Sikh News

ਕੀ ਸਿੱਖ ਸੰਗਤ ਨੂੰ ਜਥੇਦਾਰ ਦਾ ਫੈਸਲਾ ਮਨਜ਼ੂਰ ਹੈ ? Surkhab Tv

ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਸੰਬੰਧੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਜਾਂਚ ‘ਚ ਦੋਸ਼ੀ ਪਾਏ ਜਾਣ ਵਾਲੇ ਦੋਸ਼ੀਆਂ ਨੂੰ ਤਲਬ ਕਰਦਿਆਂ ਧਾਰਮਿਕ ਸਜ਼ਾ ਸੁਣਾਈ ਗਈ ਹੈ, ਜਿਨ੍ਹਾਂ ‘ਚ ਸਾਲ 2016 ਦੀ ਕਾਰਜਕਰਨੀ ਕਮੇਟੀ ਦੇ ਅਹੁਦੇਦਾਰ ਪੇਸ਼ ਹੋਏ ਹਨ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵਲੋਂ ਸਾਲ 2016 ਵਾਲੀ ਕਾਰਜਕਰਨੀ ਕਮੇਟੀ ਨੂੰ ਧਾਰਮਿਕ ਸਜ਼ਾ ਲਗਾਈ ਗਈ ਹੈ। ਇਸ ਦੇ ਨਾਲ ਹੀ ਮੌਜੂਦਾ ਅੰਤ੍ਰਿੰਗ ਕਮੇਟੀ ਨੂੰ ਵੀ ਧਾਰਮਿਕ ਸਜ਼ਾ ਲਗਾਈ ਗਈ ਅਤੇ ਸੁੱਚਾ ਸਿੰਘ ਲੰਗਾਹ ਨੂੰ ਸਮਰਥਨ ਦੇਣ ਦੇ ਮਾਮਲੇ ‘ਚ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਗੁਰਿੰਦਰਪਾਲ ਸਿੰਘ ਗੋਰਾ, ਰਤਨ ਸਿੰਘ ਜੱਫਰਵਾਲ ਅਤੇ ਪ੍ਰੋਫ਼ੈਸਰ ਸਰਚਾਂਦ ਸਿੰਘ ਨੂੰ ਵੀ ਧਾਰਮਿਕ ਸਜ਼ਾ ਦਾ ਐਲਾਨ ਕੀਤਾ ਗਿਆ।ਪਾਵਨ ਸਰੂਪ ਗਾਇਬ ਮਾਮਲੇ 'ਚ SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਨੂੰ ਝਾੜੂ ਲਗਾਉਣ ਦੀ ਹੋਈ ਸਜਾ ਇਹ ਧਾਰਮਿਕ ਸਜ਼ਾ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਅਕਾਲ ਤਖ਼ਤ ਸਾਹਿਬ ਤੋਂ ਸੁਣਾਈ ਗਈ।ਪਰ ਇਥੇ ਇਹ ਗੱਲ ਧਿਆਨਯੋਗ ਸੀ ਕਿ ਸ਼੍ਰੋਮਣੀ ਕਮੇਟੀ ਵਲੋਂ ਇਸ ਸਾਰੇ ਪ੍ਰੋਗਰਾਮ ਨੂੰ ਆਪਣੇ ਫੇਸਬੁੱਕ Page ਤੇ LIVE ਕੀਤਾ ਗਿਆ ਪਰ ਜਥੇਦਾਰ ਵਲੋਂ ਲਾਈ ਧਾਰਮਿਕ ਸਜ਼ਾ ਤੇ ਲੋਕਾਂ ਨੇ ਕਮੈਂਟ ਕੀਤੇ ਕਿ ਸਹਿਤ ਪਾਠ ਕਰਨ,ਕੀਰਤਨ ਸੁਨਣ,ਬਰਤਨ ਮਾਂਜਣ ਤੇ ਝਾੜੂ ਲਾਉਣਾ ਹੁਣ ਸਜ਼ਾ ਮੰਨਿਆ ਜਾਵੇ ? ਵੈਸੇ ਵੀ ਅਜਿਹੀਆਂ ਸਜ਼ਾਵਾਂ ਦਾ ਅਸਰ ਘੱਟ ਹੀ ਦਿਸਦਾ ਹੈ ਕਿਉਂਕਿ ਅਜਿਹੀਆਂ ਸਜ਼ਾਵਾਂ ਤਾਂ ਇਸਤੋਂ ਪਹਿਲਾਂ ਵੀ ਕਈਆਂ ਨੂੰ ਦਿੱਤੀਆਂ ਗਈਆਂ ਹਨ,ਪਰ ਦੋਬਾਰਾ ਦੋਬਾਰਾ ਵਾਪਰਦੀਆਂ ਘਟਨਾਵਾਂ ਇਸ ਗੱਲ ਦਾ ਸਬੂਤ ਹਨ ਕਿ ਝਾੜੂ ਮਾਂਜਣ ਨਾਲ ਮਨ ਨਹੀਂ ਮਾਂਝ ਹੁੰਦੇ,ਉਹ ਚ ਭਰਿਆ ਪਾਪ ਓਵੇਂ ਹੀ ਰਹਿੰਦਾ ਹੈ।

Related Articles

Back to top button