਕੰਪਨੀਆਂ ਹੋਰ ਮਾਧਿਅਮ ਰਾਹੀਂ ਘੱਟ ਕੀਮਤ ਉੱਤੇ ਵੇਚ ਦਿੰਦੀਆਂ ਹਨ। ਇਸੇ ਦਾ ਫਾਇਦਾ ਕਿਸਾਨਾਂ ਨੂੰ ਹੁੰਦਾ ਹੈ ਅਤੇ ਕਿਸਾਨ ਘੱਟ ਕੀਮਤ ਉੱਤੇ ਇਹ ਟ੍ਰੈਕਟਰ ਖਰੀਦ ਸਕਦੇ ਹਨ।ਇਸੇ ਤਰਾਂ ਐਕਸਪੋਰਟ ਮਾਡਲ ਦੇ ਟ੍ਰੈਕਟਰ ਵੀ ਕਿਸਾਨ ਖਰੀਦ ਸਕਦੇ ਹਨ ਜੋ ਕਿ ਕੰਪਨੀਆਂ ਭਾਰਤੀ ਮਾਰਕੀਟ ਵਿੱਚ ਲਾਂਚ ਨਹੀਂ ਕਰਦਿਆਂ ਅਤੇ ਸਿਰਫ ਹੋਰਾਂ ਦੇਸ਼ਾ ਵਿੱਚ ਭੇਜਣ ਲਈ ਬਣਾਏ ਜਾਂਦੇ ਹਨ। ਜ਼ੀਰੋ ਮੀਟਰ ਟਰੈਕਟਰਾਂ ਸਬੰਧੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

Related Articles

Back to top button