Punjab

ਕੀ ਸੱਚਮੁੱਚ ਹੁੰਦੇ ਹਨ Aliens ? ਉੱਡਣ ਤਸ਼ਤਰੀ ਦਾ ਸੱਚ | ਗੁਰਬਾਣੀ ਕੀ ਕਹਿੰਦੀ ਹੈ ਇਸ ਬਾਰੇ ?

ਉੱਡਣ ਤਸ਼ਤਰੀ ਵਰਗੀ ਕੋਈ ਚੀਜ਼ ਹੈ ਕਿ ਨਹੀਂ ਇਹ ਹਮੇਸ਼ਾ ਚਰਚਾ ਦਾ ਵਿਸ਼ਾ ਰਿਹਾ ਹੈ। ਪਰ ਇਸ ਦੀ ਅਧਿਕਾਰਕ ਤੌਰ ‘ਤੇ ਅਜੇ ਤੱਕ ਕਦੇ ਕੋਈ ਪੁਸ਼ਟੀ ਨਹੀਂ ਹੋਈ। ਉੱਡਣ ਤਸ਼ਤਰੀ ਯਾਨੀ ਅੰਗਰੇਜ਼ੀ ਵਿੱਚ Unidentified Flying Object ਜਾਂ UFO ਭਾਵ ਜੋ ਵੀ ਅਸਮਾਨ ਵਿੱਚ ਅਣਪਛਾਤਾ ਉਡਦਾ ਹੋਇਆ ਦਿਸੇ ਉਸ ਨੂੰ ਉੱਡਣ ਤਸ਼ਤਰੀ ਕਿਹਾ ਜਾਂਦਾ ਹੈ। ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿੱਚ ਉੱਡਣ ਤਸ਼ਤਰੀ ਨੂੰ ਦੇਖਣ ਦੇ ਸੈਂਕੜੇ ਕੇਸ ਮਿਲੇ ਹਨ ਪਰ ਇਨ੍ਹਾਂ ਵਿੱਚੋਂ 97 ਫ਼ੀਸਦੀ ਘਟਨਾਵਾਂ ਸਿਰਫ਼ ਧੋਖਾ ਹੀ ਨਿਕਲੀਆਂ ਹਨ। ਵਿਗਿਆਨ ਮੰਨਦਾ ਹੈ ਕਿ ਧਰਤੀ ਤੋਂ ਇਲਾਵਾ ਹੋਰ ਵੀ ਕਈ ਗ੍ਰਹਿ ਹਨ,ਧਰਤੀਆਂ ਹਨ ਜਿਥੇ ਦੁਨੀਆ ਵਸਦੀ ਹੈ ਇਹਨਾਂ ਹੋਰਨਾਂ ਗ੍ਰਹਿਆਂ ਦੇ ਵਾਸੀਆਂ ਨੂੰ ਐਲੀਅੰਸ ਕਿਹਾ ਜਾਂਦਾ ਹੈ। ਇਹ ਐਲੀਅੰਸ ਆਪਣੇ ਜਿਸ ਵਾਹਨ ਵਿਚ ਧਰਤੀ ਤੇ ਆਉਂਦੇ ਹਨ ਉਸਨੂੰ ਉਡੱਨ ਤਸ਼ਤਰੀ ਕਿਹਾ ਜਾਂਦਾ ਹੈ। ਵਿਗਿਆਨੀ ਦੂਜੇ ਗ੍ਰਹਿਆਂ ’ਤੇ ਜੀਵਨ ਹੋਣ ਦੀ ਸੰਭਾਵਨਾ ਵਿੱਚ ਯਕੀਨ ਰੱਖਦੇ ਹਨ ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਪ੍ਰਾਣੀ ਜਾਂ ਜੀਵਨ ਅਕਲਮੰਦ ਹੋਣ ਤੇ ਸਾਡੇ ਤਕ ਪਹੁੰਚ ਕਰ ਸਕਣ। ਉੱਡਣ ਤਸ਼ਤਰੀ ਸੰਬੰਧੀ ਖੋਜ ਕਰਨ ਵਾਲੇ ਸੰਗਠਨ ਸੈਟੀ ਨੇ ਲਗਾਤਾਰ 30 ਸਾਲਾਂ ਤਕ ਰੇਡੀਓ ਸਿਗਨਲਾਂ ਜੋ ਕਿ ਦੁਰਾਡੇ ਬ੍ਰਹਿਮੰਡਾਂ ਵਿੱਚੋਂ ਆ ਰਹੇ ਹਨ ਉਹਨਾਂ ਨੂੰ ਪੜਤਾਲਿਆ ਹੈ ਪਰ ਅਜੇ ਤਕ ਕੋਈ ਸਫ਼ਲਤਾ ਹੱਥ ਨਹੀਂ ਆਈ। ਇਹ ਰੇਡੀਓ ਸਿਗਨਲ ਤਾਰਿਆਂ, ਆਕਾਸ਼ਗੰਗਾਵਾਂ ਵਿੱਚੋਂ ਆ ਰਹੇ ਹਨ। Image result for ufoਕੁਝ ਲੋਕਾਂ ਦਾ ਵਿਸ਼ਵਾਸ ਹੈ ਕਿ ਉੱਡਣ ਤਸ਼ਤਰੀਆਂ ਵਿੱਚ ਅਕਲਮੰਦ ਜੀਵ ਹਨ ਤੇ ਧਰਤੀ ਤੋਂ ਬਹੁਤ ਦੂਰ ਹੋਰ ਤਾਰਾ ਮੰਡਲਾਂ ਵਿੱਚ ਰਹਿੰਦੇ ਹੋ ਸਕਦੇ ਹਨ। ਜਰਮਨੀ ਦੇ ਸ਼ਹਿਰ ਨਿਊਰਮਬਰਗ ਵਿੱਚ 14 ਅਪਰੈਲ 1561 ਨੂੰ ਲੋਕਾਂ ਨੇ ਉੱਡਣ ਤਸ਼ਤਰੀ ਦੇਖੀ ਗਈ। 12 ਅਗਸਤ 1883 ਨੂੰ ਮੈਕਸੀਕੋ ਵਿੱਚ ਇੱਕ ਖਗੋਲ ਵਿਗਿਆਨੀ ਜੋਸ ਬੋਨੀਲਾ ਨੇ ਸੂਰਜ ਦੀ ਟਿੱਕੀ ਦੁਆਲੇ 300 ਦੇ ਕਰੀਬ ਕਾਲੀਆਂ ਅਣਪਛਾਤੀਆਂ ਚੀਜ਼ਾਂ ਘੁੰਮਦੀਆਂ ਦੇਖੀਆਂ। ਭਾਰਤ ਵਿਚ ਵੀ 2016 ਵਿਚ ਅਜਿਹੀ ਉਡਣ ਤਸ਼ਤਰੀ ਦੇਖਣ ਦਾ ਦਾਅਵਾ ਕੀਤਾ ਗਿਆ ਸੀ। ਯੂ.ਪੀ. ਦੇ ਇਕ ਜ਼ਿਲ੍ਹੇ ‘ਕਾਸਗੰਜ’ ਦੇ ਇਕ ਪਿੰਡ ‘ਚ ਲੋਕਾਂ ਨੇ ਉਡੱਣ ਤਸ਼ਤਰੀ ਦੇਖਣ ਦਾ ਦਾਅਵਾ ਕੀਤਾ ਸੀ। ਬਹੁਤ ਸਾਰੀਆਂ ਫ਼ਿਲਮਾਂ ਵਿਚ ਵੀ ਐਲੀਅੰਸ ਤੇ ਉੱਡਣ ਤਸ਼ੱਰੀਆਂ ਦੇ ਕਨਸੈਪਟ ਤੇ ਕੰਮ ਕੀਤਾ ਗਿਆ ਹੈ। ਆਮਿਰ ਖਾਨ ਦੀ ਫਿਲਮ PK ਵਿਚ ਵੀ ਕੁਝ ਅਜਿਹਾ ਹੀ ਦਿਖਾਇਆ ਗਿਆ ਸੀ ਜਿਸ ਵਿਚ ਐਲੀਅੰਸ ਵਜੋਂ ਆਮਿਰ ਖਾਨ ਆਪਣੀ ਉੱਡਣ ਤਸ਼ਤਰੀ ਤੇ ਧਰਤੀ ਤੇ ਆਉਂਦਾ ਹੈ। ਗੁਰਬਾਣੀ ਦਾ ਫੁਰਮਾਨ ਹੈ “ਪਾਤਾਲਾ ਪਾਤਾਲ ਲਖ ਆਗਾਸਾ ਆਗਾਸ” ਭਾਵ ਕਈ ਲੱਖਾਂ ਧਰਤੀਆਂ ਹਨ,ਕਈ ਲੱਖਾਂ ਹੋਰ ਅਕਾਸ਼ ਹਨ। ਸੋ ਗੁਰਬਾਣੀ ਦੇ ਫੁਰਮਾਨ ਦੇ ਹਿਸਾਬ ਨਾਲ ਇਹ ਤਾਂ ਮੰਨਿਆ ਜਾ ਸਕਦਾ ਹੈ ਕਿ ਧਰਤੀ ਤੋਂ ਇਲਾਵਾ ਹੋਰ ਵੀ ਕਈ ਧਰਤੀਆਂ ਹਨ ਸੋ ਜਾਹਰ ਹੈ ਕਿ ਓਥੇ ਵੀ ਜੀਵ ਵੱਸਦੇ ਹੋ ਸਕਦੇ ਹਨ। ਪਰ ਕਿਉਂਕਿ ਇਸ ਬ੍ਰਹਿਮੰਡ ਦੇ ਰਚਨਹਾਰੇ ਅਕਾਲ ਪੁਰਖ ਦਾ ਅੰਤ ਨਹੀਂ ਪਾਇਆ ਜਾ ਸਕਦਾ ਸੋ ਇਹ ‘ਐਲੀਅੰਸ’ ਤੇ ਉੱਡਣ ਤਸ਼ੱਰੀਆਂ ਦਾ ਸੱਚ ਅਜੇ ਤੱਕ ਸਮਝ ਨਹੀਂ ਆ ਸਕਿਆ। ਆਉਂਦੇ ਸਮੇਂ ਵਿਚ ਵਿਗਿਆਨ ਇਸਦਾ ਕੋਈ ਸਬੂਤ ਜਾਂ ਖੋਜ ਕਰ ਲਵੇ ਇਹ ਭਵਿੱਖ ਦੀ ਗੋਦ ਵਿਚ ਲੁਕਿਆ ਹੋਇਆ ਹੈ। ਪਰ ਇਨਸਾਨੀ ਦਿਮਾਗ ਦੀ ਇਹ ਸੋਚ ਕੀਤੇ ਨਾ ਕੀਤੇ ਕੁਝ ਥਾਂ ਤਾਂ ਰੱਖਦੀ ਹੀ ਹੈ।

Related Articles

Back to top button