Punjab

ਕੀ ਭਗਵੰਤ ਮਾਨ ਦਾ ਤਰੀਕਾ ਕਿਸਾਨੀ ਬਿੱਲਾਂ ਨੂੰ ਰੱਦ ਕਰਵਾ ਸਕੇਗਾ | Bhagwant Maan

ਪਹਿਲੇ ਬਿੱਲ ਸਬੰਧੀ ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਕਿਸਾਨ ਆਪਣੀ ਜਿਣਸ ਨੂੰ ਕਿਸੇ ਵੀ ਮੰਡੀ ਵਿਚ ਵੇਚ ਸਕਦਾ ਸੀ। ਤਾਂ ਇਸ ਬਿੱਲ ਦੀ ਜ਼ਰੂਰਤ ਕਿਉਂ ਪਈ? ਇਸ ਨਾਲੋਂ ਤਾਂ ਇਹ ਹੋਵੇਗਾ ਕਿ ਸਰਕਾਰੀ ਮੰਡੀਆਂ ਨੂੰ ਟੈਕਸ ਨਾ ਮਿਲਣ ਕਰਕੇ ਉਹ ਬੇ-ਅਰਥ ਹੋ ਜਾਣਗੀਆਂ। ਸਾਰੀਆਂ ਜਿਣਸਾਂ ਦੀ ਨਿੱਜੀ ਖਰੀਦ ਹੀ ਹੋਵੇਗੀ। ਜੇਕਰ ਫਸਲਾਂ ਦੀ ਸਰਕਾਰੀ ਖਰੀਦ ਨਹੀਂ ਹੁੰਦੀ ਤਾਂ ਘੱਟੋ ਘੱਟ ਸਮਰਥਨ ਮੁੱਲ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਕਿਉਂਕਿ ਪਹਿਲਾਂ ਸਰਕਾਰ 23 ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਦੀ ਹੈ ਪਰ 2 ਫ਼ਸਲਾਂ ਕਣਕ ਅਤੇ ਝੋਨੇ ਦੀ ਹੀ ਸਰਕਾਰੀ ਖ੍ਰੀਦ ਹੁੰਦੀ ਹੈ। ਬਾਕੀ 21 ਫਸਲਾਂ ਤੇ ਸਮਰਥਨ ਮੁੱਲ ਤੈਅ ਹੋਣ ਦੇ ਬਾਵਜੂਦ ਸਹੀ ਮੁੱਲ ਨਹੀ ਮਿਲਦਾ, ਕਿਉਂਕਿ ਇਹਨਾਂ ਦੀ ਸਰਕਾਰੀ ਖ੍ਰੀਦ ਨਹੀਂ ਹੈ। ਇਸ ਬਿੱਲ ਦਾ ਇਹ ਨੁਕਸਾਨ ਹੈ ਕਿ ਭਾਰਤ ਦੇ 86 ਫੀਸਦੀ ਛੋਟੇ ਕਿਸਾਨ ਹਨ। ਇਨ੍ਹਾਂ ਵਿੱਚੋਂ ਬਹੁਤੇ ਕਿਸਾਨ ਆਪਣੀ ਫਸਲ ਨੂੰ ਘਰੇਲੂ ਮੰਡੀ ਵਿੱਚ ਵੇਚਣ ਲਈ ਕਿਰਾਏ ’ਤੇ ਟਰੈਕਟਰ-ਟਰਾਲੀ ਲੈ ਕੇ ਜਾਂਦੇ ਹਨ। ਆਪਣੀ ਫਸਲ ਨੂੰ ਬਾਹਰੀ ਰਾਜਾਂ ਵਿੱਚ ਭੇਜਣਾ ਤਾਂ ਬਹੁਤ ਦੂਰ ਦੀ ਗੱਲ ਹੈ। ਨਾ ਹੀ ਕਿਸਾਨ ਕਿਸੇ ਅਣਜਾਣ ਵਪਾਰੀ ਤੇ ਭਰੋਸਾ ਕਰ ਸਕਦੇ ਹਨ, ਕਿਉਂਕਿ ਕਿਸਾਨਾਂ ਦਾ ਮੁੱਢ ਕਦੀਮੋਂ ਆਪਣੇ ਆੜ੍ਹਤੀਆਂ ਨਾਲ ਨਹੁੰ ਮਾਸ ਦਾ ਰਿਸ਼ਤਾ ਰਿਹਾ ਹੈ। ਕਿਸਾਨ ਆਪਣੀ ਘਰ ਦੀ ਹਰ ਜ਼ਰੂਰਤ ਆੜ੍ਹਤੀਆਂ ਤੋਂ ਪੈਸੇ ਲੈ ਕੇ ਹੀ ਪੂਰੀ ਕਰਦਾ ਹੈ। ਜੇਕਰ ਠੇਕਾ ਫਾਰਮਿੰਗ 'ਚ ਕੰਪਨੀ ਨਾਲ ਵਿਵਾਦ ਹੋਵੇ ਤਾਂ ਕਿਸਾਨ ਅਦਾਲਤ 'ਚ ਨਹੀਂ ਜਾ ਸਕਣਗੇ  ਫਾਰਮਿੰਗ(Contract Farming) ਵਿੱਚ ਇਕਰਾਰਨਾਮੇ ਦੀ ਖੇਤੀ ਵਿਚ ਕੋਈ ਵਿਵਾਦ ਹੋਣ ਦੀ ...2. ਦੂਜਾ ਬਿੱਲ ਕਿਸਾਨਾਂ ਮੁਤਾਬਕ ਕਾਰਪੋਰੇਟ ਖੇਤੀ ਵਲ ਚੁੱਕਿਆ ਕਦਮ ਹੈ। ਜਿਸ ਕਾਰਨ ਕਿਸਾਨ ਆਪਣੀ ਮਰਜ਼ੀ ਨਾਲ ਨਹੀਂ ਸਗੋਂ ਕਾਰਪੋਰੇਟਾਂ ਦੀ ਮਰਜ਼ੀ ਨਾਲ ਫਸਲਾਂ ਉਗਾਉਣਗੇ। ਇਸ ਵਿੱਚ ਕਿਸਾਨਾਂ ਦੀ ਖੱਜਲ ਖੁਆਰੀ ਵੀ ਬਹੁਤ ਹੋਵੇਗੀ। ਕਿਉਂਕਿ ਵੱਡੇ ਵਪਾਰੀ ਅਤੇ ਕਿਸਾਨ ਦਾ ਸ਼ੇਰ ਅਤੇ ਬੱਕਰੀ ਵਰਗਾ ਮੁਕਾਬਲਾ ਹੋਵੇਗਾ। ਜੇਕਰ ਕਿਸਾਨ ਅਤੇ ਵੱਡੇ ਵਪਾਰੀ ਵਿੱਚ ਕੋਈ ਝਗੜਾ ਵੀ ਹੁੰਦਾ ਹੈ ਤਾਂ ਉਸਨੂੰ ਐੱਸ.ਡੀ. ਐੱਮ ਹੱਲ ਕਰੇਗਾ। ਕਿਸਾਨ ਆਪਣੀ ਸਮੱਸਿਆ ਅਦਾਲਤ ਤੱਕ ਨਹੀਂ ਲੈ ਕੇ ਜਾ ਸਕਦਾ। ਕੰਟੈਕਟ ਖੇਤੀ ਭਾਰਤ ਵਿਚ ਪਹਿਲਾਂ ਵੀ ਅਸਫਲ ਰਹੀ ਉਧਾਰਨ ਵਜੋਂ ਪੈਪਸੀਕੋ ਕੰਪਨੀ ਨੇ ਕੁਝ ਕਿਸਾਨਾਂ ਉਪਰ ਆਲੂਆਂ ਦੀ ਵਰਾਇਟੀ ਬੀਜਣ ਸਬੰਧੀ ਇਕ ਕਰੋੜ ਰੁਪਏ ਦੇ ਹਰਜਾਨੇ ਦਾ ਕੇਸ ਕਰ ਦਿੱਤਾ ਸੀ, ਜੋ 10 ਮਈ 2019 ਨੂੰ ਕਿਸਾਨ ਜਥੇਬੰਦੀਆਂ ਦੇ ਦਬਾਅ ਹੇਠ ਕੰਪਨੀ ਨੂੰ ਵਾਪਸ ਲੈਣਾ ਪਿਆ। 3. ਤੀਜਾ ਬਿੱਲ ਵੱਡੀਆਂ ਕੰਪਨੀਆਂ ਨੂੰ ਖੁਰਾਕੀ ਵਸਤਾਂ ਦਾ ਭੰਡਾਰ ਕਰਨ ਦੀ ਸਹੂਲਤ ਦੇਵੇਗਾ। ਸਿੱਟੇ ਵਜੋਂ ਜਮ੍ਹਾਖੋਰੀ ਅਤੇ ਕਾਲਾਬਾਜ਼ਾਰੀ ਪੈਦਾ ਹੋਵੇਗੀ। ਜਿਸ ਨਾਲ ਕੀਮਤਾਂ ਵਿਚ ਉਤਰਾਅ-ਚੜ੍ਹਾਅ ਰਹੇਗਾ। ਬਾਕੀ ਖਪਤਕਾਰਾਂ ਦੇ ਨਾਲ ਨਾਲ ਕਿਸਾਨ ਉੱਤੇ ਵੀ ਇਸ ਦਾ ਮਾੜਾ ਪ੍ਰਭਾਵ ਹੈ, ਕਿਉਂਕਿ ਬਹੁਤੇ ਕਿਸਾਨ ਆਪਣੇ ਮੌਜੂਦਾ ਖਰਚੇ ਪੂਰੇ ਕਰਨ ਲਈ ਲੋੜ ਤੋਂ ਜ਼ਿਆਦਾ ਫਸਲ ਵੇਚ ਦਿੰਦੇ ਹਨ ਅਤੇ ਬਾਕੀ ਸਾਲ ਲੋੜ ਮੁਤਾਬਕ ਖਰੀਦਦੇ ਰਹਿੰਦੇ ਹਨ। ਜ਼ਰੂਰੀ ਵਸਤਾਂ ਦੇ ਭੰਡਾਰ ਵਿੱਚ ਖੁਲ ਹੋਣ ਕਰਕੇ ਕਿਸਾਨਾਂ ਨੂੰ ਖੁਦ ਪੈਦਾ ਕੀਤੀ ਫ਼ਸਲ ਹੀ ਵਪਾਰੀਆਂ ਤੋਂ ਮਹਿੰਗੇ ਭਾਅ ਖਰੀਦਣੀ ਪਵੇਗੀ।

Related Articles

Back to top button