Sikh News

ਕੀ ਭੰਗੜਾ ਪਾ ਕੇ 550 ਸਾਲਾ ਮਨਾਉਣਗੇ ਕਾਂਗਰਸ ਦੇ ਲੀਡਰ ??

ਭਲਾ ਗੁਰਪੁਰਬ ਕਿਵੇਂ ਮਨਾਇਆ ਜਾਂਦਾ ਹੈ ?? ਕਦੇ ਸੁਣਿਆ ਕਿ ਗੁਰਪੁਰਬ ਹੋਵੇ ਤੇ ਲੋਕ ਭੰਗੜੇ ਪਾ ਕੇ ਮਨਾਉਣ ? ਨਹੀਂ ਸੁਣਿਆ ਹੋਣਾ ਪਰ ਅਜਿਹਾ ਹੋ ਰਿਹਾ ਹੈ,ਉਹ ਵੀ ਪੰਜਾਬ ਵਿਚ,ਉਹ ਵੀ ਉਸ ਧਰਤੀ ਤੇ ਜਿਥੇ ਗੁਰੂ ਨਾਨਕ ਪਾਤਸ਼ਾਹ ਜੀ ਦਾ 550 ਸਾਲਾ ਪ੍ਰਕਾਸ਼ ਗੁਰਪੁਰਬ ਮਨਾਉਣ ਦੁਨੀਆਭਰ ਤੋਂ ਨਾਨਕ ਨਾਮ ਲੇਵਾ ਸੰਗਤ ਨੇ ਆਉਣਾ ਹੈ। ਇਹ ਵੀ ਅਸੀਂ ਨਹੀਂ ਕਹਿ ਰਹੇ,ਸਗੋਂ ਕੈਬਿਨਟ ਮੰਤਰੀ ਪੰਜਾਬ ਚਰਨਜੀਤ ਚੰਨੀ ਖੁਦ ਲੋਕਾਂ ਨੂੰ ਦੱਸ ਰਹੇ ਕਿ ਅਸੀਂ ਗੁਰਪੁਰਬ ਭੰਗੜਾ ਪਾ ਕੇ ਮਨਾਵਾਂਗੇ। ਇਹ ਵੀਡੀਓ ਕੈਬਿਨਟ ਮੰਤਰੀ ਚਰਨਜੀਤ ਚੰਨੀ ਨੇ ਆਪਣੇ ਫੇਸਬੁੱਕ ਪੇਜ ਉੱਤੇ ਪੋਸਟ ਕੀਤੀ ਹੈ ਤੇ ਨਾਲ ਲਿਖਿਆ ਹੈ “Spent time with children doing rehearsals for Sri Guru Nanak Dev ji’s #550thParkashPurb celebrations at Sultanpur Lodhi” ਵੀਡੀਓ ਵਿਚ ਚੰਨੀ ਭੰਗੜਾ ਪਾ ਰਹੇ ਹਨ ਤੇ ਇਹਨੇ ਨੂੰ ਸੁਲਤਾਨਪੁਰ ਤੋਂ MLA ਨਵਤੇਜ ਚੀਮਾ ਤੇ ਇੱਕ ਹੋਰ ਬੰਦਾ ਭੰਗੜਾ ਪਾਉਣ ਆਉਂਦੇ ਹਨ,Image result for charanjit singh channiਪਰ ਨਵਤੇਜ ਚੀਮਾ ਪਿੱਛੇ ਹਟ ਜਾਂਦੇ ਹਨ। ਕੀ ਗੁਰੂ ਸਾਹਿਬਾਨ ਦਾ ਸਾਨੂੰ ਇਹ ਸੰਦੇਸ਼ ਸੀ ? ਗੁਰਮਤਿ ਮਰਿਆਦਾ ਵਿਚ ਭੰਗੜੇ ਦੇ ਵੈਸੇ ਕੋਈ ਥਾਂ ਨਹੀਂ ਹੈ ਫਿਰ ਵੀ ਖੁਸ਼ੀ ਦੇ ਮੌਕੇ ਚਲੋ ਜੇਕਰ ਭੰਗੜਾ ਕੋਈ ਪਾਉਣਾ ਚਾਹੇ ਤਾਂ ਕੋਈ ਰੋਕ ਨਹੀਂ ਪਰ ਗੁਰਪੁਰਬ ਹੋਵੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਤੇ ਸਰਕਾਰ ਦੇ ਮੰਤਰੀ ਜੀ ਭੰਗੜਾ ਪਾ ਕੇ ਗੁਰਪੁਰਬ ਮਨਾਉਣ। ਆਪਣੇ ਵਿਚਾਰ ਜਰੂਰ ਦਿਓ,ਦੱਸੋ ਭੰਗੜੇ ਪਾ ਕੇ ਭਲਾ ਗੁਰਪੁਰਬ ਕੌਣ ਮਨਾਉਂਦਾ ?? ਗੁਰਮਤਿ ਸਿਧਾਂਤ ਕਿਥੇ ਚਲਾ ਗਿਆ ?

Related Articles

Back to top button